For the best experience, open
https://m.punjabitribuneonline.com
on your mobile browser.
Advertisement

ਕਾਫ਼ਲੇ ਦੇ ਰੂਪ ਵਿੱਚ ਸੰਸਦ ਮੈਂਬਰ ਮਾਨ ਨੇ ਪਿੰਡਾਂ ਵਿੱਚ ਰੈਲੀ ਕੱਢੀ

07:53 AM Apr 05, 2024 IST
ਕਾਫ਼ਲੇ ਦੇ ਰੂਪ ਵਿੱਚ ਸੰਸਦ ਮੈਂਬਰ ਮਾਨ ਨੇ ਪਿੰਡਾਂ ਵਿੱਚ ਰੈਲੀ ਕੱਢੀ
ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ।
Advertisement

ਰਮੇਸ ਭਾਰਦਵਾਜ
ਲਹਿਰਾਗਾਗਾ, 4 ਅਪਰੈਲ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪਿੰਡ ਮੌਜੋਵਾਲ, ਗੰਢੂਆਂ, ਲੱਦਾਲ, ਸੰਗਤਪੁਰਾ ਤੇ ਗਿਦਿੜਾਅਣੀ ਵਿੱਚ ਨੌਜਵਾਨਾਂ ਨੇ ਮਾਨ ਨੂੰ ਓਪਨ ਜੀਪ ਵਿੱਚ ਬਿਠਾ ਕੇ ਪਿੱਛੇ ਮੋਟਰਸਾਈਕਲਾਂ ਤੇ ਗੱਡੀਆਂ ਦਾ ਕਾਫ਼ਲਾ ਲਗਾ ਕੇ ਰੈਲੀ ਕੱਢੀ। ਇਸ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਕੀਤਾ।
ਸ੍ਰੀ ਮਾਨ ਨੇ ਕਿਹਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇੱਕਜੁਟ ਹੋ ਕੇ ਵੋਟ ਰੂਪੀ ਹਥਿਆਰ ਵਰਤਣ ਦਾ ਸਮਾਂ ਆ ਗਿਆ ਹੈ| ਉਨ੍ਹਾਂ ਦੱਸਿਆ ਕਿ ਪਿਛਲੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਹਲਕੇ ਦੀ ਬਿਹਤਰੀ ਲਈ ਜਿੱਥੇ ਕਈ ਪ੍ਰਾਜੈਕਟ ਕੇਂਦਰ ਸਰਕਾਰ ਤੋਂ ਮਨਜ਼ੂਰ ਕਰਵਾਏ ਜਾ ਚੁੱਕੇ ਹਨ, ਉੱਥੇ ਹੀ ਐੱਮਪੀ ਕੋਟੇ ਤਹਿਤ ਮਿਲੀ ਕਰੀਬ 10 ਕਰੋੜ ਰੁਪਏ ਦੀ ਗਰਾਂਟ ਨੂੰ ਸਾਰੇ ਵਰਗਾਂ ਵਿੱਚ ਬਿਨਾਂ ਪੱਖਪਾਤ ਤੋਂ ਵੰਡਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਸਰਕਾਰ ਵੱਲੋਂ ਲਏ ਜਾਣ ਵਾਲੇ ਲੋਕ ਵਿਰੋਧੀ ਫੈਸਲਿਆਂ ਦਾ ਹਰ ਵਾਰ ਡੱਟ ਕੇ ਵਿਰੋਧ ਕੀਤਾ ਗਿਆ। ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਅਤੇ ਅੱਗ ਲੱਗਣ ਵਾਲੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਵੱਡੇ ਪੱਧਰ ‘ਤੇ ਪਾਣੀ ਵਾਲੀਆਂ ਟੈਂਕੀਆਂ ਵੰਡੀਆਂ ਗਈਆਂ ਹਨ। ਹਲਕੇ ਦੇ ਸੈਂਕੜੇ ਬੇਸਹਾਰਾ ਅੰਗਹੀਣਾਂ ਨੂੰ ਨਕਲੀ ਅੰਗ, ਮੋਟਰਾਈਜ਼ਡ ਟ੍ਰਾਈਸਾਈਕਲਾਂ ਤੇ ਹੋਰ ਸਹਾਇਕ ਉਪਕਰਨ ਵੰਡੇ ਗਏ ਹਨ। ਵੱਡੀ ਗਿਣਤੀ ਕੈਂਸਰ ਪੀੜਤਾਂ ਨੂੰ ਇਲਾਜ ਲਈ ਆਰਥਿਕ ਸਹਾਇਤਾ ਦਿਵਾਈ ਗਈ ਹੈ। ਬਿਜਲੀ ਨਾਲ ਸਬੰਧਤ ਸਾਰੀਆਂ ਮੁਸ਼ਕਿਲਾਂ ਦੇ ਹੱਲ ਲਈ ਕਰੋੜਾਂ ਰੁਪਏ ਦੀ ਲਾਗਤ ਵਾਲੇ ਬਿਜਲੀ ਨਵੀਨੀਕਰਨ ਦਾ ਪ੍ਰਾਜੈਕਟ ਪਾਸ ਕਰਵਾਇਆ ਗਿਆ ਹੈ।
ਇਸ ਮੌਕੇ ਇੰਚਾਰਜ ਜਥੇਦਾਰ ਹਰਜੀਤ ਸਿੰਘ ਸੰਜੂਮਾਂ, ਪਾਰਟੀ ਦੇ ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਗੁਰਜੀਤ ਸਿੰਘ ਗਾਗਾ, ਬੀਬੀ ਬਲਜੀਤ ਕੌਰ, ਸੁਰਜੀਤ ਸਿੰਘ ਗੰਢੂਆਂ, ਅਨੂਪ ਸਿੰਘ ਮੌਜੋਵਾਲ, ਬਿੱਕਰ ਸਿੰਘ ਚੌਹਾਨ, ਮਨਦੀਪ ਸਿੰਘ ਹਰਿਆਊ, ਸੁਖਵੀਰ ਸਿੰਘ ਛਾਜਲੀ, ਸ਼ਿੰਦਰਪਾਲ ਕੌਰ, ਬੀਬੀ ਅੰਗਰੇਜ਼ ਕੌਰ, ਸੁਰਿੰਦਰ ਕੌਰ ਤੇ ਬੀਬੀ ਜਸਵਿੰਦਰ ਕੌਰ, ਗੁਰਜੀਤ ਸਿੰਘ ਲਦਾਲ ਤੇ ਉਪਿੰਦਰਪ੍ਰਤਾਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।

Advertisement

Advertisement
Author Image

Advertisement
Advertisement
×