For the best experience, open
https://m.punjabitribuneonline.com
on your mobile browser.
Advertisement

‘ਬੰਗਾਲੀ ਬਾਬਾ’ ਦੇ ਚੱਕਰ ਵਿੱਚ ਉਧਾਰ ਦਿੱਤੇ ਛੇ ਲੱਖ ਲੈਣ ਦੀ ਥਾਂ ਸੱਤ ਲੱਖ ਹੋਰ ਲੁਟਾਏ

08:37 PM Jun 23, 2023 IST
‘ਬੰਗਾਲੀ ਬਾਬਾ’ ਦੇ ਚੱਕਰ ਵਿੱਚ ਉਧਾਰ ਦਿੱਤੇ ਛੇ ਲੱਖ ਲੈਣ ਦੀ ਥਾਂ ਸੱਤ ਲੱਖ ਹੋਰ ਲੁਟਾਏ
Advertisement

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 8 ਜੂਨ

ਇੱਥੋਂ ਦੀ ਰਹਿਣ ਵਾਲੀ ਇਕ ਔਰਤ ਆਪਣੇ ਉਧਾਰ ਦਿੱਤੇ ਛੇ ਲੱਖ ਰੁਪਏ ਵਾਪਸ ਲੈਣ ਲਈ ‘ਬੰਗਾਲੀ ਬਾਬਾ’ ਦੇ ਚੱਕਰ ਵਿੱਚ ਆ ਗਈ। ਉਸ ਨੇ ਉਧਾਰ ਦਿੱਤੇ ਰੁਪਏ ਦੀ ਵਸੂਲੀ ਦੀ ਥਾਂ 7.08 ਲੱਖ ਰੁਪਏ ਹੋਰ ਲੁਟਾ ਦਿੱਤੇ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸਾਈਬਰ ਕ੍ਰਾਈਮ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਜ਼ੀਮ (21), ਅਫ਼ਜ਼ਲ (26) ਤੇ ਸੁਹੈਬ ਕੁਰੈਸ਼ੀ (20) ਵਾਸੀਆਨ ਮੇਰਠ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਪੁਲੀਸ ਨੇ ਤਿੰਨਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਉਨ੍ਹਾਂ ਦਾ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ। ਇਹ ਕਾਰਵਾਈ ਚੰਡੀਗੜ੍ਹ ਦੀ ਵਸਨੀਕ ਜਸਬੀਰ ਕੌਰ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ।

ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੇ ਸੋਸ਼ਲ ਮੀਡੀਆ ‘ਤੇ ‘ਬਾਬਾ ਬੰਗਾਲੀ’ ਕਰ ਕੇ ਇਸ਼ਤਿਹਾਰ ਦਿੱਤਾ ਹੋਇਆ ਸੀ, ਜਿਸ ‘ਚ ਕਿਸੇ ਨੂੰ ਵੀ ਵਸ਼ ਵਿੱਚ ਕਰਨ ਤੇ ਜਾਦੂ ਟੂਣੇ ਕਰਨ ਦੀ ਗੱਲ ਕੀਤੀ ਹੋਈ ਸੀ। ਉਸ ਨੇ ਕਿਸੇ ਨੂੰ ਛੇ ਲੱਖ ਰੁਪਏ ਉਧਾਰ ਦਿੱਤੇ ਸਨ, ਜੋ ਕਿ ਵਾਪਸ ਨਹੀਂ ਮਿਲ ਰਹੇ ਸਨ। ਉਸ ਨੇ ਸੋਸ਼ਲ ਮੀਡੀਆ ‘ਤੇ ਇਸ਼ਤਿਹਾਰ ਦੇਖ ਕੇ ਸੰਪਰਕ ਕੀਤਾ ਤਾਂ ਮੁਲਜ਼ਮਾਂ ਨੇ ਪੂਜਾ ਪਾਠ ਕਰਵਾਉਣ ਦੇ ਨਾਮ ‘ਤੇ ਉਸ ਕੋਲੋਂ ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਕੁਝ ਦਿਨਾਂ ਵਿੱਚ ਮੁਲਜ਼ਮਾਂ ਨੂੰ 7.08 ਲੱਖ ਰੁਪਏ ਭੇਜ ਦਿੱਤੇ। ਉਸ ਤੋਂ ਬਾਅਦ ਵੀ ਮੁਲਜ਼ਮਾਂ ਨੇ ਨਾ ਤਾਂ ਉਸ ਦੇ ਰੁਪਏ ਵਾਪਸ ਕੀਤੇ ਅਤੇ ਨਾਲ ਉਸ ਦੇ 7.08 ਲੱਖ ਰੁਪਏ ਹੋਰ ਲੱਗ ਗਏ।

Advertisement
Advertisement
Advertisement
×