For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੇ ਸੱਭਿਆਚਾਰ ’ਚ ਡਾ. ਰੰਧਾਵਾ ਦਾ ਵਡਮੁੱਲਾ ਯੋਗਦਾਨ: ਜ਼ੋਰਾ ਸਿੰਘ

06:57 AM Feb 06, 2024 IST
ਪੰਜਾਬ ਦੇ ਸੱਭਿਆਚਾਰ ’ਚ ਡਾ  ਰੰਧਾਵਾ ਦਾ ਵਡਮੁੱਲਾ ਯੋਗਦਾਨ  ਜ਼ੋਰਾ ਸਿੰਘ
ਯੂਨੀਵਰਸਿਟੀ ਦੇ ਅਧਿਕਾਰੀ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ। -ਫੋਟੋ: ਸੂਦ
Advertisement

ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 5 ਫਰਵਰੀ
ਦੇਸ਼ ਭਗਤ ਯੂਨੀਵਰਸਿਟੀ ਦੇ ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਦੀ ਫੈਕਲਟੀ ਅਧੀਨ ਸਥਾਪਤ ਪੰਜਾਬੀ ਭਾਸ਼ਾ, ਲੋਕਧਾਰਾ ਅਤੇ ਸੱਭਿਆਚਾਰ ਲਈ ਰਬਾਬ ਕਾਨਫਰੰਸ ਹਾਲ ਵਿੱਚ ‘ਡਾ. ਐਮਐਸ ਰੰਧਾਵਾ: ਫੋਕਲੋਰ ਸਟੱਡੀਜ਼ ਦੇ ਸੰਸਥਾਪਕ ਅਤੇ ਆਧੁਨਿਕ ਪੰਜਾਬ ਦੇ ਆਰਕੀਟੈਕਟ’ ਸਿਰਲੇਖ ਹੇਠ ਲੈਕਚਰ ਕਰਵਾਇਆ। ਇਸ ਦਾ ਆਗਾਜ਼ ਕੁਲਪਤੀ ਡਾ. ਜ਼ੋਰਾ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਡਾ. ਐਮਐਸ ਰੰਧਾਵਾ ਦਾ ਪੰਜਾਬ ਦੇ ਸੱਭਿਆਚਾਰਕ ਵਿਰਸੇ ਵਿੱਚ ਵਡਮੁੱਲਾ ਯੋਗਦਾਨ ਹੈ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਡਾ. ਦਵਿੰਦਰ ਕੁਮਾਰ ਨੇ ਕੁਲਪਤੀ, ਮਾਹਿਰ ਬੁਲਾਰੇ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਸੁਆਗਤ ਨਾਲ ਕੀਤੀ। ਇਸ ਮੌਕੇ ਪ੍ਰੋ. ਧਰਮਿੰਦਰ ਸਿੰਘ ਨੇ ਡਾ. ਰੰਧਾਵਾ ਦੇ ਸੱਭਿਆਚਾਰਕ ਵਿਰਸੇ ਨਾਲ ਜੁੜੇ ਆਧੁਨਿਕ ਪੰਜਾਬ ਦੇ ਦ੍ਰਿਸ਼ਟੀਕੋਣ ਬਾਰੇ ਦੱਸਿਆ। ਮਾਹਿਰ ਬੁਲਾਰੇ ਦਲਜੀਤ ਕੌਰ ਹਠੂਰ ਨੇ ਡਾ. ਰੰਧਾਵਾ ਦੀ ਵਿਰਾਸਤ ਅਤੇ ਲੋਕਧਾਰਾ ਅਧਿਐਨ ਵਿੱਚ ਮੋਹਰੀ ਕਾਰਜਾਂ ਬਾਰੇ ਪੇਸ਼ਕਾਰੀ ਦਿੱਤੀ। ਮੰਚ ਸੰਚਾਲਨ ਡਾ. ਰੇਣੂ ਸ਼ਰਮਾ ਨੇ ਕੀਤਾ। ਡਾ. ਰਾਮ ਸਿੰਘ ਗੁਰਨਾ ਨੇ ਧੰਨਵਾਦ ਕੀਤਾ।

Advertisement

Advertisement
Author Image

Advertisement
Advertisement
×