ਔਰਤਾਂ ਦੇ ਸ਼ੋਸ਼ਣ ਮਾਮਲੇ ’ਚ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦਾ ਡਿਪਲੋਮੈਟਿਕ ਪਾਸਪੋਰਟ ਰੱਦ ਕਰਨ ’ਤੇ ਕਾਰਵਾਈ ਸ਼ੁਰੂ: ਵਿਦੇਸ਼ ਮੰਤਰਾਲਾ
11:35 AM May 23, 2024 IST
Advertisement
ਨਵੀਂ ਦਿੱਲੀ, 23 ਮਈ
ਵਿਦੇਸ਼ ਮੰਤਰਾਲਾ ਜਨਤਾ ਦਲ (ਸੈਕੂਲਰ) ਤੋਂ ਮੁਅੱਤਲ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇ ਡਿਪਲੋਮੈਟਿਕ ਪਾਸਪੋਰਟ ਨੂੰ ਰੱਦ ਕਰਨ ਦੀ ਕਰਨਾਟਕ ਸਰਕਾਰ ਦੀ ਬੇਨਤੀ 'ਤੇ ਕਾਰਵਾਈ ਕਰ ਰਿਹਾ ਹੈ। ਪ੍ਰਜਵਲ 'ਤੇ ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹਨ। ਵਿਦੇਸ਼ ਮੰਤਰਾਲੇ ਨੂੰ ਕਰਨਾਟਕ ਸਰਕਾਰ ਦਾ ਪੱਤਰ ਮਿਲਿਆ ਹੈ, ਜਿਸ ਵਿੱਚ ਰੇਵੰਨਾ ਦਾ ਡਿਪਲੋਮੈਟਿਕ ਪਾਸਪੋਰਟ ਰੱਦ ਕਰਨ ਦੀ ਬੇਨਤੀ ਕੀਤੀ ਗਈ ਹੈ। ਪ੍ਰਜਵਲ ਰੇਵੰਨਾ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਦਾ ਪੋਤਾ ਹੈ। ਕਿਹਾ ਜਾਂਦਾ ਹੈ ਕਿ ਪ੍ਰਜਵਲ ਨੇ ਪਿਛਲੇ ਮਹੀਨੇ ਦੇ ਅੰਤ ਵਿੱਚ ਭਾਰਤ ਛੱਡ ਦਿੱਤਾ ਸੀ।
Advertisement
Advertisement