ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦੇਸ਼ ਭੇਜਣ ਦੇ ਨਾਂ ’ਤੇ ਭੈਣ-ਭਰਾ ਨੇ ਮਾਰੀ ਨੌਂ ਲੱਖ ਦੀ ਠੱਗੀ

08:58 AM Aug 24, 2024 IST

ਮਾਨਸਾ (ਪੱਤਰ ਪ੍ਰੇਰਕ): ਵਿਦੇਸ਼ ਰਹਿੰਦੀ ਔਰਤ ਅਤੇ ਉਸ ਦੇ ਭਰਾ ਵੱਲੋਂ ਸਹੇਲੀ ਦੇ ਪਰਿਵਾਰਕ ਮੈਂਬਰਾਂ ਦਾ ਵੀਜ਼ਾ ਲੁਵਾਉਣ ਦੇ ਨਾਂ ਹੇਠ ਨੌਂ ਲੱਖ ਰੁਪਏ ਦੀ ਠੱਗੀ ਮਾਰਨ ਖ਼ਿਲਾਫ਼ ਥਾਣਾ ਜੋਗਾ ਦੀ ਪੁਲੀਸ ਨੇ ਭੈਣ-ਭਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈੈ, ਪਰ ਇਸ ਕੇਸ ਵਿੱਚ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਮਾਨਸਾ ਪੁਲੀਸ ਨੂੰ ਰਾਜ ਸਿੰਘ ਵਾਸੀ ਪਿੰਡ ਰੱਖੀਆਂ (ਫ਼ਿਰੋਜ਼ਪੁਰ) ਨੇ ਦੱਸਿਆ ਕਿ ਉਸ ਦੀ ਪਤਨੀ ਮਨਪ੍ਰੀਤ ਕੌਰ ਸਾਈਪ੍ਰਰਸ ਰਹਿੰਦੀ ਹੈ, ਜਿੱਥੇ ਉਸ ਦੀ ਨਵਦੀਪ ਕੌਰ ਸਹੇਲੀ ਬਣ ਗਈ। ਨਵਦੀਪ ਨੇ ਮਨਪ੍ਰੀਤ ਨੂੰ ਕਿਹਾ ਕਿ ਉਸ ਦਾ ਭਰਾ ਵੀਜ਼ਾ ਲੁਵਾਉਣ ਦਾ ਕੰਮ ਕਰਦਾ ਹੈ। ਉਸ ਨੇ ਮਨਪ੍ਰੀਤ ਤੋਂ ਉਸ ਦੇ ਭਰਾ ਦਾ ਵੀਜ਼ਾ ਲਗਾਉਣ ਲਈ ਨੌਂ ਲੱਖ ਰੁਪਏ ਮੰਗੇ ਸਨ। ਰਾਜ ਸਿੰਘ ਢਾਈ ਲੱਖ ਰੁਪਏ ਤੇ ਤਿੰਨ ਪਰਿਵਾਰਕ ਮੈਂਬਰਾਂ ਦੇ ਪਾਸਪੋਰਟ ਪ੍ਰਦੀਪ ਸਿੰਘ ਵਾਸੀ ਬੁਰਜ ਢਿੱਲਵਾਂ ਨੂੰ ਉਸ ਦੇ ਘਰ ਦੇ ਆਇਆ ਅਤੇ ਬਾਕੀ ਪੈਸੇ ਬਾਅਦ ਵਿੱਚ ਦੇਣ ਦੀ ਗੱਲ ਕਹੀ। ਵੀਜ਼ਾ ਲੱਗ ਕੇ ਆਇਆ ਤਾਂ ਉਨ੍ਹਾਂ ਨੇ ਬਾਕੀ ਪੈਸਿਆਂ ਦਾ ਭੁਗਤਾਨ ਕਰ ਦਿੱਤਾ। ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਵੀਜ਼ਾ ਜਆਲੀ ਹੈ। ਥਾਣਾ ਜੋਗਾ ਦੇ ਇੰਚਾਰਜ ਰੁਪਿੰਦਰ ਕੌਰ ਨੇ ਦੱਸਿਆ ਕਿ ਪ੍ਰਦੀਪ ਸਿੰਘ ਤੇ ਨਵਦੀਪ ਕੌਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement