ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣਾਂ ਦੇ ਸ਼ੋਰ ’ਚ ਲੋਕ ਸੰਗਰਾਮ ’ਤੇ ਟੇਕ ਰੱਖਣ ਦਾ ਅਹਿਦ

09:51 AM May 25, 2024 IST
ਖਟਕੜ ਕਲਾਂ ਵਿੱਚ ਇਕੱਤਰ ਹੋਏ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ।

ਸੁਰਜੀਤ ਮਜਾਰੀ
ਬੰਗਾ, 24 ਮਈ
ਲੋਕਾਂ ਨੂੰ ਆਪਣੀਆਂ ਜੱਥੇਬੰਦੀਆਂ ਉਸਾਰਨ, ਮਜ਼ਬੂਤ ਕਰਨ ਅਤੇ ਸੰਘਰਸ਼ ਉਪਰ ਟੇਕ ਰੱਖਣ ਦਾ ਹੋਕਾ ਦੇਣ ਲਈ ਪਿੰਡ ਖਟਕੜ ਕਲਾਂ ਵਿੱਚ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜੱਦੀ ਘਰ ਲੋਕ ਆਗੂਆਂ ਦੀ ਇਕੱਤਰਤਾ ਹੋਈ। ਇਸ ਵੱਖ ਵੱਖ ਸੰਸਥਾਵਾਂ, ਖੇਤਰਾਂ ਅਤੇ ਤਬਕਿਆਂ ਨਾਲ ਜੁੜੇ ਪ੍ਰਤੀਨਿਧਾਂ ਨੇ ਵਿਚਾਰ ਰੱਖੇ। ਇਨ੍ਹਾਂ ਵਿੱਚ ਖੁਸ਼ੀ ਰਾਮ ਗੁਣਾਚੌਰ, ਤੀਰਥ ਰਸੂਲਪੁਰ, ਜੋਗਿੰਦਰ ਕੁੱਲੇਵਾਲ ਗੜ੍ਹਸ਼ੰਕਰ, ਦੇਵ ਰਾਜ ਗੁਣਾਚੌਰ, ਪਰਮਜੀਤ ਕੌਰ ਮਹਿੰਦਰ ਕੌਰ ਰਾਏਪੁਰ ਡੱਬਾ, ਅਮੋਲਕ ਸਿੰਘ, ਤਲਵਿੰਦਰ ਹੀਰ ਮਲਕੀਤ ਸਿੰਘ ਹੀਰ ਮਾਹਿਲਪੁਰ ਆਦਿ ਸ਼ਾਮਲ ਸਨ।
ਆਗੂਆਂ ਨੇ ਕਿਹਾ ਕਿ ਭਾਰਤੀ ਵੋਟ ਤੰਤਰ, ਲੋਕਤੰਤਰ, ਜਮਾਤੀ, ਜਾਤੀ ਦਾਬੇ, ਸਾਮਰਾਜੀ ਕਾਰਪੋਰੇਟ ਘਰਾਣਿਆਂ, ਦੇਸੀ ਅਤੇ ਬਦੇਸ਼ੀ ਲੁੱਟ ਖਸੁੱਟ, ਫਿਰਕਾਪ੍ਰਸਤੀ, ਫਾਸ਼ੀ ਹੱਲੇ, ਆਜ਼ਾਦੀ ਸੰਗਰਾਮ ਮੌਕੇ ਦੀ ਭੂਮਿਕਾ ਨਿਸ਼ਾਨੇ, 1947 ਤੋਂ ਹੁਣ ਤੱਕ ਹਾਕਮ ਜਮਾਤੀ ਧੜਿਆਂ ਦੀ ਲੋਕ-ਦੋਖੀ ਰਾਜਨੀਤੀ, ਭਵਿੱਖ ਦੀਆਂ ਚੁਣੌਤੀਆਂ, ਚੋਣਾਂ ਤੋਂ ਭਲੇ ਦੀ ਝਾਕ ਛੱਡਣ ਅਤੇ ਲੋਕ ਮੁਕਤੀ ਲਈ ਲੋਕ ਸੰਘਰਸ਼ ਦੇ ਝੰਡੇ ਗੱਡਣ ਦੇ ਰਾਹ ਬਾਰੇ ਲੋਕਾਂ ਨੂੰ ਸੂਝਵਾਨ ਕਰਨ ਅਤੇ ਤੋਰਨ ਦੀ ਵੱਡੀ ਲੋੜ ਹੈ। ਬੁਲਾਰਿਆਂ ਨੇ ਕਲਮ, ਕਲਾ, ਲੋਕ ਅਤੇ ਲੋਕ ਸੰਗਰਾਮ ਦੇ ਆਪਸੀ ਰਿਸ਼ਤਿਆਂ ਦੀ ਸਾਂਝ ਮਜ਼ਬੂਤ ਕਰਨ ਅਤੇ ਵਿਸ਼ੇਸ਼ ਕਰਕੇ ਚੇਤਨਾ ਮੀਟਿੰਗਾਂ ਦੀ ਨਿਰੰਤਰਤਾ ਦੀ ਲੋੜ ਤੀਬਰਤਾ ਨਾਲ ਮਹਿਸੂਸ ਕੀਤੀ ਅਤੇ ਇਸ ਦੀ ਪੂਰਤੀ ਲਈ ਭਵਿੱਖ ’ਚ ਅਜਿਹੀਆਂ ਮਿਲਣੀਆਂ ਜਾਰੀ ਰੱਖਣ ਬਾਰੇ ਵੀ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿੱਚ 26 ਮਈ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਦੋ ਦਰਜਨ ਜੱਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਸਾਂਝੀ ਲੋਕ ਸੰਗਰਾਮ ਰੈਲੀ ਵਿਚ ਸ਼ਾਮਲ ਹੋਣ ਦੀ ਵਿਉਂਤਬੰਦੀ ਕੀਤੀ ਗਈ।

Advertisement

ਰੈਲੀ ’ਚ ਸ਼ਮੂਲੀਅਤ ਦਾ ਐਲਾਨ

ਸ਼ਾਹਕੋਟ (ਪੱਤਰ ਪ੍ਰੇਰਕ): ਮਜ਼ਦੂਰ, ਕਿਸਾਨ ਤੇ ਮੁਲਾਜ਼ਮਾਂ ਦੀਆਂ ਕਰੀਬ ਦੋ ਦਰਜਨ ਜਥੇਬੰਦੀਆਂ ਵੱਲੋਂ 26 ਮਈ ਨੂੰ ਬਰਨਾਲਾ ’ਚ ਕੀਤੀ ਜਾਣ ਵਾਲੀ ਲੋਕ ਸੰਗਰਾਮ ਰੈਲੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪੰਜਾਬ ਖੇਤ ਮਜ਼ਦੂਰ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਇਲਾਕਾ ਪ੍ਰਧਾਨ ਹਰਪਾਲ ਬਿੱਟੂ, ਬੀਕੇਯੂ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ, ਡੀਟੀਐੱਫ ਪੰਜਾਬ ਜ਼ਿਲ੍ਹਾ ਜਲੰਧਰ ਦੇ ਸਕੱਤਰ ਅਵਤਾਰ ਲਾਲ, ਟੀਐਸਯੂ ਦੇ ਆਗੂ ਰੁਪਿੰਦਰ ਸਿੰਘ ਅਤੇ ਹਰਮੇਸ਼ ਸਿੰਘ ਨੇ ਦੱਸਿਆ ਕਿ ਬਰਨਾਲਾ ਰੈਲੀ ਦੀ ਸ਼ਮੂਲੀਅਤ ਲਈ ਲਾਮਬੰਦੀ ਕੀਤੀ ਗਈ ਹੈ।

Advertisement
Advertisement
Advertisement