ਕਿਸਾਨਾਂ ਦੇ ਕੂਚ ਦੇ ਮੱਦੇਨਜ਼ਰ ਦਿੱਲੀ ਦੀ ਕਿਲਾਬੰਦੀ, ਸਿੰਘੂ ਤੇ ਟਿੱਕਰੀ ਸਰਹੱਦਾਂ ’ਤੇ ਆਵਾਜਾਈ ਰੋਕੀ
11:43 AM Feb 14, 2024 IST
Advertisement
ਨਵੀਂ ਦਿੱਲੀ, 14 ਫਰਵਰੀ
ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਕੌਮੀ ਰਾਜਧਾਨੀ ਵੱਲ ਮਾਰਚ ਕਰਨ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਅੱਜ ਇੱਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਕੇਂਦਰੀ ਦਿੱਲੀ ਅਤੇ ਹਰਿਆਣਾ ਨਾਲ ਲੱਗਦੀਆਂ ਸਰਹੱਦਾਂ 'ਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਬੈਰੀਕੇਡ ਲਗਾਏ ਗਏ ਹਨ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੰਘੂ (ਦਿੱਲੀ-ਸੋਨੀਪਤ) ਅਤੇ ਟਿੱਕਰੀ ਸਰਹੱਦ (ਦਿੱਲੀ-ਬਹਾਦੁਰਗੜ੍ਹ) 'ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਸੁਰੱਖਿਆ ਕਰਮਚਾਰੀ ਦੰਗਾ ਵਿਰੋਧੀ ਉਪਕਰਨਾਂ ਨਾਲ ਤਾਇਨਾਤ ਹਨ ਅਤੇ ਸਥਿਤੀ 'ਤੇ ਨਜ਼ਰ ਰੱਖਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਰਹੱਦਾਂ 'ਤੇ ਕਈ ਪੜਾਵਾਂ 'ਚ ਬੈਰੀਕੇਡ, ਕੰਕਰੀਟ ਬੈਰੀਅਰ, ਲੋਹੇ ਦੀਆਂ ਮੇਖਾਂ ਅਤੇ ਕੰਟੇਨਰ ਲਗਾਏ ਗਏ ਹਨ।
Advertisement
Advertisement
Advertisement