ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਦਾਕਾਰਾ ਲੈਲਾ ਖਾਨ ਤੇ ਪੰਜ ਹੋਰਾਂ ਦੀ ਹੱਤਿਆ ਮਾਮਲੇ ਵਿੱਚ ਮਤਰੇਏ ਪਿਓ ਨੂੰ ਸਜ਼ਾ-ਏ-ਮੌਤ

07:04 AM May 25, 2024 IST

ਮੁੰਬਈ:

Advertisement

ਮੁੰਬਈ ਦੀ ਸੈਸ਼ਨ ਅਦਾਲਤ ਨੇ ਆਪਣੀ ਮਤਰੇਈ ਧੀ ਅਦਾਕਾਰਾ ਲੈਲਾ ਖਾਨ, ਲੈਲਾ ਦੀ ਮਾਂ ਅਤੇ ਉਸ ਦੇ ਚਾਰ ਭਰਾਵਾਂ-ਭੈਣਾਂ ਦੀ 2011 ਵਿੱਚ ਹੱਤਿਆ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਪਰਵੇਜ਼ ਟਾਕ ਨੂੰ ਅੱਜ ਮੌਤ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਸਚਿਨ ਪਵਾਰ ਨੇ 9 ਮਈ ਨੂੰ ਟਾਕ ਨੂੰ ਹੱਤਿਆ ਅਤੇ ਸਬੂਤਾਂ ਨੂੰ ਨਸ਼ਟ ਕਰਨ ਤੋਂ ਇਲਾਵਾ ਆਈਪੀਸੀ ਤਹਿਤ ਹੋਰ ਅਪਰਾਧਾਂ ਦਾ ਦੋਸ਼ੀ ਪਾਇਆ ਸੀ ਤੇ ਸਜ਼ਾ ਅੱਜ ਸੁਣਾਈ ਗਈ। ਟਾਕ ਲੈਲਾ ਦੀ ਮਾਂ ਸੈਲਿਨਾ ਦਾ ਤੀਜਾ ਪਤੀ ਸੀ। ਲੈਲਾ, ਉਸ ਦੀ ਮਾਂ ਅਤੇ ਉਸ ਦੇ ਚਾਰ ਭਰਾਵਾਂ-ਭੈਣਾਂ ਦੀ ਫਰਵਰੀ 2011 ਵਿੱਚ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਇਗਤਪੁਰੀ ਸਥਿਤ ਉਨ੍ਹਾਂ ਦੇ ਬੰਗਲੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆਵਾਂ ਦਾ ਮਾਮਲਾ ਕੁਝ ਮਹੀਨੇ ਬਾਅਦ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਟਾਕ ਨੂੰ ਜੰਮੂ ਕਸ਼ਮੀਰ ਪੁਲੀਸ ਨੇ ਗ੍ਰਿਫ਼ਤਾਰ ਕੀਤਾ। -ਪੀਟੀਆਈ

Advertisement
Advertisement
Advertisement