For the best experience, open
https://m.punjabitribuneonline.com
on your mobile browser.
Advertisement

ਸੀਨੀਅਰ ਲੜਕਿਆਂ ਦੇ ਵਰਗ ’ਚ ਐੱਸਬੀਐੱਸ ਨਗਰ ਨੂੰ ਹਰਾ ਕੇ ਜਲੰਧਰ ਜੇਤੂ ਬਣਿਆ

12:03 PM May 01, 2024 IST
ਸੀਨੀਅਰ ਲੜਕਿਆਂ ਦੇ ਵਰਗ ’ਚ ਐੱਸਬੀਐੱਸ ਨਗਰ ਨੂੰ ਹਰਾ ਕੇ ਜਲੰਧਰ ਜੇਤੂ ਬਣਿਆ
ਜਲੰਧਰ ਦੀ ਟੀਮ ਮੁੱਖ ਮਹਿਮਾਨ ਤੋਂ ਟਰਾਫੀ ਹਾਸਲ ਕਰਦੀ ਹੋਈ। -ਫੋਟੋ: ਮਲਕੀਅਤ ਸਿੰਘ
Advertisement

ਪੱਤਰ ਪ੍ਰੇਰਕ
ਜਲੰਧਰ, 30 ਅਪਰੈਲ
ਇੱਥੋਂ ਦੀ ਟੀਮ ਨੇ ਐਸਬੀਐਸ ਨਗਰ ਨੂੰ ਸਖ਼ਤ ਮੁਕਾਬਲੇ ਮਗਰੋਂ 1-0 ਦੇ ਫ਼ਰਕ ਨਾਲ ਹਰਾ ਕੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ 2024 ਦੇ ਸੀਨੀਅਰ ਲੜਕਿਆਂ ਦੇ ਵਰਗ ਦਾ ਖਿਤਾਬ ਜਿੱਤ ਲਿਆ ਹੈ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਸਮਾਪਤ ਹੋਈ ਚੈਂਪੀਅਨਸ਼ਿਪ ਦੇ ਸੀਨੀਅਰ ਲੜਕਿਆਂ ਦੇ ਵਰਗ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਐਡਵੋਕੇਟ ਐੱਸਐੱਸ ਸੈਣੀ (ਰੋਪੜ) ਵਲੋਂ ਕੀਤੀ ਗਈ। ਅੰਮ੍ਰਿਤਸਰ ਦੀ ਟੀਮ ਨੇ ਸੰਗਰੂਰ ਨੂੰ 2-1 ਦੇ ਫ਼ਰਕ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਟਰਾਫੀਆਂ, ਤਗ਼ਮੇ ਅਤੇ ਮੈਰਿਟ ਸਰਟੀਫਿਕੇਟਾਂ ਨਾਲ ਸਨਮਾਨਿਆ ਗਿਆ। ਚੈਂਪੀਅਨਸ਼ਿਪ ਦੇ ਸੀਨੀਅਰ ਲੜਕਿਆਂ ਦੇ ਵਰਗ ਦਾ ਫਾਈਨਲ ਰੋਮਾਂਚਕ ਰਿਹਾ। ਖੇਡ ਦਾ ਪਹਿਲਾ ਅੱਧ ਬਿਨਾਂ ਕਿਸੇ ਗੋਲ ਦੇੇ ਰਿਹਾ। ਖੇਡ ਦੇ 57ਵੇਂ ਮਿੰਟ ਵਿੱਚ ਜਲੰਧਰ ਦੇ ਰੋਹਨ ਭੂਸ਼ਣ ਨੇ ਗੋਲ ਕਰ ਕੇ ਮੈਚ ਆਪਣੇ ਨਾਂਅ ਕਰ ਕੇ ਖਿਤਾਬ ’ਤੇ ਕਬਜ਼ਾ ਕੀਤਾ।
ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਅੰਮ੍ਰਿਤਸਰ ਨੇ ਸੰਗਰੂਰ ਨੂੰ 2-1 ਨਾਲ ਹਰਾਇਆ। ਜੇਤੂ ਟੀਮ ਵੱਲੋਂ ਨਵਜੋਤ ਸਿੰਘ ਨੇ 16ਵੇਂ ਮਿੰਟ ਵਿੱਚ ਅਤੇ ਅਮਿਤ ਕੁਮਾਰ ਨੇ 25ਵੇਂ ਮਿੰਟ ਵਿੱਚ ਗੋਲ ਕੀਤੇ। ਸੰਗਰੂਰ ਵੱਲੋਂ ਭੂਸ਼ਣ ਸ਼ਰਮਾ ਨੇ 15ਵੇਂ ਮਿੰਟ ਵਿੱਚ ਗੋਲ ਕੀਤਾ। ਮੁੱਖ ਮਹਿਮਾਨ ਵੱਲੋਂ ਜਿੱਥੇ ਖਿਡਾਰੀਆਂ, ਤਕਨੀਕੀ ਅਧਿਕਾਰੀਆਂ ਅਤੇ ਹਾਕੀ ਪੰਜਾਬ ਦਾ ਧੰਨਵਾਦ ਕੀਤਾ, ਉੱਥੇ ਉਨ੍ਹਾਂ ਨੇ ਡੀਏਵੀ ਫਿਜਿਓਥੈਰੇਪੀ ਅਤੇ ਰੀਹੈਬਲੀਟੇਸ਼ਨ ਇੰਸਟੀਚਿਊਟ ਜਲੰਧਰ ਦੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਇਸ ਚੈਂਪੀਅਨਸ਼ਿਪ ਵਿੱਚ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਫਾਈਨਲ ਮੈਚ ਮੌਕੇ ਹਾਕੀ ਪੰਜਾਬ ਵੱਲੋਂ ਐਡਵੋਕੇਟ ਐੱਸਐੱਸ ਸੈਣੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ। ਇਸ ਮੌਕੇ ਬਲਵੰਤ ਕਪੂਰ ਹਾਕੀ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਗੁਨਦੀਪ ਸਿੰਘ ਕਪੂਰ ਤੇ ਖੇਡ ਪ੍ਰਮੋਟਰ ਜੰਗ ਬਹਾਦੁਰ ਸਿੰਘ ਸੰਘਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ। ਇਸ ਮੌਕੇ ਜਨਰਲ ਸਕੱਤਰ ਹਾਕੀ ਪੰਜਾਬ ਅਮਰੀਕ ਸਿੰਘ ਪੁਆਰ, ਟੈਕਨੀਕਲ ਡੈਲੀਗੇਟ ਹਾਕੀ ਇੰਡੀਆ ਹਰਿੰਦਰ ਸਿੰਘ ਸੰਘਾ, ਅੰਪਾਇਰ ਮੈਨੇਜਰ ਹਾਕੀ ਇੰਡੀਆ ਗੁਰਿੰਦਰ ਸਿੰਘ ਸੰਘਾ, ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ, ਕੁਲਬੀਰ ਸਿੰਘ ਸੈਣੀ, ਹਾਕੀ ਕੋਚ ਪੰਜਾਬ ਪੁਲੀਸ ਸਰਬਜੀਤ ਸਿੰਘ, ਬਲਵਿੰਦਰ ਸਿੰਘ ਵਿੱਕੀ, ਅਵਤਾਰ ਸਿੰਘ, ਯੁਧਵਿੰਦਰ ਸਿੰਘ, ਪਰਮਿੰਦਰ ਕੌਰ ਐਗਜ਼ੈਕਟਿਵ ਮੈਂਬਰ ਹਾਕੀ ਪੰਜਾਬ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Advertisement

Advertisement
Author Image

Advertisement
Advertisement
×