ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਸਭਾ ਚੋਣਾਂ ’ਚ ਦੇਸ਼ ਨੂੰ ਫਿਰਕੂ ਸਿਆਸਤ ਤੋਂ ਆਜ਼ਾਦੀ ਮਿਲੀ: ਅਖਿਲੇਸ਼

06:43 AM Jul 03, 2024 IST
ਲੋਕ ਸਭਾ ’ਚ ਸੰਬੋਧਨ ਕਰਦੇ ਹੋਏ ਅਖਿਲੇਸ਼ ਯਾਦਵ। -ਫੋਟੋ: ਪੀਟੀਆਈ

ਨਵੀਂ ਦਿੱਲੀ, 2 ਜੁਲਾਈ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ 2024 ’ਚ ਦੇਸ਼ ਵਿੱਚ ਫਿਰਕੂ ਸਿਆਸਤ ਦਾ ਅੰਤ ਹੋਇਆ ਹੈ ਅਤੇ ਇੰਡੀਆ ਗੱਠਜੋੜ ਦੀ ਨੈਤਿਕ ਜਿੱਤ ਹੋਈ ਹੈ। ਰਾਸ਼ਟਰਪਤੀ ਦੇ ਭਾਸ਼ਣ ’ਤੇ ਲੋਕ ਸਭਾ ’ਚ ਲਿਆਂਦੇ ਗਏ ਧੰਨਵਾਦੀ ਮਤੇ ’ਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਵੀ ਜਿੱਤ ਜਾਵੇ ਤਾਂ ਵੀ ਉਨ੍ਹਾਂ ਨੂੰ ਈਵੀਐੱਮਜ਼ ’ਤੇ ਭਰੋਸਾ ਨਹੀਂ ਹੋਵੇਗਾ।
ਯਾਦਵ ਨੇ ਕਿਹਾ, ‘ਚਾਰ ਜੂਨ (ਲੋਕ ਸਭਾ ਚੋਣਾਂ ਦੇ ਨਤੀਜਿਆਂ ਵਾਲਾ ਦਿਨ) ਦੇਸ਼ ਲਈ ਫਿਰਕੂ ਸਿਆਸਤ ਤੋਂ ਆਜ਼ਾਦੀ ਦਾ ਦਿਨ ਸੀ। ਫਿਰਕੂ ਸਿਆਸਤ ਦਾ ਅੰਤ ਹੋਇਆ। ਇਨ੍ਹਾਂ ਚੋਣਾਂ ’ਚ ਫਿਰਕੂ ਸਿਆਸਤ ਹਮੇਸ਼ਾ ਲਈ ਹਾਰ ਗਈ।’ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਅਯੁੱਧਿਆ ਦੀ ਫੈਜ਼ਾਬਾਦ ਸੀਟ ਵੀ ਹਰ ਗਈ ਜਿੱਥੇ ਰਾਮ ਮੰਦਰ ਬਣਾਇਆ ਗਿਆ। ਉਨ੍ਹਾਂ ਕਿਹਾ, ‘ਹਾਂਦਰੂ ਸਿਆਸਤ ਦੀ ਜਿੱਤ ਹੋਈ ਹੈ। ਅਸੀਂ ਮੰਨਦੇ ਹਾਂ ਕਿ ਸੰਵਿਧਾਨ ਹੀ ਸੰਜੀਵਨੀ ਹੈ ਅਤੇ ਉਸ ਦੀ ਜਿੱਤ ਹੋਈ ਹੈ।’ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਵੋਟਰਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਲੋਕਤੰਤਰ ਦੀ ਇੱਕਤੰਤਰ ਬਣਨ ਦੇਣ ਤੋਂ ਰੋਕਿਆ। ਉਨ੍ਹਾਂ ਦਾਅਵਾ ਕੀਤਾ ਕਿ ਜਨਤਾ ਨੇ ਹਕੂਮਤ ਦਾ ਹੰਕਾਰ ਤੋੜ ਤਿੱਤਾ ਅਤੇ ਹੁਣ ਇੱਕ ਹਾਰੀ ਹੋਈ ਸਰਕਾਰ ਮੌਜੂਦਾ ਹੈ। -ਪੀਟੀਆਈ

Advertisement

Advertisement
Advertisement