ਲੋਕ ਸਭਾ ਚੋਣਾਂ ਦੇ ਪੰਜ ਗੇੜਾਂ ’ਚ ‘ਇੰਡੀਆ’ ਗੱਠਜੋੜ ਦਾ ਸਫਾਇਆ ਹੋਇਆ: ਸ਼ਾਹ
06:16 PM May 23, 2024 IST
**EDS: IMAGE VIA @AmitShah POSTED ON THURSDAY, MAY 23, 2024** Siddharthnagar: Home Minister Amit Shah addresses a public meeting for Lok Sabha elections, in Siddharthnagar, Uttar Pradesh. (PTI Photo)(PTI05_23_2024_000225B)
Advertisement
ਸਿਧਾਰਥਨਗਰ/ਸੰਤ ਕਬੀਰ ਨਗਰ, 23 ਮਈ
Advertisement
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੰਜ ਗੇੜਾਂ ਵਿੱਚ ਹੀ ‘‘ਭਾਜਪਾ 310 ਸੀਟਾਂ ਤੋਂ ਟੱਪ ਚੁੱਕੀ ਹੈ’’ ਅਤੇ ਇਸ ਸਮੇਂ ‘‘ਕਾਂਗਰਸ ਨੂੰ 40 ਸੀਟਾਂ ਵੀ ਨਹੀਂ ਮਿਲ ਰਹੀਆਂ।’’ ਦੋਮੋਰੀਆਗੰਜ ਤੋਂ ਭਾਜਪਾ ਉਮੀਦਵਾਰ ਜਗਦੰਬਿਕਾ ਪਾਲ ਦੇ ਹੱਕ ’ਚ ਸਿਧਾਰਥਨਗਰ ਵਿੱਚ ਰੈਲੀ ਦੌਰਾਨ ਸ਼ਾਹ ਨੇ ਆਖਿਆ, ‘‘ਪਹਿਲੇ ਪੰਜ ਗੇੜਾਂ ’ਚ ਇੰਡੀਆ ਗੱਠਜੋੜ ਦਾ ਸਫ਼ਾਇਆ ਹੋ ਚੁੱਕਾ ਹੈ। ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਇਸ ਵਾਰ ਕਾਂਗਰਸ ਨੂੰ 40 ਸੀਟਾਂ ਵੀ ਨਹੀਂ ਮਿਲ ਰਹੀਆਂ ਅਤੇ ਅਖਿਲੇਸ਼ ਯਾਦਵ ਨੂੰ ਚਾਰ ਸੀਟਾਂ ਵੀ ਨਹੀਂ ਮਿਲਣਗੀਆਂ।’’
Advertisement
Advertisement
Advertisement