For the best experience, open
https://m.punjabitribuneonline.com
on your mobile browser.
Advertisement

ਪੰਨਵਾਂ ’ਚ ਇਕੋ ਪਰਿਵਾਰ ਨੇ ਪੰਜਵੀਂ ਵਾਰ ਸਰਪੰਚੀ ਜਿੱਤੀ

08:48 AM Oct 20, 2024 IST
ਪੰਨਵਾਂ ’ਚ ਇਕੋ ਪਰਿਵਾਰ ਨੇ ਪੰਜਵੀਂ ਵਾਰ ਸਰਪੰਚੀ ਜਿੱਤੀ
ਪਿੰਡ ਪੰਨਵਾਂ ’ਚ ਧੰਨਵਾਦੀ ਦੌਰਾ ਕਰਦੇ ਹੋਏ ਸਰਪੰਚ ਮਨਜੀਤ ਕੌਰ ਤੇ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 19 ਅਕਤੂਬਰ
ਸਬ ਡਿਵੀਜ਼ਨ ਭਵਾਨੀਗੜ੍ਹ ਦੇ ਪਿੰਡ ਪੰਨਵਾਂ ’ਚ ਇਕੋ ਪਰਿਵਾਰ ਨੇ ਪੰਜਵੀਂ ਵਾਰ ਸਰਪੰਚੀ ਦੀ ਚੋਣ ਜਿੱਤ ਕੇ ਰਿਕਾਰਡ ਬਣਾਇਆ।
ਇਸ ਸਬੰਧੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਬਲਾਕ ਸਮਿਤੀ ਭਵਾਨੀਗੜ੍ਹ ਦੇ ਸਾਬਕਾ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਨੇ ਦੱਸਿਆ ਕਿ ਉਹ ਦੋ ਵਾਰ ਸਰਪੰਚ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਮਾਤਾ ਸ੍ਰੀਮਤੀ ਰਾਮਪਤੀ ਵੀ ਦੋ ਵਾਰ ਸਰਪੰਚ ਬਣੇ ਹਨ। ਐਂਤਕੀ ਪੰਜਵੀਂ ਵਾਰ ਉਸ ਦੀ ਪਤਨੀ ਮਨਜੀਤ ਕੌਰ ਨੇ ਸਰਪੰਚੀ ਦੀ ਚੋਣ ਜਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇਕ ਵਾਰ ਬਲਾਕ ਸਮਿਤੀ ਭਵਾਨੀਗੜ੍ਹ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।
ਸ੍ਰੀ ਪੰਨਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਪੰਨਵਾਂ ਹਰ ਕਿਸਮ ਦੀ ਸਹੂਲਤ ਤੋਂ ਸੱਖਣਾ ਸੀ। ਉਨ੍ਹਾਂ ਵੱਲੋਂ ਪਿਛਲੇ ਦੋ ਦਹਾਕਿਆਂ ਦੌਰਾਨ ਪਿੰਡ ਦੇ ਸ਼ਾਨਦਾਰ ਸਟੇਡੀਅਮ, ਮੈਰਿਜ ਪੈਲੇਸ, ਵਾਟਰ ਟਰੀਟਮੈਂਟ ਪਲਾਂਟ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਅਤੇ ਸੀਵਰੇਜ ਸਮੇਤ ਵੱਡੇ ਕਾਰਜ ਨੇਪਰੇ ਚਾੜ੍ਹੇ ਗਏ। ਉਨ੍ਹਾਂ ਕਿਹਾ ਕਿ ਉਹ ਸਮੂਹ ਪਿੰਡ ਵਾਸੀਆਂ ਨੂੰ ਆਪਣਾ ਪਰਿਵਾਰ ਹੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਦੌਰਾਨ ਵੀ ਉਨ੍ਹਾਂ ਦੀ ਪਤਨੀ ਬਲਜੀਤ ਕੌਰ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਤਤਪਰ ਰਹਿਣਗੇ।

Advertisement

Advertisement
Advertisement
Author Image

Advertisement