ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਜਰੀ ਗੁੱਜਰਾਂ ਦੇ ਦੰਗਲ ’ਚ ਪਹਿਲਵਾਨਾਂ ਨੇ ਜੌਹਰ ਦਿਖਾਏ

07:10 AM Sep 15, 2024 IST
ਮਾਜਰੀ ਗੁੱਜਰਾਂ ਵਿੱਚ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਪ੍ਰਬੰਧਕ। -ਫੋਟੋ: ਜਗਮੋਹਨ ਸਿੰਘ

ਪੱਤਰ ਪ੍ਰੇਰਕ
ਘਨੌਲੀ, 14 ਸਤੰਬਰ
ਦੰਗਲ ਕਮੇਟੀ ਮਾਜਰੀ ਗੁੱਜਰਾਂ ਵੱਲੋਂ ਦੰਗਲ ਕਰਵਾਇਆ ਗਿਆ। ਦੰਗਲ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਦੀ ਦੇਖ-ਰੇਖ ਅਧੀਨ ਪਿੰਡ ਮਾਜਰੀ ਗੁੱਜਰਾਂ, ਆਸਪੁਰ, ਕੋਟਬਾਲਾ, ਅਵਾਨਕੋਟ ਤੇ ਆਲੋਵਾਲ ਆਦਿ ਦੇ ਸਹਿਯੋਗ ਨਾਲ ਕਰਵਾਏ ਦੰਗਲ ਦੌਰਾਨ ਲਗਪਗ 100 ਪਹਿਲਵਾਨਾਂ ਨੇ ਜੌਹਰ ਦਿਖਾਏ। ਝੰਡੀ ਦੀ ਕੁਸ਼ਤੀ ਲਈ ਮੁਕਾਬਲਾ ਅਜੈ ਬਾਰਨ ਤੇ ਸਾਹਿਲ ਕੁਹਾਲੀ ਵਿਚਕਾਰ ਬਰਾਬਰ ਰਿਹਾ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਕਮਿੱਕਰ ਸਿੰਘ ਡਾਢੀ ਚੇਅਰਮੈਨ ਮਾਰਕੀਟ ਕਮੇਟੀ ਆਨੰਦਪੁਰ ਸਾਹਿਬ ਅਤੇ ਵਿਸ਼ੇਸ਼ ਮਹਿਮਾਨਾਂ ਵੱਜੋਂ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ, ਆਪ ਆਗੂ ਹਰਵਿੰਦਰ ਕੌਰ ਕੋਟਬਾਲਾ ਤੇ ਜੁਝਾਰ ਸਿੰਘ ਆਸਪੁਰ, ਸਰਪੰਚ ਰਣਬੀਰ ਸਿੰਘ ਆਸਪੁਰ, ਸਰਪੰਚ ਰਣਜੀਤ ਸਿੰਘ ਅਵਾਨਕੋਟ, ਸਰਪੰਚ ਹਰਭਜਨ ਸਿੰਘ ਕੋਟਬਾਲਾ, ਸਾਬਕਾ ਸਰਪੰਚ ਧੰਨਾ ਸਿੰਘ ਬਾਠ, ਕਰਨੈਲ ਸਿੰਘ ਆਲੋਵਾਲ, ਹਰਦੀਪ ਸਿੰਘ ਸਕੱਤਰ, ਕੁਲਦੀਪ ਸਿੰਘ ਪੰਚ ਮਾਜਰੀ, ਚਰਨਜੀਤ ਸਿੰਘ ਰਿੰਕੂ, ਸਾਬਕਾ ਸਰਪੰਚ ਗੁਰਮੀਤ ਸਿੰਘ ਆਸਪੁਰ ਆਦਿ ਹਾਜ਼ਰ ਸਨ।

Advertisement

Advertisement