ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਹਿਣਾ ’ਚ ਥਾਪਰ ਮਾਡਲ ਤਹਿਤ ਬਣੀ ਹੌਦੀ ਵਿੱਚ ਡਿੱਗੇ ਦੋ ਢੱਠੇ

07:55 AM Jun 14, 2024 IST
ਹੌਦੀ ’ਚ ਡਿੱਗੇ ਢੱਠਿਆਂ ਨੂੰ ਬਾਹਰ ਕੱਢਣ ਦਾ ਯਤਨ ਕਰਦੇ ਹੋਏ ਲੋਕ।

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 13 ਜੂਨ
ਇਥੇ ਮਾਤਾ ਬੀਬੜੀਆਂ ਮਾਈਆਂ ਮੰਦਰ ਦੇ ਨਜ਼ਦੀਕ ਮਹਾਤਮਾ ਗਾਂਧੀ ਨੈਸ਼ਨਲ ਰੂਲਰ ਐਂਪਲਾਈਮੈਂਟ ਗਾਰੰਟੀ ਐਕਟ 2005 ਅਧੀਨ ਥਾਪਰ ਮਾਡਲ ਤਹਿਤ ਬਣਾਈ ਹੌਦੀ ਵਿੱਚ ਅੱਜ ਦੋ ਢੱਠੇ ਡਿੱਗ ਗਏ ਜਿਨ੍ਹਾਂ ਨੂੰ ਲੋਕਾਂ ਨੇ ਮਸਾਂ ਬਾਹਰ ਕੱਢਿਆ। ਸਬੰਧਤ ਵਿਭਾਗ ਵੱਲੋਂ ਹੌਦੀਆਂ ਨੂੰ ਨਾ ਢਕੇ ਜਾਣ ਕਾਰਨ ਪਿੰਡ ਵਾਸੀਆਂ ਵਿੱਚ ਕਾਫੀ ਰੋਸ ਹੈ।
ਇਸ ਸਬੰਧੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਦੇ ਗ੍ਰੰਥੀ ਵੱਲੋਂ ਸਪੀਕਰ ਵਿੱਚ ਅਨਾਊਂਮੈਂਟ ਕੀਤੀ ਗਈ ਕਿ ਥਾਪਰ ਮਾਡਲ ਸ਼ਹਿਣਾ ਦੀ ਹੌਦੀ ਵਿੱਚ ਦੋ ਢੱਠੇ ਡਿੱਗੇ ਗਏ ਹਨ ਜਿਨ੍ਹਾਂ ਨੂੰ ਬਚਾਉਣ ਲਈ ਲੋਕ ਛੇਤੀ ਪੁੱਜ ਜਾਣ। ਉਪਰੰਤ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਘਟਨਾ ਸਥਾਨ ’ਤੇ ਪਹੁੰਚੇ ਅਤੇ ਢੱਠੇ ਬਾਹਰ ਕੱਢਣ ਦੇ ਯਤਨ ਸ਼ੁਰੂ ਕੀਤੇ ਗਏ। ਇਸ ਮੌਕੇ ਭੋਲਾ ਸਿੰਘ ਮੌੜ, ਰਾਜਾ ਸਿੰਘ ਮੌੜ, ਮਲਕੀਤ ਸਿੰਘ ਜਟਾਣਾ, ਬਲਵਿੰਦਰ ਸਿੰਘ ਫੌਜੀ, ਬਹਾਦਰ ਸਿੰਘ ਗਿੱਲ, ਡਾ. ਮੋਦਨ ਸਿੰਘ ਆਦਿ ਨੇ ਦੱਸਿਆ ਕਿ ਵਿਭਾਗ ਦੀ ਅਣਗਹਿਲੀ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਆਖਿਆ ਕਿ ਜੇ ਵਿਭਾਗ ਨੇ ਤੁਰੰਤ ਸਾਰੀਆਂ ਹੌਦੀਆਂ ਨੂੰ ਢੱਕਣ ਦੇ ਯਤਨ ਨਹੀਂ ਕੀਤੇ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਦੱਸਣਾ ਬਣਦਾ ਹੈ ਕਿ ਇਹ ਹੌਦੀਆਂ ਆਬਾਦੀ ਦੇ ਬਿਲਕੁਲ ਹੀ ਨਜ਼ਦੀਕ ਹਨ ਜਿੱਥੇ ਬੱਚੇ ਅਤੇ ਆਵਾਰਾ ਪਸ਼ੂ ਲੰਘਦੇ ਹਨ। ਜੇਕਰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਵਿਭਾਗ ਹੋਵੇਗਾ। ਜ਼ਿਕਰਯੋਗ ਹੈ ਕਿ ਥਾਪਰ ਮਾਡਲ ਦੇ ਵੇਰਵਿਆਂ ਲਈ ਉੱਥੇ ਲਾਇਆ ਗਿਆ। ਇੱਕ ਸਾਈਨ ਬੋਰਡ ਜਿਸ ਉਪਰ ਸੁਝਾਅ ਅਤੇ ਸ਼ਿਕਾਇਤ ਕਰਨ ਲਈ ਦੋ ਨੰਬਰ ਲਿਖੇ ਹੋਏ ਹਨ ਜੋ ਗ਼ਲਤ ਹਨ।

Advertisement

Advertisement