ਪੰਜਾਬ ਦੇ ਪੈਨਸ਼ਨਰ ਸੰਘਰਸ਼ ਦੇ ਰੌਂਅ ’ਚ
07:15 AM Oct 15, 2024 IST
Advertisement
ਸੰਗਰੂਰ: ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਕੀਤੇ ਗਏ ਫ਼ੈਸਲਿਆਂ ਅਨੁਸਾਰ 22 ਅਕਤੂਬਰ ਨੂੰ ਇੱਕ ਸੂਬਾ ਪੱਧਰੀ ਵਿਸ਼ਾਲ ਮਹਾਰੈਲੀ ਵਾਈਪੀਐਸ ਗਰਾਊਂਡ ਮੁਹਾਲੀ ਵਿੱਚ ਕੀਤੀ ਜਾਵੇਗੀ। ਪੰਜਾਬ ਸਟੇਟ ਪੈਨਸ਼ਨਰਜ ਕਨਫੈਡਰੇਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਕਨਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਕਰਮ ਸਿੰਘ ਧਨੋਆ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਅਤੇ ਸਬ ਯੂਨਿਟਾਂ ਨੂੰ 22 ਅਕਤੂਬਰ ਨੂੰ ਮੁਹਾਲੀ ਰੈਲੀ ਲਈ ਪੈਨਸ਼ਨਰਾਂ ਦਾ ਕੋਟਾ ਅਲਾਟ ਕਰ ਦਿੱਤਾ ਗਿਆ ਹੈ। ਕਨਫੈਡਰੇਸ਼ਨ ਨਾਲ ਸਬੰਧਤ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੈਨਸ਼ਨਰ ਮੁਹਾਲੀ ਵੱਲ ਕੂਚ ਕਰਨਗੇ। -ਖੇਤਰੀ ਪ੍ਰਤੀਨਿਧ
Advertisement
Advertisement
Advertisement