For the best experience, open
https://m.punjabitribuneonline.com
on your mobile browser.
Advertisement

ਵਿਨੇਸ਼ ਮਾਮਲੇ ’ਚ ਮਨੁੱਖੀ ਅਹਿਸਾਸ ਪਰ ਕੋਈ ਸੀਮਾ ਤਾਂ ਤੈਅ ਕਰਨੀ ਪੈਣੀ: ਬਾਕ

11:04 PM Aug 09, 2024 IST
ਵਿਨੇਸ਼ ਮਾਮਲੇ ’ਚ ਮਨੁੱਖੀ ਅਹਿਸਾਸ ਪਰ ਕੋਈ ਸੀਮਾ ਤਾਂ ਤੈਅ ਕਰਨੀ ਪੈਣੀ  ਬਾਕ
ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥੌਮਸ ਬਾਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement
ਪੈਰਿਸ, 9 ਅਗਸਤਕੌਮਾਂਤਰੀ ਓਲੰਪਿਕ ਕਮੇਟੀ (ਆੲਓਸੀ) ਦੇ ਪ੍ਰਧਾਨ ਥੌਮਸ ਬਾਕ ਨੇ ਅੱਜ ਕਿਹਾ ਕਿ ਓਲੰਪਿਕ ਫਾਈਨਲ ਤੋਂ ਅਯੋਗ ਕਰਾਰ ਦਿੱਤੇ ਜਾਣ ਦੇ ਫੈਸਲੇ ਨੂੰ ਖੇਡ ਸਾਲਸੀ ਅਦਾਲਤ (ਸੀਏਐੱਸ) ਵਿੱਚ ਚੁਣੌਤੀ ਦੇਣ ਵਾਲੀ ਵਿਨੇਸ਼ ਫੋਗਾਟ ਲਈ ਉਨ੍ਹਾਂ ਦੇ ਦਿਲ ਵਿੱਚ ਹਮਦਰਦੀ ਹੈ ਪਰ ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਕੁਝ ਹਾਲਾਤ ਵਿੱਚ ਛੋਟੀ ਰਿਆਇਤਾਂ ਦੇਣ ਤੋਂ ਬਾਅਦ ਕੋਈ ਸੀਮਾ ਤਾਂ ਤੈਅ ਕਰਨੀ ਹੀ ਪੈਣੀ ਹੈ।

29 ਸਾਲਾ ਵਿਨੇਸ਼ ਨੂੰ ਬੁੱਧਵਾਰ ਨੂੰ 50 ਕਿੱਲੋ ਵਰਗ ਮਹਿਲਾ ਕੁਸ਼ਤੀ ਦੇ ਸੋਨ ਤਗ਼ਮੇ ਲਈ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ 100 ਗ੍ਰਾਮ ਵੱਧ ਵਜ਼ਨ ਹੋਣ ਕਾਰਨ ਅਯੋਗ ਐਲਾਨ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਸੀਏਐੱਸ ਵਿੱਚ ਆਪਣੀ ਅਯੋਗਤਾ ਖਿਲਾਫ ਅਪੀਲ ਦਾਇਰ ਕੀਤੀ ਸੀ, ਜਿਸ ਵਿੱਚ ਮੰਗ ਕੀਤੀ ਗਈ ਕਿ ਖੇਡ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਉਸ ਨੂੰ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦਿੱਤਾ ਜਾਵੇ। ਬਾਕ ਨੇ ਇੱਥੇ ਆਈਓਸੀ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮੈਨੂੰ ਉਸ ਪਹਿਲਵਾਨ ਲਈ ਹਮਦਰਦੀ ਹੈ; ਇਹ ਸਪੱਸ਼ਟ ਤੌਰ ’ਤੇ ਇਕ ਮਨੁੱਖੀ ਅਹਿਸਾਸ ਹੈ।’’ ਉਨ੍ਹਾਂ ਕਿਹਾ, ‘‘ਹੁਣ, ਇਹ ਅਪੀਲ ਸੀਏਐੱਸ ਵਿੱਚ ਹੈ। ਅਸੀਂ ਅਖੀਰ ਵਿੱਚ ਸੀਏਐੱਸ ਦੇ ਫੈਸਲੇ ਦੀ ਪਾਲਣਾ ਕਰਾਂਗੇ ਪਰ ਫਿਰ ਵੀ ਕੌਮਾਂਤਰੀ ਕੁਸ਼ਤੀ ਫੈਡਰੇਸ਼ਨ ਨੂੰ ਆਪਣੀ ਵਿਆਖਿਆ, ਆਪਣੇ ਨਿਯਮ ਲਾਗੂ ਕਰਨੇ ਹੋਣਗੇ। ਇਹ ਉਸ ਦੀ ਜ਼ਿੰਮੇਵਾਰੀ ਹੈ।’’

Advertisement

ਇਹ ਪੁੱਛੇ ਜਾਣ ’ਤੇ ਕਿ ਕੀ ਇਕ ਭਾਰ ਵਰਗ ਵਿੱਚ ਚਾਂਦੀ ਦੇ ਦੋ ਤਗ਼ਮੇ ਦਿੱਤੇ ਜਾ ਸਕਦੇ ਹਨ, ਬਾਕ ਨੇ ਕਿਹਾ, ‘‘ਨਹੀਂ ਜੇ ਤੁਸੀਂ ਇਸ ਤਰ੍ਹਾਂ ਦੇ ਆਮ ਤਰੀਕੇ ਨਾਲ ਪੁੱਛ ਰਹੇ ਹੋ ਪਰ ਮੈਨੂੰ ਇਸ ਵਿਅਕਤੀਗਤ ਮਾਮਲੇ ’ਤੇ ਟਿੱਪਣੀ ਕਰਨ ਦੀ ਇਜਾਜ਼ਤ ਦਿਓ।’’ ਉਨ੍ਹਾਂ ਕਿਹਾ, ‘‘ਉੱਥੇ ਕੌਮਾਂਤਰੀ ਫੈਡਰੇਸ਼ਨ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਕੌਮਾਂਤਰੀ ਫੈਡਰੇਸ਼ਨ, ਯੂਨਾਈਟਿਡ ਵਿਸ਼ਵ ਕੁਸ਼ਤੀ (ਯੂਡਬਲਿਊਡਬਲਿਊ) ਇਹ ਫੈਸਲਾ ਲੈ ਰਹੀ ਸੀ।’’ ਬਾਕ ਨੇ ਕਿਹਾ ਕਿ 100 ਗ੍ਰਾਮ ਜ਼ਿਆਦਾ ਵਜ਼ਨ ਇਕ ਆਮ ਆਦਮੀ ਨੂੰ ਜ਼ਿਆਦਾ ਨਹੀਂ ਲੱਗ ਸਕਦਾ ਹੈ ਪਰ ਕੀ ਅਜਿਹੀ ਛੋਟ ਟਰੈਕ ਈਵੈਂਟ ’ਤੇ ਲਾਗੂ ਹੋਵੇਗੀ ਜਿੱਥੇ ਨਤੀਜੇ ਕਦੇ-ਕਦੇ ਇਕ ਸਕਿੰਟ ਦੇ ਹਜ਼ਾਰਵੇਂ ਹਿੱਸੇ ਤੋਂ ਤੈਅ ਹੁੰਦੇ ਹਨ। -ਪੀਟੀਆਈ

Advertisement
Author Image

Advertisement
×