ਕੁਸ਼ਤੀ ਵਿੱਚ ਕਮਲਜੀਤ ਡੂਮਖੇੜੀ ਨੇ ਸੁਨੀਲ ਜ਼ੀਰਕਪੁਰ ਨੂੰ ਹਰਾਇਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 25 ਅਕਤੂਬਰ
ਮੀਰ ਬਾਬਾ ਪੀਰ ਦੀ ਮਜਾਰ ਪਿੰਡ ਲਖਮੜੀ ’ਚ ਕਰਵਾਇਆ ਗਿਆ ਸਾਲਾਨਾ ਮੇਲਾ ਪੰਜਾਬੀ ਗਾਇਕ ਗੁਲਾਬ ਸਿੱਧੂ ਤੇ ਅਜਰਨ ਢਿੱਲੋਂ ਵੱਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮਾਂ ਨਾਲ ਸਮਾਪਤ ਹੋ ਗਿਆ। ਸੰਗਰੂਰ ਦੇ ਐੱਸਐੱਸਪੀ ਨਵਰੀਤ ਸਿੰਘ ਵਿਰਕ ਵੱਲੋਂ ਆਪਣੇ ਜੱਦੀ ਪਿੰਡ ਲਖਮੜੀ ਵਿੱਚ ਪਿੰਡ ਦੇ ਪੁਰਖਿਆਂ ਦੀ ਯਾਦ ’ਚ ਕਰਵਾਏ ਕਰਵਾਏ ਗਏ ਇਸ ਮੇਲੇ ਦੌਰਾਨ ਕੁਸ਼ਤੀ ਮੁਕਾਬਲੇ ਵਿੱਚ ਕਮਲਜੀਤ ਪਹਿਵਲਾਨ ਡੂਮਖੇੜੀ ਨੇ ਸੁਨੀਲ ਪਹਿਲਵਾਨ ਜ਼ੀਰਕਪੁਰ ਨੂੰ ਹਰਾ ਕੇ ਮੋਟਰਸਾਈਕਲ ਜਿੱਤਿਆ। ਇਹ ਮੇਲਾ ਸਮਾਜਿਕ ਏਕਤਾ ਦੀ ਮਿਸਾਲ ਸਾਬਤ ਹੋਇਆ ਜਿਸ ਵਿਚ ਵੱਖ ਵੱਖ ਭਾਈਚਾਰਿਆਂ ਅਤੇ ਖੇਤਰ ਦੇ ਲੋਕਾਂ ਨੇ ਮਿਲ ਕੇ ਦੰਗਲ, ਮਹਿਲਾ ਕਬੱਡੀ ਤੇ ਪੰਜਾਬੀ ਗਾਇਕਾਂ ਵੱਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮਾਂ ਦਾ ਅਨੰਦ ਮਾਣਿਆ। ਇਸ ਨਾਲ ਲੋਕਾਂ ਵਿਚ ਆਪਸੀ ਸਾਂਝ ਵਧੀ।
ਮੇਲੇ ਵਿੱਚ ਧਾਰਮਿਕ ਤੇ ਸਮਾਜਿਕ ਰਵਾਇਤਾਂ ਤੋਂ ਇਲਾਵਾ ਕੁਸ਼ਤੀ ਰਾਹੀਂ ਖੇਡਾਂ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਐੱਸਐੱਸਪੀ ਨਵਰੀਤ ਸਿੰਘ ਨੇ ਕਿਹਾ ਕਿ ਮੇਲੇ ਅਤੇ ਖੇਡਾਂ ਸਭਿਆਚਾਰ ਵਿਰਸੇ ਨੂੰ ਸੰਭਾਲਣ ਵਿਚ ਸਹਾਈ ਹੁੰਦੀਆਂ ਹਨ, ਜਿਸ ਨਾਲ ਨੌਜਵਾਨਾਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਹਿੱਸਾ ਲੈਣ ਨਾਲ ਵਿਅਕਤੀ ਦੀ ਸਰੀਰਕ ਤੇ ਮਾਨਸਿਕ ਸਿਹਤ ਠੀਕ ਰਹਿੰਦੀ ਹੈ। ਖੇਡ ਸਮਾਗਮ ਨਵੇਂ ਖਿਡਾਰੀਆਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੰਚ ਪ੍ਰਦਾਨ ਕਰਦੇ ਹਨ, ਜਿਸ ਸਦਕਾ ਨਵੇਂ ਖਿਡਾਰੀ ਉਭਰਦੇ ਹਨ। ਉਨ੍ਹਾਂ ਕਿਹਾ ਕਿ ਖੇਡ ਸਮਾਗਮ ਮੇਲਿਆਂ ਵਿਚ ਆਉਣ ਵਾਲੇ ਲੋਕਾਂ ਦੇ ਮਨੋਰੰਜਨ ਦਾ ਅਹਿਮ ਸਾਧਨ ਹੁੰਦੇ ਹਨ। ਅਜਿਹੇ ਸਮਾਗਮ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਕਰਨ ਦੇ ਨਾਲ ਨਾਲ ਸਥਾਨਕ ਖੇਡਾਂ ਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਮੌਕੇ ਪ੍ਰਦਾਨ ਕਰਦੇ ਹਨ। ਇਸ ਮੌਕੇ ਸ਼ਮਸ਼ੇਰ ਸਿੰਘ ਵਿਰਕ, ਗੁਰਦੀਪ ਸਿੰਘ ਵਿਰਕ ਮੰਗੋਲੀ, ਜਤਿੰਦਰ ਗਿੱਲ ਲਾਡਵਾ, ਗਗਨਦੀਪ ਸਿੰਘ ਵਿਰਕ, ਸਰਪੰਚ ਸਤਪਾਲ ਸਿੰਘ, ਜਸਵਿੰਦਰ ਸਿੰਘ ਢਿੱਲੋਂ, ਜਤਿੰਦਰ ਸਿੰਘ ਵਿਰਕ, ਸੁਰਿੰਦਰ ਸਿੰਘ, ਸ਼ਿਵ ਕੁਮਾਰ ਸੈਣੀ, ਬਲਿਹਾਰ ਸਿੰਘ ਵਿਰਕ, ਡਾ. ਅਮਿਤ ਗੈਰੀ ਵਿਰਕ, ਨਵਜੀਤ ਸਿੰਘ, ਤਾਜ ਵਿਰਕ, ਬਲਰਾਜ ਸਿੰਘ, ਡਾ ਸ਼ਹਿਬਾਜ ਸਿੰਘ, ਜੋਧਵੀਰ ਸਿੰਘ, ਸੁਰਜੀਤ ਸਿੰਘ ,ਸ਼ਿਵ ਕੁਮਾਰ ਸੈਣੀ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।