For the best experience, open
https://m.punjabitribuneonline.com
on your mobile browser.
Advertisement

ਸਿੰਗਾਪੁਰ ਵਿੱਚ ਭਾਰਤੀ ਨੇ ਸਾਬਕਾ ਮਾਲਕ ਦਾ ‘ਸਰਵਰ’ ਉਡਾਇਆ

07:24 AM Jun 13, 2024 IST
ਸਿੰਗਾਪੁਰ ਵਿੱਚ ਭਾਰਤੀ ਨੇ ਸਾਬਕਾ ਮਾਲਕ ਦਾ ‘ਸਰਵਰ’ ਉਡਾਇਆ
Advertisement

ਸਿੰਗਾਪੁਰ, 12 ਜੂਨ
ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ ਨਾਗਰਿਕ ਨੂੰ ਆਪਣੇ ਸਾਬਕਾ ਮਾਲਕ ਦੇ ਸਰਵਰ ਸਿਸਟਮ ਨੂੰ ਹੈਕ ਕਰਨ ਦੇ ਦੋਸ਼ ਹੇਠ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ’ਤੇ ਆਪਣੇ ਸਾਬਕਾ ਮਾਲਕ ਦੀ ਕੰਪਿਊਟਰ ਸਮੱਗਰੀ ਤੱਕ ਅਣਅਧਿਕਾਰਤ ਪਹੁੰਚ ਬਣਾਉਣ ਅਤੇ 180 ‘ਵਰਚੁਅਲ ਸਰਵਰਾਂ’ ਨੂੰ ਮਿਟਾਉਣ ਦਾ ਦੋਸ਼ ਹੈ ਜਿਸ ਨਾਲ ਮਾਲਕ ਨੂੰ ਲਗਪਗ ਨੌਂ ਲੱਖ 18 ਹਜ਼ਾਰ ਸਿੰਗਾਪੁਰੀ ਡਾਲਰ (678,000 ਅਮਰੀਕੀ ਡਾਲਰ) ਦਾ ਨੁਕਸਾਨ ਹੋਇਆ ਹੈ। ਮੁਲਜ਼ਮ ਨੂੰ ਸਜ਼ਾ ਸੋਮਵਾਰ ਨੂੰ ਸੁਣਾਈ ਗਈ।
ਕੰਦੂਲਾ ਨਾਗਰਾਜੂ (39) ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਉਸ ਨੂੰ ਖ਼ਰਾਬ ਕਾਰਗੁਜ਼ਾਰੀ ਕਾਰਨ ਅਕਤੂਬਰ 2022 ਵਿੱਚ ਐੱਨਸੀਐੱਸ ਵੱਲੋਂ ਕੱਢ ਦਿੱਤਾ ਗਿਆ ਸੀ। ਉਸ ਦੀਆਂ ਸੇਵਾਵਾਂ 16 ਨਵੰਬਰ 2022 ਨੂੰ ਖ਼ਤਮ ਹੋ ਗਈਆਂ ਸਨ। ਕੰਦੂਲਾ ਨਵੰਬਰ 2021 ਅਤੇ ਅਕਤੂਬਰ 2022 ਦਰਮਿਆਨ ਐੱਨਸੀਐੱਸ ਵਿਖੇ ‘ਕੁਆਲਟੀ ਇਸ਼ੋਰੈਂਸ’ ਕੰਪਿਊਟਰ ਸਿਸਟਮ ਦਾ ਪ੍ਰਬੰਧਨ ਕਰਨ ਵਾਲੀ 20 ਮੈਂਬਰੀ ਟੀਮ ਦਾ ਹਿੱਸਾ ਰਿਹਾ ਸੀ।
ਐੱਨਸੀਐੱਸ ਕੰਪਨੀ ਸੂਚਨਾ ਸੰਚਾਰ ਅਤੇ ਤਕਨੀਕੀ ਸੇਵਾਵਾਂ ਦਿੰਦੀ ਹੈ। ਚੈਨਲ ਨਿਊਜ਼ ਏਸ਼ੀਆ ਨੇ ਅਦਾਲਤ ਦੇ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੰਦੂਲਾ ਨੌਕਰੀ ਤੋਂ ਕੱਢੇ ਜਾਣ ਕਾਰਨ ਪ੍ਰੇਸ਼ਾਨ ਸੀ ਕਿਉਂਕਿ ਉਸ ਦਾ ਮੰਨਣਾ ਸੀ ਕਿ ਉਸ ਨੇ ਐੱਨਸੀਐੱਸ ਵਿੱਚ ਨੌਕਰੀ ਦੌਰਾਨ ਚੰਗਾ ਕੰਮ ਕੀਤਾ ਸੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement