ਏਸ਼ੀਅਨ ਟੀਮ ਸਕੁਐਸ਼ ’ਚ ਭਾਰਤੀ ਮਹਿਲਾਵਾਂ ਪੰਜਵੇਂ ਤੇ ਪੁਰਸ਼ ਛੇਵੇਂ ਸਥਾਨ ’ਤੇ
08:58 AM Jun 17, 2024 IST
ਨਵੀਂ ਦਿੱਲੀ: ਚੀਨ ਦੇ ਡਾਲੀਆਨ ਵਿਚ ਸਮਾਪਤ ਹੋਈ ਏਸ਼ੀਅਨ ਟੀਮ ਸਕੁਐਸ਼ ਚੈਂਪੀਅਨਸ਼ਿਪ ਵਿਚ ਭਾਰਤੀ ਮਹਿਲਾ ਟੀਮ ਪੰਜਵੇਂ ਜਦੋਂਕਿ ਪੁਰਸ਼ ਟੀਮ 6ਵੇਂ ਸਥਾਨ ’ਤੇ ਰਹੀ। ਭਾਰਤੀ ਮਹਿਲਾ ਟੀਮ ਨੇ ਪੰਜਵੀਂ ਤੇ ਛੇਵੀਂ ਪੁਜ਼ੀਸ਼ਨ ਲਈ ਹੋਏ ਮੁਕਾਬਲੇ ਵਿਚ ਇਰਾਨ ਨੂੰ 2-0 ਨਾਲ ਹਰਾਇਆ। ਰਾਧਿਕਾ ਐੱਸ. ਸੀਲਨ ਤੇ ਪੂਜਾ ਆਰਤੀ ਰਘੂ ਨੇ ਸੌਖਿਆਂ ਹੀ ਮੈਚ ਜਿੱਤ ਲਏ। ਹਾਲਾਂਕਿ ਪੁਰਸ਼ ਟੀਮ ਦੱਖਣੀ ਕੋਰੀਆ ਤੋਂ 1-2 ਨਾਲ ਹਾਰ ਗਈ। ਵੇਲਵਨ ਸੈਂਤਿਲਕੁਮਾਰ ਨੇ ਜਿੱਥੇ ਮੁਕਾਬਲਾ ਜਿੱਤਿਆ, ਉਥੇ ਸੂਰਜ ਕੁਮਾਰ ਚਾਂਦ ਤੇ ਓਮ ਸੇਮਵਾਰ ਫਸਵੇਂ ਮੈਚ ਵਿਚ ਹਾਰ ਗਏ। ਵੇਲਵਨ ਨੇ ਜੇ. ਰਿਓਨੂੰ 11-5, 11-1, 11-4 ਨਾਲ ਹਰਾਇਆ। ਸੂਰਜ ਕੁਮਾਰ ਚਾਂਦ ਵਿਰੋਧੀ ਖਿਡਾਰੀ ਐੱਮ.ਲੀ ਤੋਂ 11-7, 11-13, 9-11 ਤੇ 8-11 ਨਾਲ ਹਾਰ ਗਿਆ। ਜੂਯੰਗ ਨਾ ਨੇ ਓਮ ਸੇਮਵਾਲ ਨੂੰ 9-11, 6-11 ਤੇ 9-11 ਨਾਲ ਹਰਾਇਆ। -ਪੀਟੀਆਈ
Advertisement
Advertisement
Related News
Advertisement