For the best experience, open
https://m.punjabitribuneonline.com
on your mobile browser.
Advertisement

ਪਿੰਡ ਨੰਗਲ ਵਿੱਚ ਦੋ ਦਿਨ ਬਾਅਦ ਹੀ ਟੁੱਟਣ ਲੱਗੀ ਸੜਕ

09:03 AM Apr 30, 2024 IST
ਪਿੰਡ ਨੰਗਲ ਵਿੱਚ ਦੋ ਦਿਨ ਬਾਅਦ ਹੀ ਟੁੱਟਣ ਲੱਗੀ ਸੜਕ
Advertisement

ਪੱਤਰ ਪ੍ਰੇਰਕ
ਰਤੀਆ, 29 ਅਪਰੈਲ
ਪਿੰਡ ਨੰਗਲ ਵਿਚ ਡਰੇਨ ਦੇ ਪੁਲ ਕੋਲ ਦੋ ਦਿਨ ਪਹਿਲਾਂ ਬਣਾਈ ਗਈ ਸੜਕ ਟੁੱਟਣ ’ਤੇ ਪਿੰਡ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਠੇਕੇਦਾਰ ’ਤੇ ਸੜਕ ਦੇ ਨਿਰਮਾਣ ਵਿਚ ਘਟੀਆ ਸਮੱਗਰੀ ਦੀ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਠੇਕੇਦਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਨਿਰਮਾਣ ਸਮੱਗਰੀ ਦੀ ਜਾਂਚ ਕਰਵਾ ਕੇ ਦੁਬਾਰਾ ਸੜਕ ਦਾ ਨਿਰਮਾਣ ਕਰਵਾਉਣ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਪੱਪੂ ਕਟਾਰੀਆ, ਰਵੀ ਕੁਮਾਰ, ਪੱਪੂ, ਬੱਗਾ, ਲਾਲਾ ਰਾਮ, ਸਜੂਕਾ ਰਾਮ, ਨਿਰਮਲ ਸਿੰਘ, ਰਾਮ ਪ੍ਰਕਾਸ਼ ਆਦਿ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਪਿੰਡ ਨੰਗਲ ਦੇ ਨਜ਼ਦੀਕ ਬਰੇਟਾ ਡਰੇਨ ਦੇ ਪੁਲ ਉਪਰ ਅਤੇ ਦੋਵੇਂ ਪਾਸੇ ਸੜਕ ਦਾ ਨਿਰਮਾਣ ਦੋ ਦਿਨ ਪਹਿਲਾਂ ਹੀ ਕਰਵਾਇਆ ਗਿਆ ਸੀ। ਸੜਕ ਦੇ ਨਿਰਮਾਣ ਤੋਂ ਪਹਿਲਾਂ ਨਾ ਤਾਂ ਸਫਾਈ ਕਰਵਾਈ ਗਈ ਅਤੇ ਨਾ ਹੀ ਤਾਰਕੋਲ ਅਤੇ ਹੋਰ ਸਮੱਗਰੀ ਪੂਰੀ ਮਾਤਰਾ ਵਿਚ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਦੌਰਾਨ ਠੇਕੇਦਾਰ ਦੇ ਕਰਮਚਾਰੀਆਂ ਵਲੋਂ ਖਾਨਾਪੂਰਤੀ ਕੀਤੀ ਗਈ ਹੈ, ਜਿਸ ਦੇ ਚੱਲਦੇ 2 ਦਿਨ ਬਾਅਦ ਹੀ ਸੜਕ ਉਖੜਣ ਲੱਗ ਗਈ ਹੈ। ਪਿੰਡ ਵਾਸੀਆਂ ਨੇ ਨਿਰਮਾਣ ਅਧੀਨ ਸੜਕ ਦੀ ਹਾਲਤ ਦਿਖਾਉਂਦੇ ਹੋਏ ਦੱਸਿਆ ਕਿ ਸੜਕ ਨਿਰਮਾਣ ਵਿਚ ਤਾਰਕੋਲ ਦੀ ਵਰਤੋਂ ਘੱਟ ਮਾਤਰਾ ਵਿਚ ਕੀਤੀ ਗਈ ਹੈ, ਜਿਸ ਕਾਰਨ ਉਹ ਸੜਕ ਹੱਥਾਂ ਨਾਲ ਹੀ ਉਖੜਣੀ ਸ਼ੁਰੂ ਹੋ ਗਈ ਹੈ। ਪਿੰਡ ਵਾਸੀਆਂ ਨੇ ਰੋਸ ਪ੍ਰਗਟਾਉਂਦਿਆਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਨਿਰਮਾਣ ਕਾਰਜ ਦੀ ਜਾਂਚ ਕਰਵਾ ਕੇ ਸੜਕ ਦਾ ਦੁਬਾਰਾ ਨਿਰਮਾਣ ਕਰਵਾਇਆ ਜਾਵੇ।

Advertisement

Advertisement
Author Image

Advertisement
Advertisement
×