ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੱਖਿਆ ਬੋਰਡ ਮੁਲਾਜ਼ਮ ਯੂਨੀਅਨ ਦੀ ਚੋਣ ’ਚ ਸਰਬ ਸਾਂਝਾ-ਰਾਣੂ ਗਰੁੱਪ ਜੇਤੂ

08:40 AM Oct 30, 2024 IST
ਸਰਬ ਸਾਂਝਾ-ਰਾਣੂ ਗਰੁੱਪ ਦੇ ਮੈਂਬਰ ਜੇਤੂ ਨਿਸ਼ਾਨ ਬਣਾਉਂਦੇ ਹੋਏ।

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 29 ਅਕਤੂਬਰ
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀ ਅੱਜ ਹੋਈ ਸਾਲਾਨਾ ਚੋਣਾਂ ’ਚ ਸਰਬ ਸਾਂਝਾ-ਰਾਣੂ ਗਰੁੱਪ ਨੇ ਹੂੰਝਾਫੇਰ ਜਿੱਤ ਹਾਸਲ ਕਰਕੇ ਇਤਿਹਾਸ ਸਿਰਜਿਆ ਹੈ। ਪੰਜ ਦਹਾਕਿਆਂ (52 ਸਾਲਾਂ) ਤੋਂ ਵੱਧ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਔਰਤ ਇਸ ਮੁਲਾਜ਼ਮ ਜਥੇਬੰਦੀ ਦੀ ਪ੍ਰਧਾਨ ਬਣੀ ਹੈ, ਜਿਸ ਦੌਰਾਨ ਰਮਨਦੀਪ ਕੌਰ ਗਿੱਲ ਨੂੰ ਪ੍ਰਧਾਨ ਚੁਣਿਆ ਗਿਆ। ਉਹ 477 ਵੋਟਾਂ ਲੈ ਕੇ ਜੇਤੂ ਰਹੀ। ਜਦੋਂਕਿ ਖੰਗੂੜਾ-ਕਾਹਲੋਂ ਗਰੁੱਪ ਦੇ ਉਮੀਦਵਾਰ ਤੇ ਤਤਕਾਲੀ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੂੰ 362 ਵੋਟਾਂ ਮਿਲੀਆਂ ਹਨ।
ਚੋਣ ਕਮਿਸ਼ਨ ਦਰਸ਼ਨ ਰਾਮ, ਗੁਲਾਬ ਚੰਦ, ਗੁਰਦੀਪ ਸਿੰਘ ਅਤੇ ਅਜੀਤਪਾਲ ਸਿੰਘ ਨੇ ਦੇਰ ਸ਼ਾਮ ਚੋਣ ਨਤੀਜੇ ਘੋਸ਼ਿਤ ਕਰਦੇ ਹੋਏ ਦੱਸਿਆ ਕਿ ਇਸ ਵਾਰ 888 ਵੋਟਾਂ ’ਚੋਂ 860 ਵੋਟਾਂ ਪੋਲ ਹੋਈਆਂ। ਸਰਬ ਸਾਂਝਾ-ਰਾਣੂ ਗਰੁੱਪ ਵੱਲੋਂ ਪ੍ਰਧਾਨ ਦੀ ਉਮੀਦਵਾਰ ਬੀਬੀ ਰਮਨਦੀਪ ਕੌਰ ਗਿੱਲ ਨੂੰ 477 ਵੋਟਾਂ ਅਤੇ ਖੰਗੂੜਾ -ਕਾਹਲੋਂ ਗਰੱਪ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੂੜਾ ਨੂੰ 362 ਵੋਟਾਂ ਮਿਲੀਆਂ। ਇਸ ਤਰ੍ਹਾਂ ਰਮਨਦੀਪ ਕੌਰ ਗਿੱਲ ਨੇ 115 ਵੋਟਾਂ ਵੱਧ ਲੈ ਕੇ ਪ੍ਰਧਾਨ ਦੀ ਚੋਣ ਜਿੱਤੀ। ਸੀਨੀਅਰ ਮੀਤ ਪ੍ਰਧਾਨ ਲਈ ਸਰਬ ਸਾਂਝਾ-ਰਾਣੂ ਗਰੁੱਪ ਦੇ ਬਲਜਿੰਦਰ ਸਿੰਘ ਬਰਾੜ ਨੂੰ 470 ਵੋਟਾਂ ਅਤੇ ਖੰਗੂੜਾ-ਕਾਹਲੋਂ ਗਰੁੱਪ ਦੇ ਉਮੀਦਵਾਰ ਗੁਰਚਰਨ ਸਿੰਘ ਤਰਮਾਲਾ ਨੂੰ 366 ਵੋਟਾਂ, ਮੀਤ ਪ੍ਰਧਾਨ-1 ਲਈ ਬੰਤ ਸਿੰਘ ਧਾਲੀਵਾਲ ਨੂੰ 475 ਅਤੇ ਗੁਰਪ੍ਰੀਤ ਸਿੰਘ ਕਾਹਲੋਂ ਨੂੰ 357, ਮੀਤ ਪ੍ਰਧਾਨ-2 ਲਈ ਰਾਜਿੰਦਰ ਸਿੰਘ ਮੈਣੀ ਨੂੰ 464 ਵੋਟਾਂ ਅਤੇ ਸਤਨਾਮ ਸਿੰਘ ਸੱਤਾ ਨੂੰ 363 ਵੋਟਾਂ, ਜੂਨੀਅਰ ਮੀਤ ਪ੍ਰਧਾਨ ਲਈ ਜਸਕਰਨ ਸਿੰਘ ਸਿੱਧੂ ਨੂੰ 454 ਵੋਟਾਂ ਅਤੇ ਮਲਕੀਤ ਸਿੰਘ ਗਗੜ ਨੂੰ 371 ਵੋਟਾਂ, ਜਨਰਲ ਸਕੱਤਰ ਲਈ ਸੁਖਚੈਨ ਸਿੰਘ ਸੈਣੀ ਨੂੰ 474 ਵੋਟਾਂ ਅਤੇ ਪਰਮਜੀਤ ਸਿੰਘ ਬੈਨੀਪਾਲ ਨੂੰ 360 ਵੋਟਾਂ, ਸਕੱਤਰ ਲਈ ਸੁਨੀਲ ਅਰੋੜਾ ਨੂੰ 459 ਵੋਟਾਂ ਅਤੇ ਮਨੋਜ ਰਾਣਾ ਨੂੰ 373 ਵੋਟਾਂ, ਸੰਯੁਕਤ ਸਕੱਤਰ ਲਈ ਗੁਰਇਕਬਾਲ ਸਿੰਘ ਸੋਢੀ ਨੂੰ 464 ਵੋਟਾਂ ਅਤੇ ਗੁਰਜੀਤ ਸਿੰਘ ਬੀਦੋਵਾਲੀ ਨੂੰ 361 ਵੋਟਾਂ, ਵਿੱਤ ਸਕੱਤਰ ਲਈ ਪਰਮਜੀਤ ਸਿੰਘ ਪੰਮਾਂ ਨੂੰ 475 ਵੋਟਾਂ ਅਤੇ ਹਰਮਨਦੀਪ ਸਿੰਘ ਬੋਪਾਰਾਏ ਨੂੰ 351 ਵੋਟਾਂ, ਦਫ਼ਤਰ ਸਕੱਤਰ ਲਈ ਸੁਨੀਤਾ ਥਿੰਦ ਨੂੰ 463 ਵੋਟਾਂ ਅਤੇ ਸੀਮਾ ਸੂਦ ਨੂੰ 366 ਵੋਟਾਂ, ਸੰਗਠਨ ਸਕੱਤਰ ਲਈ ਜਸਬੀਰ ਕੌਰ ਨੂੰ 458 ਵੋਟਾਂ ਅਤੇ ਸਵਰਨ ਸਿੰਘ ਤਿਊੜ ਨੂੰ 367 ਵੋਟਾਂ ਅਤੇ ਪ੍ਰੈਸ ਸਕੱਤਰ ਲਈ ਬਲਜਿੰਦਰ ਸਿੰਘ ਮਾਂਗਟ ਨੂੰ 470 ਵੋਟਾਂ ਅਤੇ ਜਸਵਿੰਦਰ ਸਿੰਘ ਨੂੰ 353 ਵੋਟਾਂ ਪਈਆਂ।
ਇਸ ਮੌਕੇ ਚੋਣ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ, ਜਰਨੈਲ ਸਿੰਘ ਚੂੰਨੀ, ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ, ਰਣਜੀਤ ਸਿੰਘ ਮਾਨ, ਟਰੇਡ ਯੂਨੀਅਨ ਦੇ ਆਗੂ ਹਰਬੰਸ ਸਿੰਘ ਬਾਗੜੀ, ਰਾਣੂ ਗਰੁੱਪ ਦੇ ਜਨਰਲ ਸਕੱਤਰ ਕਮਿੱਕਰ ਸਿੰਘ ਗਿੱਲ, ਜਰਨੈਲ ਸਿੰਘ ਗਿੱਲ, ਹਰਬੰਸ ਸਿੰਘ ਜੰਗਪੁਰਾ, ਪ੍ਰਭਦੀਪ ਸਿੰਘ ਬੋਪਾਰਾਏ, ਬਲਜਿੰਦਰ ਸਿੰਘ ਚਨਾਰਥਲ, ਅਮਰੀਕ ਸਿੰਘ ਭੜੀ ਅਤੇ ਸਿਕੰਦਰ ਸਿੰਘ ਨੇ ਰਮਨਦੀਪ ਕੌਰ ਗਿੱਲ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਸਿੱਖਿਆ ਬੋਰਡ ਦੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕੀਤਾ।

Advertisement

Advertisement