ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹੀਨੇ ਵਿੱਚ ਜੀਓਬਾਲਾ ਦੇ ਚਾਰ ਨੌਜਵਾਨਾਂ ਦੀ ਨਸ਼ਿਆਂ ਨੇ ਲਈ ਜਾਨ

07:07 AM Jun 29, 2024 IST
ਨਸ਼ੇ ਦੀ ਭੇਟ ਚੜ੍ਹੇ ਦੋ ਨੌਜਵਾਨਾਂ ਸ਼ਰਨਜੀਤ ਸਿੰਘ ਅਤੇ ਸ਼ੇਰਾ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ।

ਗੁਰਬਖਸ਼ਪੁਰੀ
ਤਰਨ ਤਾਰਨ, 28 ਜੂਨ
ਜ਼ਿਲ੍ਹੇ ਦੇ ਪੰਜ ਹਜ਼ਾਰ ਦੀ ਆਬਾਦੀ ਵਾਲੇ ਪਿੰਡ ਜੀਓਬਾਲਾ ’ਚ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਦੀ ਅਸਲੀਅਤ ਤਿੰਨ ਦਿਨ ਪਹਿਲਾਂ ਵਿਸ਼ਵ ਭਰ ’ਚ ਮਨਾਏ ਗਏ ਨਸ਼ਾ ਵਿਰੋਧੀ ਦਿਵਸ ਦਾ ਮੂੰਹ ਚਿੜਾ ਰਹੀ ਹੈ। ਜ਼ਿਲ੍ਹਾ ਪੁਲੀਸ ਜਾਂ ਫਿਰ ਸਰਕਾਰੀ ਏਜੰਸੀਆਂ ਦਾ ਰਿਕਾਰਡ ਭਾਵੇਂ ਕੁਝ ਵੀ ਬੋਲ ਰਿਹਾ ਹੈ ਪਰ ਪਿੰਡ ਦੇ ਚਾਰ ਪਰਿਵਾਰ ਬਿਨਾਂ ਕਿਸੇ ਝਿਜਕ ਮੰਨ ਰਹੇ ਹਨ ਕਿ ਬੀਤੇ ਇੱਕ ਮਹੀਨੇ ਦੇ ਅੰਦਰ ਉਨ੍ਹਾਂ ਦੇ ਚਾਰ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ|
ਪੀੜਤ ਪਰਿਵਾਰਾਂ ਅਨੁਸਾਰ ਇਨ੍ਹਾਂ ਮ੍ਰਿਤਕਾਂ ’ਚ ਕੱਲ੍ਹ ਵੀਰਵਾਰ ਨੂੰ ਨਸ਼ੇ ਦੀ ਭੇਟ ਚੜ੍ਹੇ ਕਰਮਜੀਤ ਸਿੰਘ (25) ਸਣੇ ਸ਼ਰਨਜੀਤ ਸਿੰਘ (24) ਤੇ 25 ਸਾਲ ਦੇ ਸ਼ੇਰਾ ਸਿੰਘ ਤੋਂ ਇਲਾਵਾ 15 ਦਿਨ ਪਹਿਲਾਂ ਮਾਰੇ ਗਏ 20 ਸਾਲਾ ਦਲੇਰ ਸ਼ਰਮਾ ਦਾ ਨਾਮ ਸ਼ਾਮਲ ਹੈ| ਕਰਮਜੀਤ ਸਿੰਘ ਦੀ ਵਿਧਵਾ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਉਹ ਕੱਲ੍ਹ ਸਵੇਰੇ ਵੇਲੇ ਖੇਤਾਂ ਵਿੱਚ ਦਿਹਾੜੀ ’ਤੇ ਝੋਨਾ ਲਗਾਉਣ ਗਈ ਸੀ ਕਿ ਉਸ ਦੇ ਲੜਕੇ ਦੀ ਅਚਾਨਕ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ| ਸ਼ਰਨਜੀਤ ਸਿੰਘ ਦੀ ਮਾਤਾ ਹਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਅੰਮ੍ਰਿਤਧਾਰੀ ਲੜਕਾ 25 ਮਈ ਨੂੰ ਪੂਨੇ ਤੋਂ ਘਰ ਆਇਆ ਤਾਂ ਉਸ ਨੂੰ ਕਿਸੇ ਨੇ 28 ਮਈ ਨੂੰ ਅਜਿਹਾ ਨਸ਼ਾ ਦੇ ਦਿੱਤਾ ਕਿ ਉਹ ਘਰ ਆ ਕੇ ਮੰਜੇ ’ਤੇ ਲੇਟ ਗਿਆ ਅਤੇ ਦਮ ਤੋੜ ਦਿੱਤਾ| ਦੋ ਬੱਚਿਆਂ ਦੇ ਪਿਓ ਸ਼ੇਰਾ ਸਿੰਘ ਦੀ ਪਤਨੀ ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿੰਡ ਦੇ ਅੱਡੇ ’ਤੇ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਉਹ ਕਮਾਈ ਵੀ ਚੌਖੀ ਕਰਦਾ ਸੀ| ਰੁਪਿੰਦਰ ਨੇ ਦੱਸਿਆ ਕਿ ਉਸ ਦਾ ਪਤੀ ਬੀਤੇ ਸੱਤ ਸਾਲ ਤੋਂ ਨਸ਼ਿਆਂ ਦੇ ਵਹਿਣ ਵਿੱਚ ਅਜਿਹਾ ਵਹਿ ਗਿਆ ਕਿ ਪਰਿਵਾਰ ਵਲੋਂ ਉਸ ਨੂੰ ਨਸ਼ਾ ਛੁਡਵਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ| ਉਸ ਨੇ ਕਈ ਵਾਰ ਨਸ਼ਾਂ ਛੱਡਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਅੰਦਰ ਰਾਤ-ਦਿਨ ਆਸਾਨੀ ਨਾਲ ਮਿਲਦੇ ਨਸ਼ੇ ਕਰਕੇ ਉਹ ਫਿਰ ਤੋਂ ਨਸ਼ਿਆਂ ਨੂੰ ਹੋ ਤੁਰਦਾ| ਉਸ ਨੇ ਕਿਹਾ ਕਿ ਉਹ ਇਕ ਦਿਨ ਵਿੱਚ ਪੱਤਿਆਂ ਦੇ ਪੱਤੇ ਨਸ਼ੇ ਦੀਆਂ ਗੋਲੀਆਂ ਦੇ ਲੈ ਲੈਂਦਾ ਸੀ ਅਤੇ ਆਖਰ 25 ਮਈ ਨੂੰ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ। ਦਲੇਰ ਸ਼ਰਮਾ ਅਤੇ ਉਸ ਦੇ ਛੋਟੇ ਭਰਾ ਨੇ 15 ਕੁ ਦਿਨ ਪਹਿਲਾਂ ਨਸ਼ੇ ਦਾ ਟੀਕਾ ਲਗਾਇਆ| ਦਲੇਰ ਸ਼ਰਮਾ ਤਾਂ ਮਰ ਗਿਆ ਜਦਕਿ ਉਸ ਦਾ ਭਰਾ ਬਚ ਗਿਆ, ਜਿਸ ਨੂੰ ਉਸ ਦੀ ਭੈਣ ਆਪਣੇ ਸਹੁਰੇ ਘਰ ਲੈ ਗਈ| ਉਸ ਦੀ ਪਤਨੀ ਅੱਠ ਮਹੀਨੇ ਦੇ ਬੱਚੇ ਨੂੰ ਲੈ ਕੇ ਆਪਣੇ ਪੇਕੇ ਘਰ ਚਲੇ ਗਈ ਹੈ|
ਇਸ ਦੌਰਾਨ ਪਿੰਡ ਦੇ ਇਕ ਦੁਕਾਨਦਾਰ ਮਹਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਸ਼ਾਮ ਵਾਲੇ ਨਸ਼ਾ ਖਰੀਦਣ ਅਤੇ ਵੇਚਣ ਵਾਲਿਆਂ ਦੀ ਮੰਡੀ ਲੱਗ ਜਾਂਦੀ ਹੈ ਪੁਲੀਸ ਮੂਕ ਦਰਸ਼ਕ ਬਣ ਕੇ ਰਹਿ ਗਈ ਹੈ| ਇਨ੍ਹਾਂ ਚਾਰ ਮ੍ਰਿਤਕਾਂ ਵਿੱਚ ਸ਼ਰਨਜੀਤ ਸਿੰਘ ਅਤੇ ਸ਼ੇਰਾ ਸਿੰਘ ਇਕ ਵੇਲੇ ਅੰਮ੍ਰਿਤਧਾਰੀ ਸਿੱਖ ਸਨ| ਡੀਐੱਸਪੀ ਗੋਇੰਦਵਾਲ ਸਾਹਿਬ ਰਵੀਸ਼ੇਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਅਜੇ ਦੋ ਦਿਨ ਪਹਿਲਾਂ ਨੌਰੰਗਾਬਾਦ ਦੀਆਂ ਦੋ ਔਰਤਾਂ ਨੂੰ ਨਸ਼ਿਆਂ ਸਮੇਤ ਕਾਬੂ ਕੀਤਾ ਹੈ ਅਤੇ ਇਕ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕੀਤੀ ਹੈ।

Advertisement

Advertisement
Advertisement