ਐੱਸਸੀ ਸਮਾਜ ਸੰਘਰਸ਼ ਦੇ ਰੌਂਅ ’ਚ
07:43 AM Jul 31, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਜੁਲਾਈ
ਐੱਸਸੀ ਸਮਾਜ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੀ ਐਸਸੀ ਸਮਾਜ ਪ੍ਰਤੀ ਮਾੜੀ ਕਾਰਗੁਜ਼ਾਰੀ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕਰਨ ਲਈ ਸੰਵਿਧਾਨ ਬਚਾਓ ਮੋਰਚਾ ਦਾ ਗਠਨ ਕੀਤਾ ਗਿਆ ਹੈ। ਅੱਜ ਇੱਥੇ ਚੌਧਰੀ ਯਸ਼ਪਾਲ ਦੀ ਅਗਵਾਈ ਵਿੱਚ ਡਾ. ਅੰਬੇਡਕਰ ਭਵਨ ਸਲੇਮ ਟਾਬਰੀ ਵਿੱਖੇ ਹੋਈ ਮੀਟਿੰਗ ਦੌਰਾਨ ਚੌਧਰੀ ਯਸ਼ਪਾਲ ਨੇ ਕਿਹਾ ਕਿ ਸੰਵਿਧਾਨ ਬਚਾਓ ਮੋਰਚਾ ਵੱਲੋਂ ਸੁੱਤੀ ਪਈ ਭਗਵੰਤ ਮਾਨ ਸਰਕਾਰ ਨੂੰ ਜਗਾਉਣ ਲਈ 5 ਅਗਸਤ ਨੂੰ ਭਾਰਤ ਨਗਰ ਚੌਂਕ ਤੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢ ਕੇ ਡੀਸੀ ਨੂੰ ਪੰਜਾਬ ਸਰਕਾਰ ਲਈ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਵਿੱਚ ਚੇਤਾਵਨੀ ਦਿੱਤੀ ਜਾਵੇਗੀ ਕਿ ਜੇਕਰ ਪੰਜਾਬ ਸਰਕਾਰ ਨੇ ਐਸਸੀ ਐਸਟੀ ਐਕਟ 2004 ਅਤੇ 2018 ਨੂੰ ਆਪਣੇ ਪੁਰਾਣੇ ਰੂਪ ਵਿਚ ਲਾਗੂ ਨਹੀਂ ਕੀਤਾ ਤਾਂ ਐਸਸੀ ਸਮਾਜ ਪੰਜਾਬ ਅਤੇ ਭਾਰਤ ਬੰਦ ਦੇ ਐਲਾਨ ਕਰੇਗਾ।
Advertisement
Advertisement
Advertisement