For the best experience, open
https://m.punjabitribuneonline.com
on your mobile browser.
Advertisement

ਬਾਰ੍ਹਵੀਂ ਦੇ ਨਤੀਜਿਆਂ ’ਚ ਜ਼ਿਲ੍ਹਾ ਜਲੰਧਰ 11ਵੇਂ ਸਥਾਨ ’ਤੇ

11:57 AM May 01, 2024 IST
ਬਾਰ੍ਹਵੀਂ ਦੇ ਨਤੀਜਿਆਂ ’ਚ ਜ਼ਿਲ੍ਹਾ ਜਲੰਧਰ 11ਵੇਂ ਸਥਾਨ ’ਤੇ
ਜਲੰਧਰ ਦੀ ਲਿਪਿਕਾ ਆਪਣੇ ਪਰਿਵਾਰ ਨਾਲ ਖ਼ੁਸ਼ੀ ਦਾ ਇਜ਼ਹਾਰ ਕਰਦੀ ਹੋਈ। -ਫੋਟੋ: ਸਰਬਜੀਤ ਸਿੰਘ
Advertisement

ਹਤਿੰਦਰ ਮਹਿਤਾ
ਜਲੰਧਰ, 30 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੱਲ 320 ਵਿਦਿਆਰਥੀਆਂ ਵਿੱਚੋਂ ਜਲੰਧਰ ਦੇ 18 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਥਾਂ ਬਣਾਈ ਹੈ। ਇਨ੍ਹਾਂ ਵਿੱਚੋਂ 9 ਵਿਦਿਆਰਥੀ ਸੀਨੀਅਰ ਸੈਕੰਡਰੀ ਰਿਹਾਇਸ਼ੀ ਸਕੂਲ ਫਾਰ ਮੈਰੀਟੋਰੀਅਸ, ਇੱਕ ਵਿਦਿਆਰਥੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਤੋਂ ਤੇ ਅੱਠ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੇ ਹਨ। ਜ਼ਿਲ੍ਹਾ ਜਲੰਧਰ ਨੇ ਇਸ ਸਾਲ 92.98 ਦੀ ਸਮੁੱਚੀ ਪਾਸ ਫ਼ੀਸਦੀ ਨਾਲ ਗਿਆਰ੍ਹਵਾਂ ਸਥਾਨ ਪ੍ਰਾਪਤ ਕੀਤਾ ਹੈ।
ਜਲੰਧਰ ਦੀ ਲਿਪਿਕਾ ਨੇ ਕਾਮਰਸ ਵਿੱਚ 98.6 ਫ਼ੀਸਦੀ ਅੰਕ (500 ਵਿੱਚੋਂ 493) ਪ੍ਰਾਪਤ ਕਰ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜਾ ਸਥਾਨ ਮੈਡੀਕਲ ਦੇ ਵਿਦਿਆਰਥੀ ਰਿਸ਼ਭ ਸ਼ਰਮਾ ਨੇ 98.2 ਫ਼ੀਸਦੀ ਅੰਕਾਂ ਨਾਲ ਹਾਸਲ ਕੀਤਾ ਹੈ। ਤੀਜਾ ਸਥਾਨ ਦੋ ਵਿਦਿਆਰਥਣਾਂ ਅਨੁ ਭਾਟੀਆ ਤੇ ਜਾਨਵੀ ਨੇ 98 ਫ਼ੀਸਦੀ ਅੰਕਾਂ ਨਾਲ ਹਾਸਲ ਕੀਤਾ।
