For the best experience, open
https://m.punjabitribuneonline.com
on your mobile browser.
Advertisement

ਸਿੰਘੇਵਾਲਾ ਵਿੱਚ ਰਾਸ਼ਨ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ

07:40 AM Feb 20, 2024 IST
ਸਿੰਘੇਵਾਲਾ ਵਿੱਚ ਰਾਸ਼ਨ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ
ਪਿੰਡ ਸਿੰਘੇਵਾਲਾ ਵਿੱਚ ਰਾਸ਼ਨ ਲੈਣ ਲਈ ਬੈਠੀਆਂ ਔਰਤਾਂ।
Advertisement

ਪੱਤਰ ਪ੍ਰੇਰਕ
ਲੰਬੀ, 19 ਫਰਵਰੀ
ਘਰ-ਘਰ ਮੁਫ਼ਤ ਰਾਸ਼ਨ ਯੋਜਨਾ ਤਹਿਤ ਲੋਕਾਂ ਨੂੰ ਰਾਸ਼ਨ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ ਵਿੱਚ ਲੋਕਾਂ ਨੂੰ ਰਾਸ਼ਨ ਲਈ ਪੰਚਾਇਤ ਘਰ ਪੁੱਜਣਾ ਪੈ ਰਿਹਾ ਹੈ। ਇੱਥੇ ਮੁਫ਼ਤ ਰਾਸ਼ਨ ਆਏ ਨੂੰ ਦਸ ਦਿਨਾਂ ਤੋਂ ਵੱਧ ਹੋ ਚੁੱਕੇ ਹਨ। ਪਿੰਡ ਦੇ ਸਿਰਫ਼ 42 ਪਰਿਵਾਰਾਂ ਨੂੰ ਰਾਸ਼ਨ ਨਸੀਬ ਹੋਇਆ ਹੈ। ਪਿੰਡ ਵਾਸੀ ਮਨਜੀਤ ਕੌਰ, ਜਸਪ੍ਰੀਤ ਕੌਰ, ਸੁਖਪ੍ਰੀਤ ਕੌਰ, ਬਲਜੀਤ ਕੌਰ ਤੇ ਪਰਮਜੀਤ ਕੌਰ, ਬਚਨ ਸਿੰਘ, ਨਾਹਰ ਸਿੰਘ, ਹਰਮੇਸ਼ ਸਿੰਘ ਦਾ ਕਹਿਣਾ ਸੀ ਕਿ ਉਹ ਕੰਮ ਧੰਦੇ ਛੱਡ ਕੇ ਰਾਸ਼ਨ ਲਈ ਤਿੰਨ ਦਿਨਾਂ ਤੋਂ ਪੰਚਾਇਤ ਘਰ ਪੁੱਜ ਰਹੇ ਹਨ। ਰੋਜ਼ਾਨਾ ਉਨ੍ਹਾਂ ਨੂੰ ਮਸ਼ੀਨ ਖ਼ਰਾਬ ਹੋਣ ਦਾ ਬਹਾਨਾ ਘੜ ਕੇ ਖੱਜਲ ਕੀਤਾ ਜਾਂਦਾ ਹੈ। ਘਰ-ਘਰ ਰਾਸ਼ਨ ਨਾ ਪੁੱਜਣ ਦਾ ਕਾਰਨ ਪੁੱਛਣ ’ਤੇ ਰਾਸ਼ਨ ਵੰਡ ਅਮਲੇ ਦਾ ਕਹਿਣਾ ਸੀ ਕਿ ਮਸ਼ੀਨ ‘ਚ ਤਕਨੀਕੀ ਦਿੱਕਤ ਕਰਕੇ ਪੰਜ ਕਿੱਲੋ ਕਣਕ ਦਾ ਗੱਟਾ ਦਿਖਾਈ ਨਹੀਂ ਹੁੰਦਾ ਜਿਸ ਕਾਰਨ ਤਿੰਨ, ਪੰਜ ਤੇ ਸੱਤ ਜੀਆਂ ਵਾਲੇ ਪਰਿਵਾਰਾਂ ਨੂੰ ਰਾਸ਼ਨ ਨਹੀਂ ਦਿੱਤਾ ਜਾ ਸਕਦਾ। ਘਰ-ਘਰ ਨਾ ਪੁੱਜਣ ਬਾਰੇ ਵੰਡ ਕਰਮਚਾਰੀ ਦਾ ਹਾਸੋਹੀਣਾ ਜਵਾਬ ਸੀ ਕਿ ਜੇਕਰ ਦੋ-ਚਾਰ ਘਰਾਂ ਵਿੱਚ ਰਾਸ਼ਨ ਵੰਡਣ ਮਗਰੋਂ ਮਸ਼ੀਨ ਖ਼ਰਾਬ ਹੋ ਜਾਂਦੀ ਹੈ ਤਾਂ ਫ਼ਿਰ ਉਹ ਕੀ ਕਰਨਗੇ। ਪਿੰਡ ਦੇ ਰਾਸ਼ਨ ਕਾਰਡ ਧਾਰਕਾਂ ’ਚ ਮਸ਼ੀਨ ਖ਼ਰਾਬੀ ਵਾਲੀ ਬਹਾਨੇ ਬਾਜ਼ੀ ਪ੍ਰਤੀ ਕਾਫ਼ੀ ਰੋਸ ਹੈ। ਲੋਕਾਂ ਦਾ ਕਹਿਣਾਂ ਹੈ ਕਿ ਸਰਕਾਰ ਘਰ-ਘਰ ਰਾਸ਼ਨ ਪੁੱਜਣਾ ਕਰਨ ਦਾ ਲਾਰਾ ਲਗਾ ਕੇ ਕਤਾਰਾਂ ’ਚ ਲੱਗਣ ਦੇ ਬਾਵਜੂਦ ਰਾਸ਼ਨ ਨਾ ਦੇ ਰਹੀ। ਇਸ ਦੌਰਾਨ ਘਰ-ਘਰ ਮੁਫ਼ਤ ਰਾਸ਼ਨ ਸਕੀਮ ਦੇ ਠੇਕਾ ਆਧਾਰਤ ਜ਼ਿਲ੍ਹਾ ਇੰਚਾਰਜ ਤਾਰ ਸਿੰਘ ਕਹਿਣਾ ਸੀ ਕਿ ਸਿੰਘੇਵਾਲਾ ’ਚ ਡਲਿਵਰੀ ਬੁਆਏ ਕੰਮ ਛੱਡ ਗਿਆ। ਨਾਲ ਰਾਸ਼ਨ ਲਈ ਗੱਡੀ ਦਾ ਪ੍ਰਬੰਧ ਨਹੀਂ ਹੋ ਸਕਿਆ। ਮਸ਼ੀਨ ਦੀ ਤਕਨੀਕੀ ਦਿੱਕਤ ਦੂਰ ਕਰਵਾ ਦਿੱਤੀ ਗਈ ਹੈ।

Advertisement

Advertisement
Advertisement
Author Image

Advertisement