ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੀਵਾਲੀ ਦੇ ਮੱਦੇਨਜ਼ਰ ਵੱਖ-ਵੱਖ ਥਾਈਂ ਲੱਗੇ ਜਾਮ

07:59 AM Nov 12, 2023 IST
ਦੀਵਾਲੀ ਦੀ ਪੂਰਵ ਸੰਧਿਆ ਸਰਾਏ ਕਾਲੇ ਖਾਂ ’ਚ ਲੱਗਾ ਜਾਮ। -ਫੋਟੋ: ਏਐੱਨਆਈ

ਨਵੀਂ ਦਿੱਲੀ, 11 ਨਵੰਬਰ
ਦੀਵਾਲੀ ਦੀ ਪੂਰਵ ਸੰਧਿਆ ਮੌਕੇ ਗਾਜ਼ੀਪੁਰ, ਨੰਗਲੋਈ ਅਤੇ ਸਰਾਏ ਕਾਲੇ ਖਾਂ ਸਮੇਤ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਟਰੈਫਿਕ ਜਾਮ ਰਿਹਾ। ਦਿੱਲੀ ਤੋਂ ਗਾਜ਼ੀਆਬਾਦ ਵੱਲ ਜਾਣ ਵਾਲੀ ਗਾਜ਼ੀਪੁਰ ਸਰਹੱਦ ’ਤੇ ਆਵਾਜਾਈ ਬਹੁਤ ਜ਼ਿਆਦਾ ਸੀ। ਰਾਹਗੀਰ ਘੰਟਿਆਂ ਬੱਧੀ ਉੱਥੇ ਫਸੇ ਰਹੇ ਅਤੇ ਸੋਸ਼ਲ ਮੀਡੀਆ ’ਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਇਨ੍ਹਾਂ ’ਚੋਂ ਕੁੱਝ ਨੇ ਕਿਹਾ ਕਿ ਗਾਜ਼ੀਪੁਰ ਫੁੱਲ ਮੰਡੀ ਵਿੱਚ ਰੇਹੜੀ-ਫੜ੍ਹੀ ਵਾਲਿਆਂ ਨੇ ਸੜਕ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਟਰੈਫਿਕ ਜਾਮ ਲੱਗ ਜਾਂਦਾ ਹੈ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਸੰਤ ਵਿਹਾਰ ਤੋਂ ਗਾਜ਼ੀਆਬਾਦ ਦੇ ਰਾਜ ਨਗਰ ਜਾ ਰਹੇ ਸੁਨੀਲ ਯਾਦਵ ਨੇ ਕਿਹਾ, ‘‘ਦਿੱਲੀ-ਮੇਰਠ ਐਕਸਪ੍ਰੈਸਵੇਅ ’ਤੇ ਆਵਾਜਾਈ ਬਹੁਤ ਜ਼ਿਆਦਾ ਸੀ। ਮੈਨੂੰ ਵਿੱਚ ਉਹ 5-10 ਮਿੰਟ ਦਾ ਰਸਤਾ ਪਾਰ ਕਰਨ ਵਿੱਚ ਅੱਧੇ ਘੰਟੇ ਤੋਂ ਵੱਧ ਦਾ ਸਮਾਂ ਲੱਗਾ।’’ ਲੋਕਾਂ ਨੇ ਨੰਗਲੋਈ ਖੇਤਰ ਵਿੱਚ ਭਾਰੀ ਜਾਮ ਦੀ ਸ਼ਿਕਾਇਤ ਵੀ ਕੀਤੀ। ਇੱਕ ਵਿਅਕਤੀ ਨੇ ਐਕਸ ’ਤੇ ਕਿਹਾ ਪੀਰਾਗੜ੍ਹੀ ਅਤੇ ਨੰਗਲੋਈ ਨਜਫਗੜ੍ਹ ਰੋਡ ਵੱਲ ਜਾਣ ਵਾਲੀ ਪੂਰੀ ਸੜਕ ਦੋ ਘੰਟੇ ਤੱਕ ਪੂਰੀ ਤਰ੍ਹਾਂ ਜਾਮ ਰਹੀ। ਯਾਤਰੀਆਂ ਨੂੰ ਰੋਜ਼ਾਨਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦੇ ਸਮੇਂ ਦੇ ਨਾਲ-ਨਾਲ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ। ਇਕ ਹੋਰ ਐਕਸ ਯੂਜ਼ਰ ਨੇ ਲਿਖਿਆ, ‘‘20 ਮਿੰਟ ਤੋਂ ਅਸੀਂ ਮੰਡਾਵਲੀ ਮੈਟਰੋ ਸਟੇਸ਼ਨ ਨੇੜੇ ਟਰੈਫਿਕ ਵਿਚ ਫਸੇ ਹੋਏ ਹਾਂ। ਦੋ ਅਤੇ ਪੰਜ ਮਿੰਟ ਦੀ ਦੂਰੀ ’ਤੇ ਦੋ ਪੁਲੀਸ ਸਟੇਸ਼ਨ ਹੋਣ ਦੇ ਬਾਵਜੂਦ ਇੱਕ ਐਂਬੂਲੈਂਸ ਇੱਥੇ ਫਸੀ ਹੋਈ ਹੈ।’’ ਕੁੱਝ ਵਿਅਕਤੀਆਂ ਨੇ ਸ਼ਕਤੀ ਨਗਰ ਤੋਂ ਗੁਰਮੰਡੀ, ਅਸ਼ੋਕ ਵਿਹਾਰ, ਮੰਗੋਲਪੁਰੀ ਫਲਾਈਓਵਰ, ਪੱਛਮ ਵਿਹਾਰ, ਘੰਟਾ ਵਿੱਚ ਜਵਾਲਾ ਹੇਰੀ ਬਾਜ਼ਾਰ ਤੱਕ ਜੀਟੀ ਰੋਡ ’ਤੇ ਆਵਾਜਾਈ ਠੱਪ ਹੋਣ ਦੀ ਸ਼ਿਕਾਇਤ ਕੀਤੀ। ਦਿੱਲੀ ਪੁਲੀਸ ਨੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ ਜਿਸ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਬਹੁਤ ਜ਼ਿਆਦਾ ਆਵਾਜਾਈ ਦੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨੀ ਚਾਹੀਦੀ ਹੈ। -ਪੀਟੀਆਈ

Advertisement

Advertisement