ਜ਼ਿਲ੍ਹੇ ਦੇ ਹੋਰ ਮੈਰਿਟ ਧਾਰਕਾਂ ਵਿੱਚ ਮਾਨਵੀ ਰਾਏ, ਪਲਕ, ਤਮੰਨਾ ਲਟਾ, ਸਾਗਰ, ਗੌਤਮ, ਪ੍ਰਿਯਲ, ਅਲੋਕ, ਗਗਨਦੀਪ ਅਤੇ ਸੁਨੈਨਾ, ਕੰਚਨ ਰਾਏ ਸ਼ਾਮਲ ਹਨ। ਫਿਲੌਰ ਦੀ ਪ੍ਰਿਆ, ਜਲੰਧਰ ਦੀ ਪ੍ਰਿਆ, ਨਕੋਦਰ ਦੀ ਕਮਲਪ੍ਰੀਤ ਕੌਰ ਤੇ ਅੱਪਰਾ ਦੀ ਭੂਮਿਕਾ ਨੇ ਮੈਰਿਟ ਲਿਸਟ ਵਿਚ ਥਾਂ ਬਣਾਈ ਹੈ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਹੁਸ਼ਿਆਰਪੁਰ ਜ਼ਿਲ੍ਹੇ ਦੇ 16 ਵਿਦਿਆਰਥੀ ਮੈਰਿਟ ਸੂਚੀ ’ਚ ਆਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੇ ਰੋਹਿਤ, ਪਲਕ, ਤਨਵੀਰ ਕੌਰ, ਜਾਨਵੀ, ਮੋਨਿਕਾ ਸਿੰਘ, ਹਰਸ਼ਦੀਪ ਤੇ ਰਿਤੀਕਾ ਨੇ ਮੈਰਿਟ ਵਿਚ ਸਥਾਨ ਹਾਸਲ ਕੀਤਾ। ਮੁਕੇਰੀਆਂ ਦੀ ਸਿਮਰਜੋਤ ਤੇ ਪਾਇਲ, ਗੜ੍ਹਸ਼ੰਕਰ ਦੀ ਗੁਰਲੀਨ ਕੌਰ, ਹਾਜੀਪੁਰ ਦੀ ਤਾਨੀਆ, ਦਸੂਹਾ ਦੇ ਅਮਿਤ ਵਿਕਰਮ, ਭਵਨਪ੍ਰੀਤ ਅਤੇ ਜਸ਼ਨਪ੍ਰੀਤ ਕੌਰ ਤੇ ਹੁਸ਼ਿਆਰਪੁਰ ਦੀ ਗੁਰਲੀਨ ਕੌਰ ਨੇ ਵੀ ਮੈਰਿਟ ਵਿਚ ਜਗ੍ਹਾ ਬਣਾਈ ਹੈ।
ਅੱਠਵੀਂ ਦੀ ਪ੍ਰੀਖਿਆ ਵਿਚ ਵੀ ਜ਼ਿਲ੍ਹੇ ਦੇ 20 ਵਿਦਿਆਰਥੀ ਮੈਰਿਟ ਵਿਚ ਆਏ ਹਨ। ਤਲਵਾੜਾ ਦੀ ਸਹਿਜ ਕੌਰ ਨੇ ਜ਼ਿਲ੍ਹੇ ਵਿੱਚ ਪਹਿਲਾ ਤੇ ਸੂਬਾ ਪੱਧਰ ’ਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਜੱਲੋਵਾਲ ਖਨੂਰ ਦੀ ਇੰਦਰਪ੍ਰੀਤ ਕੌਰ, ਤਲਵਾੜਾ ਦੀ ਸਿਮਰਨ, ਨੰਗਲ ਖੁਰਦ ਦੀ ਦੇਵਿਕਾ ਜੱਸੀ, ਕਮਾਹੀ ਦੇਵੀ ਦੀ ਰਾਸ਼ੀ, ਫ਼ਤਿਹਗੜ੍ਹ ਹੁਸ਼ਿਆਰਪੁਰ ਦਾ ਕੁੰਦਨ, ਦੇਹਪੁਰ ਦੀ ਸੰਜਨਾ, ਹੁਸ਼ਿਆਰਪੁਰ ਦਾ ਆਦਰਸ਼ ਸ਼ਾਹੀ ਸ਼ਰਮਾ, ਤਲਵਾੜਾ ਦੀ ਸਿਮਰਨ, ਤਾਜੇਵਾਲ ਦੀ ਸੋਨੀਆ, ਜਾਜਾ ਦੀ ਨੇਹਾ, ਤਾਜੇਵਾਲ ਦੀ ਲਵਪ੍ਰੀਤ ਕੌਰ ਤੇ ਰਾਧਿਕਾ, ਹੁਸ਼ਿਆਰਪੁਰ ਦੀ ਰੂਹਾਨੀ ਸਿੰਘ, ਪੁੱਡਾ ਦੀ ਅੰਮ੍ਰਿਤਪ੍ਰੀਤ ਕੌਰ, ਉੜਮੁੜ ਦੀ ਅਨੁਰੀਤ ਕੌਰ, ਤਲਵਾੜਾ ਦੀ ਪਲਕ ਚੌਧਰੀ, ਤਾਜੇਵਾਲ ਦੀ ਈਸ਼ਿਕਾ, ਹੁਸ਼ਿਆਰਪੁਰ ਦੀ ਕਵਿਤਾ, ਬਾੜੀਆਂ ਕਲਾਂ ਦੀ ਰੀਆ ਭਾਰਦਵਾਜ ਨੇ ਮੈਰਿਟ ’ਚ ਸਥਾਨ ਬਣਾਇਆ ਹੈ।

