ਸਤੰਬਰ ਤਿਮਾਹੀ ’ਚ ਭਾਰਤ ਦਾ ਕੁੱਲ ਕਰਜ਼ਾ 205 ਲੱਖ ਕਰੋੜ ਹੋਇਆ
06:49 AM Dec 21, 2023 IST
ਮੁੰਬਈ: ਇਕ ਰਿਪੋਰਟ ਮੁਤਾਬਕ ਸਤੰਬਰ ਤਿਮਾਹੀ ਵਿਚ ਭਾਰਤ ਦਾ ਕੁੱਲ ਕਰਜ਼ਾ ਵੱਧ ਕੇ 2.47 ਖਰਬ ਅਮਰੀਕੀ ਡਾਲਰ (205 ਲੱਖ ਕਰੋੜ) ਹੋ ਗਿਆ ਹੈ। ਪਿਛਲੇ ਵਿੱਤੀ ਸਾਲ ਦੀ ਮਾਰਚ ਤਿਮਾਹੀ ’ਚ ਕੁੱਲ ਕਰਜ਼ 200 ਲੱਖ ਕਰੋੜ ਰੁਪਏ ਸੀ। ਕੇਂਦਰ ਸਰਕਾਰ ਦਾ ਕਰਜ਼ਾ ਸਤੰਬਰ ਤਿਮਾਹੀ ਵਿਚ 161.1 ਲੱਖ ਕਰੋੜ ਰੁਪਏ ਹੈ। ਜਦਕਿ ਰਾਜ ਸਰਕਾਰਾਂ ਸਿਰ 50.18 ਲੱਖ ਕਰੋੜ ਰੁਪਏ ਦਾ ਕਰਜ਼ ਹੈ। ਆਰਬੀਆਈ ਵੱਲੋਂ ਉਪਲਬਧ ਅੰਕੜਿਆਂ ਦੇ ਹਵਾਲੇ ਨਾਲ ਇਕ ਵੈੱਬਸਾਈਟ ’ਤੇ ਇਹ ਜਾਣਕਾਰੀ ਪੋਸਟ ਕੀਤੀ ਗਈ ਹੈ। ਇਹ ਰਿਪੋਰਟ ਆਰਬੀਆਈ, ਕਲੀਅਰਿੰਗ ਕਾਰਪੋਰੇਸ਼ਨ ਆਫ ਇੰਡੀਆ ਤੇ ਸੇਬੀ ਦੇ ਅੰਕੜਿਆਂ ਨਾਲ ਤਿਆਰ ਕੀਤੀ ਗਈ ਹੈ। -ਪੀਟੀਆਈ
Advertisement
Advertisement