For the best experience, open
https://m.punjabitribuneonline.com
on your mobile browser.
Advertisement

‘ਪ੍ਰਤਿਭਾ 2024’ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਦਿਖਾਏ ਕਲਾ ਦੇ ਜੌਹਰ

06:48 AM Oct 10, 2024 IST
‘ਪ੍ਰਤਿਭਾ 2024’ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਦਿਖਾਏ ਕਲਾ ਦੇ ਜੌਹਰ
ਅੰਤਰ-ਸਕੂਲ ਮੁਕਾਬਲੇ ‘ਪ੍ਰਤਿਭਾ-2024’ ਦੇ ਜੇਤੂ ਵਿਦਿਆਰਥੀ ਇਨਾਮ ਪ੍ਰਾਪਤ ਕਰਦੇ ਹੋਏ।
Advertisement

ਸਤਵਿੰਦਰ ਬਸਰਾ
ਲੁਧਿਆਣਾ, 9 ਅਕਤੂਬਰ
ਖ਼ਾਲਸਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਤਕਨਾਲੋਜੀ (ਕੇਆਈਐਮਟੀ) ਫਾਰ ਵਿਮੈੱਨ ਵੱਲੋਂ ਇੰਟਰ-ਸਕੂਲ ਮੁਕਾਬਲੇ ‘ਪ੍ਰਤਿਭਾ-2024’ ਨਾਂ ਹੇਠ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 20 ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਆਰਐੱਸ ਮਾਡਲ ਸਕੂਲ, ਸਾਸ਼ਤਰੀ ਨਗਰ ਓਵਰਆਲ ਜੇਤੂ ਐਲਾਨਿਆ ਗਿਆ। ਇਸ ਸਮਾਗਮ ਵਿੱਚ ਅਕਾਲ ਸਪਰਿੰਗ ਦੇ ਡਾਇਰੈਕਟਰ ਅੰਮ੍ਰਿਤ ਰਿਆਤ ਨੇ ਮੁੱਖ ਮਹਿਮਾਨ ਵਜੋਂ ਜਦਕਿ ‘ਸਾਡਾ ਪੰਜਾਬ’ ਦੇ ਡਾਇਰੈਕਟਰ ਮੁਨੀਸ਼ ਜਿੰਦਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਹਰਪ੍ਰੀਤ ਕੌਰ ਨੇ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।
ਅੰਤਰ ਸਕੂਲ ਮੁਕਾਬਲੇ ‘ਪ੍ਰਤਿਭਾ-2024’ ਦੌਰਾਨ ਫਾਈਨ ਆਰਟਸ, ਟੈਕਨੀਕਲ, ਸਾਹਿਤਕ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਨਤੀਜਿਆਂ ਅਨੁਸਾਰ ਗਰੁੱਪ ਡਾਂਸ ਵਿੱਚ ਆਰਐੱਸ ਮਾਡਲ ਸਕੂਲ ਨੇ ਪਹਿਲਾ, ਜੀਐਨਆਈਪੀਐਸ ਮਾਡਲ ਟਾਊਨ ਨੇ ਦੂਜਾ ਅਤੇ ਐੱਸਐੱਨ ਪਬਲਿਕ ਸਕੂਲ ਨੇ ਤੀਜਾ ਸਥਾਨ, ਦੋਗਾਣਾ ਮੁਕਾਬਲੇ ਵਿੱਚ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਰੁਹਾਨੀ ਅਤੇ ਮਮਤਾ ਦੀ ਜੋੜੀ ਨੇ ਪਹਿਲਾ, ਸੋਲੋ ਡਾਂਸ ਵਿੱਚ ਰਜਿੰਦਰ ਮਾਡਲ ਸਕੂਲ ਦੀ ਪੂਜਾ ਭੱਟ ਨੇ ਪਹਿਲਾ, ਕਵਿਤਾ ਮੁਕਾਬਲੇ ’ਚ ਬੀਵੀਐੱਮ ਸਕੂਲ ਦੀ ਨਿਤਿਆ, ਲੇਖ ਲਿਖਣ ਮੁਕਾਬਲੇ ਜੀਐਨਆਈਪੀਐਸ ਬੀਆਰਐੱਸ ਨਗਰ ਦੇ ਵਿਦਿਆਰਥੀ ਅਰਸ਼ਦੀਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡਿਜ਼ੀਟਲ ਪੋਸਟਰ ’ਚ ਜੀਐੱਨਆਈਪੀਅਸ ਦੀ ਜਸਲੀਨ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਰੰਗੋਲੀ ਵਿੱਚ ਗੁਰੂ ਹਰਿਕ੍ਰਿਸ਼ਨ ਸਕੂਲ ਦੀ ਅੰਜਲੀ, ਫਲਾਵਰ ਮੇਕਿੰਗ ਵਿੱਚ ਬੀਵੀਐੱਮ ਸਕੂਲ ਦੀ ਸਾਨਵੀ, ਪੌਟ ਸਜਾਉਣ ’ਚ ਜੀਐਨਆਈਪੀਐਸ ਸਕੂਲ ਦੀ ਗੁਰਸ਼ੀਨ, ਮਹਿੰਦੀ ’ਚ ਐਸਐਨ ਸਕੂਲ ਦੀ ਪਲਕ, ਨੇਲ ਆਰਟ ਵਿੱਚ ਆਰਐਸ ਸਕੂਲ ਦੀ ਦੀਪਿਕਾ, ਫੇਸ ਪੇਂਟਿੰਗ ਵਿੱਚ ਆਰਐੱਸ ਸਕੂਲ ਦੀ ਕਰਤਾਰ ਕੌਰ, ਕੋਲਾਜ਼ ਮੇਕਿੰਗ ਵਿੱਚ ਡੀਏਵੀ ਸਕੂਲ ਦੀ ਵੰਦਿਤਾ ਅਤੇ ਪੋਸਟਰ ਮੇਕਿੰਗ ਵਿੱਚ ਜੀਐਨਆਈਪੀਐਸ ਦੀ ਕਮਲਨੂਰ ਕੌਰ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।

Advertisement

Advertisement
Advertisement
Author Image

Advertisement