ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਵਿੱਚ ਰੈਨੇਸਾਂ ਸਕੂਲ ਨੇ ਮਾਰੀਆਂ ਮੱਲਾਂ
ਜੋਗਿੰਦਰ ਸਿੰਘ ਮਾਨ
ਮਾਨਸਾ, 26 ਅਗਸਤ
68ਵੀਆਂ ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਰੈਨੇਸਾਂ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 214 ਬੱਚਿਆਂ ਨੇ ਤਗਮੇ ਪ੍ਰਾਪਤ ਕੀਤੇ ਅਤੇ 74 ਨੇ ਹਿੱਸਾ ਲਿਆ। ਸਕੂਲ ਪ੍ਰਿੰਸੀਪਲ ਰਵਿੰਦਰ ਵੋਹਰਾ ਨੇ ਦੱਸਿਆ ਕਿ ਬੱਚਿਆਂ ਅਤੇ ਕੋਚ ਸਾਹਿਬਾਨ ਦੀ ਅਣਥੱਕ ਮਿਹਨਤ ਸਦਕਾ ਵਾਲੀਬਾਲ ਵਿੱਚੋਂ ਲੜਕਿਆਂ ਨੇ 15 ਸੋਨ ਤਗਮੇ ਅਤੇ ਲੜਕੀਆਂ ਨੇ 5 ਚਾਂਦੀ ਤਗਮੇ, 2 ਕਾਂਸੀ ਤਗਮੇ, ਬੈਡਮਿੰਟਨ ਵਿੱਚੋਂ ਕੁੜੀਆਂ ਵੱਲੋਂ 1 ਚਾਂਦੀ ਤਗਮਾ, ਬਾਸਕਿਟਬਾਲ ਵਿੱਚੋਂ ਲੜਕਿਆਂ ਨੇ 9 ਕਾਂਸੀ ਤਗਮੇ, ਬਾਕਸਿੰਗ ਵਿੱਚੋਂ 1 ਚਾਂਦੀ ਤਗਮਾ , ਤਲਵਾਰਬਾਜ਼ੀ ਵਿੱਚੋਂ ਲੜਕਿਆਂ ਨੇ 1 ਸੋਨ ਤਗਮਾ ਅਤੇ 1 ਚਾਂਦੀ ਤਗਮਾ , ਤੀਰਅੰਦਾਜ਼ੀ ਵਿੱਚੋਂ ਲੜਕਿਆਂ ਨੇ 4 ਸੋਨ ਤਗਮੇ, ਹੈਂਡਬਾਲ ਵਿੱਚੋਂ ਲੜਕੀਆਂ ਨੇ 16 ਚਾਂਦੀ ਤਗਮੇ ਅਤੇ ਲੜਕਿਆਂ ਨੇ 30 ਚਾਂਦੀ ਤਗਮੇ ਅਤੇ 16 ਕਾਂਸੀ ਤਗਮੇ, ਸਪੈਕਟਰਾ ਵਿੱਚੋਂ ਮੁੰਡਿਆਂ ਨੇ 39 ਸੋਨ ਤਗਮੇ ਅਤੇ ਕੁੜੀਆਂ ਨੇ 13 ਸੋਨ ਤਗਮੇ ਅਤੇ 1 ਕਾਂਸੀ ਤਗਮਾ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਕੁਸ਼ਤੀਆਂ ’ਚੋਂ ਲੜਕੀਆਂ ਨੇ 1 ਸੋਨ ਤਗਮਾ, 2 ਚਾਂਦੀ ਤਗਮਾ ਅਤੇ 1 ਕਾਂਸੀ ਤਗਮਾ ਹਾਸਲ ਕੀਤਾ। ਸ਼ੂਟਿੰਗ ’ਚੋਂ ਕੁੜੀਆਂ ਨੇ 3 ਸੋਨ ਤਗਮੇ, 1 ਚਾਂਦੀ ਤਗਮਾ ਅਤੇ 1 ਕਾਂਸੀ ਤਗਮਾ ਹਾਸਲ ਕੀਤਾ। ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
ਖੋ-ਖੋ ਟੂਰਨਾਮੈਂਟ ’ਚ ਵਿਦਿਆ ਭਾਰਤੀ ਸਕੂਲ ਨੇ ਓਵਰਆਲ ਟਰਾਫ਼ੀ ਜਿੱਤੀ
ਮਾਨਸਾ (ਪੱਤਰ ਪ੍ਰੇਰਕ): ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿੱਚ ਵਿੱਦਿਆ ਭਾਰਤੀ ਪੰਜਾਬ ਵੱਲੋਂ ਸਟੇਟ ਪੱਧਰ ਖੋ-ਖੋ ਟੂਰਨਮੈਂਟ ਕਰਵਾਏ ਗਏ। ਇਸ ਟੂਰਨਾਮੈਂਟ ਵਿੱਚ 6 ਜ਼ਿਲ੍ਹਿਆਂ ਦੇ 180 ਵਿਦਿਆਰਥੀਆਂ ਅਤੇ 25 ਅਧਿਆਪਕਾਂ ਨੇ ਹਿੱਸਾ ਲਿਆ। ਸਕੂਲ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਵਿਦਿਆ ਭਾਰਤੀ ਸਰਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਦੇ ਰਾਜਿੰਦਰ ਕੁਮਾਰ (ਸੰਗਠਨ ਮੰਤਰੀ) ਵੱਲੋਂ ਕੀਤਾ ਗਿਆ ਅਤੇ ਇਸ ਦੌਰਾਨ ਮੁੱਖ ਮਹਿਮਾਨ ਮਾਨਸਾ ਦੇ ਐੱਸਪੀ ਜਸਕੀਰਤ ਸਿੰਘ ਅਹੀਰ ਰਹੇ। ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਮੁਕਾਬਲਿਆਂ ਦੌਰਾਨ ਅੰਡਰ-11 ਵਿੱਚ ਮਾਨਸਾ ਨੇ ਪਹਿਲਾ, ਹੁਸ਼ਿਆਰਪੁਰ ਨੇ ਦੂਜਾ, ਅੰਡਰ-14 ’ਚ ਮਾਨਸਾ ਨੇ ਪਹਿਲਾ, ਹੁਸ਼ਿਆਰਪੁਰ ਨੇ ਦੂਜਾ ਅਤੇ ਜਲੰਧਰ ਨੇ ਤੀਜਾ, ਅੰਡਰ-17 ਵਿੱਚ ਪਟਿਆਲਾ ਨੇ ਪਹਿਲਾ, ਜਲੰਧਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।