ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਸਾਲਾਂ ਵਿੱਚ ਭ੍ਰਿਸ਼ਟਾਚਾਰ ’ਚ ਪਹਿਲੇ ਨੰਬਰ ’ਤੇ ਰਿਹੈ ਜਲਾਲਾਬਾਦ

08:12 AM May 15, 2024 IST
ਇੰਦਰ ਨਗਰੀ ਦੀ ਖਸਤਾ ਹਾਲ ਗਲੀ।

ਮਲਕੀਤ ਸਿੰਘ ਟੋਨੀ ਛਾਬੜਾ
ਜਲਾਲਾਬਾਦ, 14 ਮਈ
‘ਆਪ’ ਸਰਕਾਰ ਦੇ ਪਿਛਲੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਜਲਾਲਾਬਾਦ ਹਲਕਾ ਭ੍ਰਿਸ਼ਟਾਚਾਰ ਵਿੱਚ ਇੱਕ ਨੰਬਰ ਅਤੇ ਵਿਕਾਸ ਪੱਖੋਂ ਜ਼ੀਰੋ ਰਿਹਾ, ਜਿਸ ਕਾਰਨ ਲੋਕਾਂ ਤੋਂ ਲੋਕ ਸਭਾ ਉਮੀਦਵਾਰ ਲਈ ਵੋਟਾਂ ਮੰਗਣ ਜਾ ਰਹੇ ਲੋਕਲ ਲੀਡਰਾਂ ਨੂੰ ਲੋਕ ਲਾਹਣਤਾਂ ਪਾ ਰਹੇ ਹਨ।
ਹਾਲਾਂਕਿ ‘ਆਪ’ ਦੇ ਲੋਕ ਸਭਾ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਚੰਗੇ ਅਕਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਦੀ ਲੋਕ ਸ਼ਲਾਘਾ ਕਰਦੇ ਨਹੀਂ ਥੱਕਦੇ। ਇੰਦਰ ਨਗਰੀ ਵਾਸੀ ਲਵ ਕੁੱਕੜ ਅਤੇ ਜਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਗਲੀ ਭ੍ਰਿਸ਼ਟਾਚਾਰ ਦੀ ਭੇਟ ਚੜ੍ਹੀ ਹੈ ਅਤੇ ਪਿਛਲੇ ਇੱਕ ਸਾਲ ਤੋਂ ਗਲੀ ਵਾਸੀ ਨਰਕ ਭੋਗ ਰਹੇ ਹਨ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਦਾ ਦੋਸ਼ ਹੈ ਕਿ ਤਹਿਸੀਲ, ਥਾਣਿਆਂ, ਮਾਰਕੀਟ ਕਮੇਟੀ ਅਤੇ ਨਗਰ ਕੌਂਸਲ ਵਿੱਚ ਏਨਾ ਜ਼ਿਆਦਾ ਭ੍ਰਿਸ਼ਟਾਚਾਰ ਹੈ ਕਿ ਬਿਨਾਂ ਪੈਸੇ ਦੇ ਲੋਕਾਂ ਦੇ ਛੋਟੇ-ਮੋਟੇ ਕੰਮ ਵੀ ਨਹੀਂ ਹੁੰਦੇ। ਉੱਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਪੰਜਾਬ ਦਾ ਸਭ ਤੋਂ ਭ੍ਰਿਸ਼ਟਾਚਾਰ ਜਲਾਲਾਬਾਦ ਵਿੱਚ ਹੋਇਆ ਹੈ ਅਤੇ ਸਮਾਂ ਆਉਣ ’ਤੇ ਇਸਦੀ ਜਾਂਚ ਈ.ਡੀ. ਤੋਂ ਕਰਵਾਈ ਜਾਵੇਗੀ।

Advertisement

Advertisement