ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਬੋਰਡ ਨੇ ਪੁਸਤਕ ’ਚ ਸ਼ੀਸ਼ਮ ਦੀ ਜਗ੍ਹਾ ਬੋਹੜ ਨੂੰ ਰਾਜ ਦਰੱਖ਼ਤ ਛਾਪਿਆ

07:45 AM Nov 11, 2023 IST
featuredImage featuredImage
ਪੁਸਤਕ ਵਿੱਚ ਦਰਜ ਰਾਜ ਦਰੱਖਤ ਦਾ ਵੇਰਵਾ।

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 10 ਨਵੰਬਰ
ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਦੀ ਤਿਆਰੀ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕਤਿਾਬ ਦੇ ਪਹਿਲੇ ਸਫੇ ’ਤੇ ਪੰਜਾਬ ਸਬੰਧੀ ਵਿਸ਼ੇਸ਼ ਜਾਣਕਾਰੀ ਉਪਰ ਸੂਬੇ ਦੇ ਰਾਜ ਦਰੱਖਤ ਸ਼ੀਸ਼ਮ (ਟਾਹਲੀ) ਦੀ ਜਗ੍ਹਾ ਬੋਹੜ ਛਾਪ ਕੇ ਗਲਤ ਜਾਣਕਾਰੀ ਦਿੱਤੀ ਗਈ ਹੈ। ਇਸ ਕਰ ਕੇ ਓਲੰਪਿਆਡ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਦੁਚਤਿੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਸ ਗਲਤੀ ਵਿਚ ਸੁਧਾਰ ਕਰਨ ਦੀ ਮੰਗ ਕੀਤੀ ਹੈ। ਪੰਜਾਬੀ ਬੋਲੀ ਓਲੰਪਿਆਡ ਦੀ ਤਿਆਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਦੇ ਮਾਹਿਰ ਨੌਂ ਅਧਿਆਪਕਾਂ ਕੋਲੋਂ ਕਤਿਾਬ ਤਿਆਰ ਕਰਵਾ ਕੇ ਜ਼ਿਲ੍ਹਾ ਭਾਸ਼ਾ ਅਫਸਰ ਸਮੇਤ ਪੰਜ ਸੀਨੀਅਰ ਅਧਿਆਪਕਾਂ ਕੋਲੋਂ ਸੋਧ ਵੀ ਕਰਵਾਈ ਗਈ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਤਿਆਰ ਕਰਵਾਈ ਗਈ ਕਤਿਾਬ ਦੇ ਸੰਪਾਦਕ ਪਰਮਿੰਦਰ ਕੌਰ ਵਿਸ਼ਾ ਮਾਹਰ ਪੰਜਾਬੀ ਹਨ। ਇਸ ਸਬੰਧੀ ਕਤਿਾਬ ਤਿਆਰ ਕਰਨ ਵਾਲੀ ਟੀਮ ਦੇ ਮੈਂਬਰ ਗੁਰਪ੍ਰੀਤ ਸਿੰਘ ਰੂਪਰਾ ਪੰਜਾਬੀ ਅਧਿਆਪਕ ਸਰਕਾਰੀ ਮਿਡਲ ਸਕੂਲ ਪੱਖੀ ਖੁਰਦ ਫਰੀਦਕੋਟ ਨੇ ਦੱਸਿਆ ਕਿ ਕਤਿਾਬ ਤਿਆਰ ਕਰਨ ਮੌਕੇ ਹੋਈ ਤਕਨੀਕੀ ਗਲਤੀ ਨੂੰ ਦਰੁਸਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਕਤਿਾਬ ਨੂੰ ਤਿਆਰ ਕਰਨ ਉਪਰੰਤ ਸੋਧ ਕਰਤਾ ਟੀਮ ਦੇ ਮੈਂਬਰ ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਇਸ ਕਤਿਾਬ ਵਿੱਚ ਪੰਜਾਬ ਦੇ ਰਾਜ ਦਰਖਤ ਸ਼ੀਸ਼ਮ ਦੀ ਜਗ੍ਹਾ ਬੋਹੜ ਲਿਖੇ ਜਾਣ ਦਾ ਸੁਧਾਰ ਕਰਨ ਲਈ ਵਿਭਾਗ ਤੱਕ ਪਹੁੰਚ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੋਹੜ ਸਾਡਾ ਕੌਮੀ ਦਰੱਖ਼ਤ ਹੈ।

Advertisement

Advertisement