Advertisement

ਸਕੀਆਂ ਭੈਣਾਂ ਨੇ ਅੱਠਵੀਂ ਦੀ ਮੈਰਿਟ ’ਚ ਥਾਂ ਬਣਾਈ

ਪ੍ਰਭਨੂਰ ਭੇਲੇ, ਨਵਨੂਰ ਭੇਲੇ

ਫਿਲੌਰ (ਸਰਬਜੀਤ ਗਿੱਲ): ਅੱਠਵੀਂ ਜਮਾਤ ਦੇ ਨਤੀਜਿਆਂ ’ਚ ਤਹਿਸੀਲ ਫਿਲੌਰ ਦੇ ਵੱਖ-ਵੱਖ ਸਕੂਲਾਂ ਦੇ ਨੌਂ ਵਿਦਿਆਰਥੀਆਂ ਨੇ ਮੈਰਿਟ ’ਚ ਆਪਣਾ ਸਥਾਨ ਬਣਾਇਆ ਹੈ। ਇਨ੍ਹਾਂ ’ਚੋਂ ਤਿੰਨ ਬੱਚੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਨ। ਤਲਵਣ ਦੇ ਸਰਕਾਰੀ ਗਰਲਜ਼ ਹਾਈ ਸਕੂਲ ਦੀਆਂ ਦੋ ਸਕੀਆਂ ਭੈਣਾਂ ਪ੍ਰਭਨੂਰ ਭੇਲੇ ਅਤੇ ਨਵਨੂਰ ਭੇਲੇ ਪੁੱਤਰੀਆਂ ਲਖਵਿੰਦਰ ਸਿੰਘ ਭੇਲੇ ਨੇ ਕ੍ਰਮਵਾਰ 7ਵਾਂ ਅਤੇ 10ਵਾਂ ਰੈਂਕ ਹਾਸਲ ਕੀਤਾ ਹੈ। ਇਨ੍ਹਾਂ ਬੱਚੀਆਂ ਦੇ ਪਿਤਾ ਦੁਕਾਨਦਾਰ ਹਨ ਅਤੇ ਮਾਤਾ ਪ੍ਰਾਈਵੇਟ ਕਾਲਜ ’ਚ ਆਧਿਆਪਕ ਹਨ। ਇਸ ਤੋਂ ਬਿਨਾਂ ਅੱਟਾ ਦੇ ਐਕਸੈਲਸ਼ੀਅਰ ਸਕੂਲ ਦੀ ਆਂਚਲ ਸ਼ਰਮਾ ਨੇ 6ਵਾਂ, ਚੱਕ ਦੇਸ ਰਾਜ ਦੇ ਸਰਕਾਰੀ ਸਕੂਲ ਦੀ ਜੈਸਮੀਨ ਨੇ 7ਵਾਂ, ਪਿੰਡ ਅੱਟੀ ਦੇ ਦਸਮੇਸ਼ ਕਾਨਵੈਂਟ ਸਕੂਲ ਦੀ ਕਿਰਨਦੀਪ ਕੌਰ ਨੇ 8ਵਾਂ, ਐਕਸੈਲਸ਼ੀਅਰ ਸਕੂਲ ਅੱਟਾ ਦੀ ਰਿੰਮੀ ਖਾਤੂਨ ਅਤੇ ਸਮਰਾਏ ਦੇ ਨਿਊ ਮਾਡਲ ਸਕੂਲ ਦੀ ਕ੍ਰਿਸ਼ਨਾ ਨੇ 10ਵਾਂ, ਐਕਸੈਲਸ਼ੀਅਰ ਸਕੂਲ ਅੱਟਾ ਦੀ ਸੁਖਰਾਜ ਕੌਰ ਅਤੇ ਪੰਜਾਬ ਅਕੈਡਮੀ ਕਾਨਵੈਂਟ ਸਕੂਲ ਦੀ ਗੁਰਜੀਨ ਕੌਰ ਨੇ 11ਵਾਂ ਰੈਂਕ ਹਾਸਲ ਕੀਤਾ। ਸਥਾਨਕ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਦੀ +2 ਕਾਮਰਸ ਦੀ ਵਿਦਿਆਰਥਣ ਕੰਚਨ ਰਾਣੀ ਪੁੱਤਰੀ ਕਮਲ ਕਿਸ਼ੋਰ ਪਿੰਡ ਰਾਮਗੜ ਨੇ 500 ’ਚੋਂ 488 ਨੰਬਰ ਹਾਸਲ ਕਰ ਕੇ ਮੈਰਿਟ ’ਚ ਆਪਣਾ ਸਥਾਨ ਬਣਾਇਆ। ਵਿਦਿਆਰਥਣ ਦੇ ਪਿਤਾ ਦਿਹਾੜੀਦਾਰ ਹਨ ਤੇ ਮਾਤਾ ਘਰੇਲੂ ਔਰਤ ਹੈ।

