For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਹਲਕੇ ’ਚ ‘ਝਾੜੂ’ ਨੇ ਕੀਤਾ ਸਭ ਦਾ ਸਫਾਇਆ: ਗੋਇਲ

09:42 AM Jun 05, 2024 IST
ਸੰਗਰੂਰ ਹਲਕੇ ’ਚ ‘ਝਾੜੂ’ ਨੇ ਕੀਤਾ ਸਭ ਦਾ ਸਫਾਇਆ  ਗੋਇਲ
ਵਿਧਾਇਕ ਬਰਿੰਦਰ ਗੋਇਲ ਦਾ ਹਾਰਾਂ ਪਾ ਕੇ ਸਵਾਗਤ ਕਰਦੇ ਹੋਏ ਪਾਰਟੀ ਵਰਕਰ ਅਤੇ ਆਗੂ।
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਜੂਨ
ਲੋਕ ਸਭਾ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਇਤਿਹਾਸਿਕ ਵੋਟਾਂ ’ਤੇ ਹੋਈ ਜਿੱਤ ਮਗਰੋਂ ਨਾਅਰੇਬਾਜ਼ੀ ਕਰਦੇ ਹੋਏ ਮੰਡੀ ਵਾਲੇ ਸ੍ਰੀ ਸਨਾਤਨ ਧਰਮ ਮੰਦਿਰ, ਸ੍ਰੀ ਗੁਰਦੁਆਰਾ ਸਾਹਿਬ ਵਿਖੇ ‘ਆਪ’ ਵਰਕਰਾਂ ਨੇ ਪਹੁੰਚ ਕੇ ਸ਼ੁਕਰਾਨਾ ਕੀਤਾ। ਖੁਸ਼ੀ ਸਾਂਝੀ ਕਰਦਿਆਂ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਸੰਗਰੂਰ ਹਲਕੇ ਦੇ ਵੋਟਰਾਂ ਨੇ ਝਾੜੂ ਨੂੰ ਵੈਕਿਊਮ ਕਲੀਨਰ ਦੀ ਤਰ੍ਹਾਂ ਚਲਾਉਂਦਿਆਂ ‘ਆਪ’ ਉਮੀਦਵਾਰ ਨੂੰ 1 ਲੱਖ 67 ਹਜ਼ਾਰ ਦੇ ਕਰੀਬ ਵੋਟਾਂ ’ਤੇ ਜਿੱਤ ਦੁਆ ਕੇ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਪਸਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 400 ਤੋਂ ਪਾਰ ਦਾ ਦਾਅਵਾ ਮਹਿਜ਼ ਜੁਮਲਾ ਸਾਬਤ ਹੋਇਆ ਹੈ। ਉਨ੍ਹਾਂ ਕਿਹਾ,‘‘ਮੋਦੀ ਨੇ ਦਸ ਸਾਲ ਸੱਤਾ ’ਤੇ ਕਾਬਜ਼ ਹੋ ਕੇ ਵਿਜ਼ਨ ਨਹੀਂ ਦੱਸਿਆ ਕਿ ਉਸ ਨੇ ਪ੍ਰਧਾਨ ਮੰਤਰੀ ਵਜੋਂ ਦਸ ਸਾਲ ਕੀ ਕੀਤਾ ਅਤੇ ਅਗਲੇ ਪੰਜ ਸਾਲ ਦੇ ਭਵਿੱਖ ਵਿੱਚ ਕੀ ਕਰੇਗਾ? ਜਿਸ ਕਰਕੇ ਉਹ ਦੇਸ ਨੂੰ ਕੋਈ ਵਿਜਨ ਨਾ ਦੇਣ ਕਰਕੇ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ।’’ ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਵੱਡੀ ਜਿੱਤ ਹਾਸਲ ਕਰਨ ਮਗਰੋਂ ਸ੍ਰੀ ਗੋਇਲ ਨੇ ਕਿਹਾ ਕਿ ਇੰਡੀਆ ਧਿਰ ਦੀ ਕਾਰਗੁਜ਼ਾਰੀ ਬਿਹਤਰ ਰਹੀ ਹੈ ਬੇਸ਼ੱਕ ਪੰਜਾਬ ਵਿੱਚ ਦੋਵੇਂ ਪਾਰਟੀਆਂ ਨੇ ਵੱਖਰੇ ਵੱਖਰੇ ਚੋਣ ਲੜੀ ਹੈ ਪਰ ਇੰਡੀਆ ਧਿਰ ਸਥਾਪਤ ਕਰਨ ਲਈ ‘ਆਪ’ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਭਾਜਪਾ ਨੂੰ ਨਕਾਰ ਦਿੱਤਾ ਤੇ ਭਾਜਪਾ ਦਾ ਫਿਰਕਾਪ੍ਰਸਤ ਚਿਹਰਾ ਨਸ਼ਰ ਕਰ ਦਿੱਤਾ ਹੈ। ਵਿਧਾਇਕ ਗੋਇਲ ਨੇ ਦਾਅਵਾ ਕੀਤਾ ਕਿ ਮੀਤ ਹੇਅਰ ਲਹਿਰਾਗਾਗਾ ਹਲਕੇ ਲਈ ਵਿਸ਼ੇਸ਼ ਸਕੀਮਾਂ ਲੈ ਕੇ ਆਉਣਗੇ।

Advertisement

ਪਟਾਕੇ ਚਲਾ ਕੇ ਮੀਤ ਹੇਅਰ ਦੀ ਜਿੱਤ ਦੀ ਖੁਸ਼ੀ ਮਨਾਈ

ਲਹਿਰਾਗਾਗਾ (ਪੱਤਰ ਪ੍ਰੇਰਕ): ਸੰਗਰੂਰ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਦੀ ਵੱਡੀ ਗਿਣਤੀ ਵਿੱਚ ਅੱਗੇ ਹੋਣ ’ਤੇ ਜਿੱਤ ਵੱਲ ਵੱਧਣ ਕਰ ਕੇ ‘ਆਪ’ ਦੇ ਵਿਧਾਇਕ ਬਰਿੰਦਰ ਗੋਇਲ ਦੇ ਲਹਿਰਾਗਾਗਾ ਸਥਿਤ ਦਫਤਰ ਤੇ ਦੁਕਾਨ ਅੱਗੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਵਿਧਾਇਕ ਦੇ ਚਰੇਰੇ ਭਰਾ ਜੀਵਨ ਗੋਇਲ ਰੱਬੜ ਦੀ ਅਗਵਾਈ ਵਿੱਚ ਦਰਜਨਾਂ ਵਰਕਰਾਂ ਨੇ ਦੁਪਹਿਰ ਬਾਰਾ ਵਜੋਂ ਹਜ਼ਾਰਾਂ ਬੰਬ ਧਮਾਕੇ ਚਲਾਕੇ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਇਹ ਜਿੱਤ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਦੀ ਜਿੱਤ ਹੈ।

Advertisement
Author Image

joginder kumar

View all posts

Advertisement
Advertisement
×