For the best experience, open
https://m.punjabitribuneonline.com
on your mobile browser.
Advertisement

ਵਿੱਤੀ ਵਰ੍ਹੇ 2024 ਵਿੱਚ ਸਿੱਧੇ ਟੈਕਸ ਦੀ ਵਸੂਲੀ ਵਧ ਕੇ 19.58 ਲੱਖ ਕਰੋੜ ਹੋਈ

07:49 AM Apr 22, 2024 IST
ਵਿੱਤੀ ਵਰ੍ਹੇ 2024 ਵਿੱਚ ਸਿੱਧੇ ਟੈਕਸ ਦੀ ਵਸੂਲੀ ਵਧ ਕੇ 19 58 ਲੱਖ ਕਰੋੜ ਹੋਈ
Advertisement

ਨਵੀਂ ਦਿੱਲੀ, 21 ਅਪਰੈਲ
ਕਰ ਵਿਭਾਗ ਨੇ ਦੱਸਿਆ ਕਿ ਮਾਰਚ 2024 ਵਿੱਚ ਸਮਾਪਤ ਹੋ ਰਹੇ ਵਿੱਤੀ ਵਰ੍ਹੇ ਦੌਰਾਨ ਭਾਰਤ ਵਿੱਚ ਕੁੱਲ ਸਿੱਧੇ ਟੈਕਸ ਦੀ ਵਸੂਲੀ 17.7 ਫ਼ੀਸਦੀ ਦੇ ਵਾਧੇ ਨਾਲ 19.58 ਲੱਖ ਕਰੋੜ ਰੁਪਏ ਹੋ ਗਈ ਹੈ, ਜੋ ਅੰਦਾਜ਼ੇ ਤੋਂ ਵੀ ਵੱਧ ਹੈ। ਆਮਦਨ ਅਤੇ ਕਾਰਪੋਰੇਟ ਟੈਕਸਾਂ ਤੋਂ ਪ੍ਰਾਪਤ ਕੁੱਲ ਰਾਸ਼ੀ 2023-24 ਦੇ ਵਿੱਤੀ ਵਰ੍ਹੇ ਦੌਰਾਨ ਬਜਟ ਅਨੁਮਾਨ ਤੋਂ 1.35 ਲੱਖ ਕਰੋੜ ਰੁਪਏ (7.40) ਅਤੇ ਸੋਧੇ ਹੋਏ ਅਨੁਮਾਨਾਂ ਤੋਂ 13,000 ਕਰੋੜ ਰੁਪਏ ਵੱਧ ਰਹੀ ਹੈ। ਸਰਕਾਰ ਨੇ ਪਹਿਲੀ ਫਰਵਰੀ ਨੂੰ ਪੇਸ਼ ਕੀਤੇ ਗਏ ਅੰਤ੍ਰਿਮ ਬਜਟ ਵਿੱਚ ਵਿੱਤੀ ਵਰ੍ਹੇ 2024 ਲਈ ਸਿੱਧੇ ਟੈਕਸ ਦਾ ਟੀਚਾ ਵਧਾ ਕੇ 19.45 ਕਰੋੜ ਰੁਪਏ ਰੱਖਿਆ ਸੀ। ਇਸ ਨਾਲ, ਸੋਧੇ ਹੋਏ ਅਨੁਮਾਨ ਮੁਤਾਬਕ ਕੁੱਲ ਟੈਕਸ ਰਾਸ਼ੀ 34.37 ਲੱਖ ਕਰੋੜ ਰੁਪਏ ਬਣਦੀ ਹੈ। ਸਿੱਧੀ ਕਰ ਰਾਸ਼ੀ ਦੇ ਅੰਕੜੇ ਆਰਥਿਕਤਾ ਵਿੱਚ ਸੁਧਾਰ ਤੇ ਵਿਅਕਤੀਆਂ ਤੇ ਕਾਰਪੋਰੇਟਾਂ ਦੀ ਆਮਦਨ ਵਿੱਚ ਵਾਧਾ ਦਰਸਾਉਂਦੇ ਹਨ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਜ਼ (ਸੀਬੀਡੀਟੀ) ਨੇ ਦੱਸਿਆ ਕਿ 3.79 ਲੱਖ ਕਰੋੜ ਰੁਪਏ ਦੇ ਰਿਫੰਡ ਵਿੱਤੀ ਵਰ੍ਹੇ 2023-24 ਵਿੱਚ ਜਾਰੀ ਕੀਤੇ ਗਏ ਹਨ। ਵਿੱਤੀ ਵਰ੍ਹੇ 2023-24 ਦੇ ਸਿੱਧੀ ਟੈਕਸ ਰਾਸ਼ੀ ਦੇ ਅੰਕੜੇ ਦੱਸਦੇ ਹਨ ਕਿ ਕੁੱਲ ਟੈਕਸ ਰਾਸ਼ੀ 19.58 ਲੱਖ ਕਰੋੜ ਹੈ ਜਦਕਿ ਇਸ ਤੋਂ ਪਿਛਲੇ ਵਰ੍ਹੇ ਸਾਲ 2023 ਵਿੱਚ ਇਹ 18.23 ਲੱਖ ਕਰੋੜ ਰੁਪਏ ਨਿਰਧਾਰਤ ਕੀਤੀ ਗਈ ਸੀ ਜਿਸਨੂੰ ਬਾਅਦ ’ਚ ਸੋਧ ਕੇ 19.45 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×