ਸਰਕਾਰੀ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਮੈਰਿਟ ’ਚ

ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਉਂਦਾ ਹੋਇਆ ਸਕੂਲ ਸਟਾਫ।

ਫਗਵਾੜਾ (ਜਸਬੀਰ ਸਿੰਘ ਚਾਨਾ): ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਆਂ ਤਿੰਨ ਵਿਦਿਆਰਥਣਾ ਨੇ ਮੈਰਿਟ ’ਚ ਸਥਾਨ ਹਾਸਲ ਕੀਤਾ ਹੈ। ਸਕੂਲ ਪ੍ਰਿੰਸੀਪਲ ਮੀਨੂੰ ਗੁਪਤਾ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਕਨਿਕਾ (ਨਾਨ-ਮੈਡੀਕਲ) ਨੇ 500 ’ਚੋਂ 487 ਅੰਕ ਹਾਸਲ ਕਰ ਕੇ ਮੈਰਿਟ ’ਚ 14ਵਾਂ ਸਥਾਨ ਹਾਸਲ ਕੀਤਾ ਹੈ। ਕਾਮਰਸ ਦੀ ਕਵਿਤਾ ਨੇ 487 ਅੰਕ ਹਾਸਲ ਕਰ ਕੇ 14ਵਾਂ ਸਥਾਨ ਤੇ ਮੁਸਕਾਨ ਨੇ 489 ਅੰਕ ਹਾਸਲ ਕਰ ਕੇ 12ਵਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 8ਵੀਂ ਜਮਾਤ ਦੇ ਨਤੀਜੇ ’ਚ ਵਿਦਿਆਰਥਣ ਸਿਲੋਨੀ ਬੰਗਾ ਨੇ 98 ਪ੍ਰਤੀਸ਼ਤ ਅੰਕ ਹਾਸਲ ਕਰ ਕੇ 8ਵਾਂ ਸਥਾਨ ਹਾਸਲ ਕੀਤਾ ਹੈ।

