ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਠਿੰਡਾ ’ਚ ਲੋਕ ਰੋਹ ਦੇ ਬਾਵਜੂਦ ਨੇਪਰੇ ਚੜ੍ਹੀ ਕਬਜ਼ੇ ਹਟਾਉਣ ਦੀ ਮੁਹਿੰਮ

09:10 AM Mar 16, 2024 IST
ਬਠਿੰਡਾ ਵਿਕਾਸ ਅਥਾਰਿਟੀ ਵੱਲੋਂ ਹਟਾਏ ਜਾ ਰਹੇ ਨਾਜਾਇਜ਼ ਕਬਜ਼ਿਆਂ ਦਾ ਵਿਰੋਧ ਕਰਦੇ ਹੋਏ ਮਾਡਲ ਟਾਊਨ ਦੇ ਵਸਨੀਕ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 15 ਮਾਰਚ
ਬਠਿੰਡਾ ਦੇ ਮਾਡਲ ਟਾਊਨ ਖੇਤਰ ਵਿੱਚ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਅੱਜ ਦੂਜੇ ਦਿਨ ਵੀ ਜਾਰੀ ਰਹੀ। ਇਹ ਕਾਰਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਕੀਤੀ ਜਾ ਰਹੀ ਹੈ। ਇਸ ਖੇਤਰ ਵਿੱਚ ਕੱਲ੍ਹ ਵੀ ਵੱਡੀ ਪੱਧਰ ’ਤੇ ਨਾਜਾਇਜ਼ ਉੁਸਾਰੀਆਂ ਢਾਹੀਆਂ ਗਈਆਂ ਸਨ ਅਤੇ ਅੱਜ ਵੀ ਬਠਿੰਡਾ ਵਿਕਾਸ ਅਥਾਰਟੀ (ਬੀਡੀਏ) ਨੇ ਬੁਲਡੋਜ਼ਰ ਦੀ ਰਫ਼ਤਾਰ ਤੇਜ਼ ਰੱਖੀ। ਅੱਜ ਮਾਡਲ ਟਾਊਨ ਫੇਜ਼ 4 ਤੇ 5 ’ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਡੀਐੱਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਟੀਮਾਂ ਜੁਟੀਆਂ ਰਹੀਆਂ ਹਾਲਾਂਕਿ ਕਬਜ਼ੇ ਹਟਾਊ ਮੁਹਿੰਮ ਦਾ ਸਖ਼ਤ ਵਿਰੋਧ ਵੀ ਹੋਇਆ। ਲੋਕਾਂ ਨੇ ਸੜਕ ’ਤੇ ਧਰਨਾ ਦਿੱਤਾ ਅਤੇ ਆਖਿਆ ਕਿ ਉਹ ਬੀਡੀਏ ਦੀ ਟੀਮ ਨੂੰ ਆਪਣੇ ਘਰਾਂ ਵੱਲ ਨਹੀਂ ਵਧਣ ਦੇਣਗੇ। ਧਰਨਾਕਾਰੀਆਂ ਨੇ ਬੀਡੀਏ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਪਰ ਅਧਿਕਾਰੀ ਅਦਾਲਤੀ ਹੁਕਮਾਂ ਦੇ ਹਵਾਲੇ ਨਾਲ ਆਪਣੇ ਕੰਮ ’ਚ ਜੁਟੇ ਰਹੇ। ਪੁਲੀਸ ਨੂੰ ਵੀ ਵਾਰ-ਵਾਰ ਸਪੀਕਰ ਰਾਹੀਂ ਐਲਾਨ ਕਰਨਾ ਪਿਆ ਕਿ ਇਹ ਕਾਰਵਾਈ ਅਦਾਲਤੀ ਹੁਕਮਾਂ ’ਤੇ ਹੋ ਰਹੀ ਹੈ ਇਸ ਲਈ ਕੋਈ ਅੜਿੱਕਾ ਨਾ ਪਾਇਆ ਜਾਵੇ। ਜੇਕਰ ਕੋਈ ਅੜਿੱਕਾ ਪਾਵੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਦਿਨ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਉਹ ਆਪਣੇ-ਆਪ ਹੀ ਕਬਜ਼ੇ ਹਟਾ ਸਕਣ ਪਰ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਹੀ ਬਹੁਤ ਸਮਾਂ ਦਿੱਤਾ ਜਾ ਚੁੱਕਾ ਹੈ। ਅਜਮੇਰ ਸਿੰਘ ਨਾਮੀ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਦੇ ਖੇਤਰ ’ਚ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਦੀ ਕਾਫੀ ਭਰਮਾਰ ਹੈ। ਕਰੀਬ ਚਾਰ ਘੰਟੇ ਧਰਨਾਕਾਰੀਆਂ ਵੱਲੋਂ ਦਿੱਤੀਆਂ ਦਲੀਲਾਂ ਨੂੰ ਨਾ ਸੁਣਦਿਆਂ ਬੀਡੀਏ ਨੇ ਆਪਣੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਸਾਰੇ ਕਬਜ਼ੇ ਹਟਾ ਦਿੱਤੇ। ਪੁੱਡਾ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਇੱਕ ਸਾਲ ਤੋਂ ਸਮਾਂ ਦਿੱਤਾ ਜਾ ਰਿਹਾ ਹੈ, ਕਈ ਵਾਰ ਨੋਟਿਸ ਵੀ ਦਿੱਤੇ ਪਰ ਕਿਸੇ ਵੱਲੋਂ ਕਬਜ਼ੇ ਹਟਾਏ ਨਹੀਂ ਗਏ।
ਸਥਾਨਕ ਵਾਸੀ ਸੇਵਾਮੁਕਤ ਹੈੱਡ ਮਾਸਟਰ ਨਾਹਰ ਸਿੰਘ ਨੇ ਕਿਹਾ ਕਿ ਇਕੱਲੇ ਉਨ੍ਹਾਂ ਦੇ ਘਰਾਂ ਕੋਲ ਹੀ ਨਹੀਂ ਬਲਕਿ ਫੇਜ਼ 1, 2 ਅਤੇ 3 ’ਚ ਵੀ ਇਹ ਕਬਜ਼ੇ ਹਟਾਏ ਜਾਣੇ ਚਾਹੀਦੇ ਹਨ। ਗੁਰਸਾਹਿਬ ਸਿੰਘ ਬਰਾੜ ਨੇ ਕਿਹਾ ਕਿ ਫੇਜ਼ 4-5 ’ਚ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ, ਸੀਵਰੇਜ ਦੇ ਪ੍ਰਬੰਧ ਪੁਖਤਾ ਨਹੀਂ ਉਨ੍ਹਾਂ ਵੱਲ ਬੀਡੀਏ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬੀਡੀਏ ਜਿਸ ਨੂੰ ਨਾਜਾਇਜ਼ ਕਬਜ਼ਾ ਦੱਸ ਰਿਹਾ ਹੈ ਉਹ ਕਬਜ਼ਾ ਨਹੀਂ ਸਗੋਂ ਆਪਣੇ ਘਰਾਂ ਦੀ ਸੁਰੱਖਿਆ ਲਈ ਇੱਕ ਤਰ੍ਹਾਂ ਨਾਲ ਜਾਲੀਆਂ ਲਗਾਈਆਂ ਹੋਈਆਂ ਹਨ।

Advertisement

Advertisement