ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੱਗੋਕੇ ਦੀ ਹਾਜ਼ਰੀ ’ਚ 50 ਆਗੂ ‘ਆਪ’ ਵਿੱਚ ਸ਼ਾਮਲ

07:40 AM May 14, 2024 IST
ਸ਼ਹਿਣਾ ਵਿੱਚ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦੇ ਵਿਧਾਇਕ ਉਗੋਕੇ।-ਫੋਟੋ: ਸਿੰਗਲਾ

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 13 ਮਈ
ਇੱਥੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਦੇ 50 ਤੋਂ ਵੱਧ ਆਗੂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸਾਰੇ ਸ਼ਾਮਲ ਹੋਏ ਆਗੂਆਂ ਨੂੰ ਹਲਕਾ ਵਿਧਾਇਕ ਨੇ ਸਿਰੋਪੇ ਭੇਟ ਕੀਤੇ। ਇਸ ਮੌਕੇ ਵਿਧਾਇਕ ਸ੍ਰੀ ਉੱਗੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਕ੍ਰਾਂਤੀਕਾਰੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਦਾ ਲੋਕਾਂ ’ਚ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਵਾਲੇ ਦਿਨ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਲੋਕ ਫ਼ਤਵਾ ਆਵੇਗਾ ਅਤੇ ਭਾਜਪਾ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦਾ ਅੰਤ ਹੋ ਜਾਵੇਗਾ। ਕਸਬੇ ਸ਼ਹਿਣਾ ਨੂੰ ਨਗਰ ਪੰਚਾਇਤ ਬਣਾਉਣ ਦੇ ਸਵਾਲ ’ਤੇ ਗੋਲ-ਮੋਲ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਵੋਟਾਂ ਮਗਰੋਂ ਨਰੇਗਾ ਮਜ਼ਦੂਰਾਂ ਅਤੇ ਆਮ ਲੋਕਾਂ ਦੀ ਮੀਟਿੰਗ ਸੱਦਕੇ ਇਸ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ। ਇਸ ਮੌਕੇ ਲਵਦੀਪ ਸਿੰਘ ਭਗਤਪੁਰਾ, ਜਗਦੀਪ ਸਿੰਘ ਜੱਗੀ, ਡਾਕਟਰ ਅਨਿਲ ਕੁਮਾਰ, ਜੈ ਆਦਮ ਪ੍ਰਕਾਸ਼ ਸਿੰਘ, ਪ੍ਰਧਾਨ ਕੁਲਵੰਤ ਸਿੰਘ ਸਿੱਧੂ, ਨਾਜ਼ਮ ਸਿੰਘ ਪੰਚ ਅਤੇ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ।

Advertisement

ਦਰਜਨ ਕਾਂਗਰਸੀ ਪਰਿਵਾਰ ‘ਆਪ’ ਵਿੱਚ ਸ਼ਾਮਲ

ਮਮਦੋਟ (ਪੱਤਰ ਪ੍ਰੇਰਕ): ਬਲਾਕ ਮਮਦੋਟ ਦੇ ਪਿੰਡ ਪੀਰ ਖਾਂ ਸ਼ੇਖ਼ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਇੱਕ ਦਰਜਨ ਦੇ ਕਰੀਬ ਟਕਸਾਲੀ ਪਰਿਵਾਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦਿਆਂ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਰਵਿੰਦਰ ਕੁਮਾਰ ਬਾਵਾ, ਸੂਬਾ ਸਿੰਘ ਸਾਬਕਾ ਸਰਪੰਚ, ਜਗਤਾਰ ਸਾਬਕਾ ਸਿੰਘ ਸਰਪੰਚ, ਬਲਦੇਵ ਰਾਜ, ਜਸਵੰਤ ਸਿੰਘ ਸਾਬਕਾ ਸਰਪੰਚ, ਅਮਰ ਸਿੰਘ, ਜਗਸੀਰ ਸਿੰਘ, ਸੋਨੂੰ, ਮਹਿੰਦਰ ਸਿੰਘ, ਕਾਰਜ ਸਿੰਘ, ਅੰਗਰੇਜ਼ ਸਿੰਘ, ਜੀਤ ਸਿੰਘ, ਨਿਸ਼ਾਨ ਸਿੰਘ, ਰਸ਼ਪਾਲ ਸਿੰਘ, ਕਸ਼ਮੀਰ ਸਿੰਘ ਵਿੱਚ ਸ਼ਾਮਲ ਸਨ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਲਰਾਜ ਸਿੰਘ ਸੰਧੂ ਬਲਾਕ ਪ੍ਰਭਾਰੀ ਹਲਕਾ ਗੁਰੂਹਰਸਹਾਏ, ਬਾਬਾ ਦਲਜੀਤ ਸਿੰਘ ਉਪ ਪ੍ਰਧਾਨ ਨਗਰ ਪੰਚਾਇਤ ਮਮਦੋਟ, ਸੁਰਿੰਦਰ ਕੁਮਾਰ ਸੋਨੂੰ ਸੇਠੀ ਬਲਾਕ ਪ੍ਰਧਾਨ ਮਮਦੋਟ, ਸ਼ਾਮ ਸਿੰਘ ਮੁਦਕਾ, ਬਲਾਕ ਪ੍ਰਧਾਨ ਮਮਦੋਟ, ਰੋਬਿਨ ਸਿੰਘ ਸੰਧੂ ਨਿੱਜੀ ਸਕੱਤਰ ਹਲਕਾ ਵਿਧਾਇਕ, ਹਰਪ੍ਰੀਤ ਸਿੰਘ ਲਖਮੀਰ ਕੇ ਉਤਾੜ, ਸਾਜਨ ਐੱਮਸੀ ਮਮਦੋਟ ਅਤੇ ਕਈ ਆਗੂ ਹਾਜ਼ਰ ਸਨ।

Advertisement
Advertisement