12ਵੀਂ ਦੇ ਨਤੀਜਿਆਂ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ

ਅਰਸ਼ਪ੍ਰੀਤ ਕੌਰ, ਸਨੋਬਰਪ੍ਰੀਤ ਕੌਰ

ਤਰਨ ਤਾਰਨ (ਗੁਰਬਖ਼ਸ਼ਪੁਰੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਅੱਜ ਐਲਾਨੇ ਨਤੀਜੇ ਵਿੱਚ ਤਰਨ ਤਾਰਨ ਜ਼ਿਲ੍ਹਾ 96.42 ਪਾਸ ਫ਼ੀਸਦ ਨਾਲ ਸੂਬੇ ਵਿਚੋਂ ਚੌਥੇ ਸਥਾਨ ’ਤੇ ਆਇਆ ਹੈ| ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਦੇ ਕਰਮਚਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 12,502 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਜਿਨ੍ਹਾਂ ਵਿੱਚੋਂ 12,055 ਪਾਸ ਸਨ| ਇਸ ਨਤੀਜੇ ਵਿੱਚੋਂ ਲੜਕੀਆਂ ਨੇ ਬਾਜ਼ੀ ਮਾਰੀ ਹੈ| ਅਧਿਕਾਰੀ ਨੇ ਦੱਸਿਆ ਜ਼ਿਲ੍ਹੇ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਟੀ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ 488/500 (97.60 ਫ਼ੀਸਦੀ) ਅੰਕ ਹਾਸਲ ਕਰ ਕੇ ਅਤੇ ਯੂਨਾਈਟਿਡ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਦੀ ਵਿਦਿਆਰਥਣ ਸਨੋਬਰਪ੍ਰੀਤ ਕੌਰ 487/500 (97.40 ਫ਼ੀਸਦੀ) ਅੰਕ ਹਾਸਲ ਕਰ ਕੇ ਮੈਰਿਟ ਵਿੱਚ ਸਥਾਨ ਪਾਇਆ ਹੈ| ਇਸ ਦੇ ਨਾਲ ਹੀ 8ਵੀਂ ਜਮਾਤ ਪੰਜਾਬ ਸਕੂਲ ਬੋਰਡ ਦੇ ਨਤੀਜੇ ਵਿੱਚ ਜ਼ਿਲ੍ਹੇ ਦੇ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਦਾ ਵਿਦਿਆਰਥੀ ਅਬੀਰਾਜ ਸਿੰਘ 590/600 ਅੰਕ, ਸ਼ਹੀਦ ਊਧਮ ਸਿੰਘ ਪਬਲਿਕ ਪਬਲਿਕ ਸਕੂਲ ਸਰਾਂ ਤਲਵੰਡੀ ਦੀ ਵਿਦਿਆਰਥਣ ਮਹਿਕਦੀਪ ਕੌਰ 590/600 ਅੰਕ ਅਤੇ ਸਰਕਾਰੀ ਸੀਨੀਅਰ ਸਮਾਰਟ ਸਕੂਲ, ਕੋਟ ਬੁੱਢਾ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ 589/600 ਅੰਕ ਹਾਸਲ ਕਰ ਕੇ ਮੈਰਿਟ ਵਿਚ ਸਥਾਨ ਪਾਇਆ ਹੈ|

ਟਾਂਡਾ ਦੇ ਸਨਪ੍ਰੀਤ ਸਿੰਘ ਦਾ ਸੂਬੇ ’ਚੋਂ ਚੌਥਾ ਸਥਾਨ

ਸਨਪ੍ਰੀਤ ਸਿੰਘ ਆਪਣੇ ਮਾਪਿਆਂ ਨਾਲ।

ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਉੜਮੁੜ ਟਾਂਡਾ ਵਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਦੇ ਵਿਦਿਆਰਥੀ ਸਨਪ੍ਰੀਤ ਸਿੰਘ ਨੇ ਨਾਨ-ਮੈਡੀਕਲ ਵਿੱਚੋਂ 99.40 ਫ਼ੀਸਦੀ ਅੰਕ ਲੈ ਕੇ ਪੰਜਾਬ ਭਰ ਵਿੱਚੋਂ ਚੌਥਾ ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਆਈਟੀ ਸੈੱਕਟਰ ਵਿਚ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ।

Advertisement
Author Image

Advertisement
Advertisement
×