ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ’ਚ ਝੋਨੇ ਦੀ ਲੁਆਈ ਨੇ ਜ਼ੋਰ ਫੜਿਆ

07:52 AM Jun 27, 2024 IST
ਮਾਨਸਾ ਦੇ ਇੱਕ ਖੇਤ ਵਿਚ ਝੋਨਾ ਲਗਾਉਂਦੀਆਂ ਹੋਈਆਂ ਪੇਂਡੂ ਔਰਤਾਂ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 26 ਜੂਨ
ਪੰਜਾਬ ਵਿੱਚ ਝੋਨੇ ਦੀ ਲੁਆਈ ਨੇ ਜ਼ੋਰ ਫੜ ਲਿਆ ਹੈ। ਝੋਨੇ ਦੇ ਵਧੇ ਰਕਬੇ ਤੋਂ ਭਾਵੇਂ ਪੰਜਾਬ ਸਰਕਾਰ ਔਖੀ ਹੈ, ਪਰ ਮਲਵਈ ਔਰਤਾਂ ਨੂੰ ਝੋਨੇ ਹੇਠ ਵਧਿਆ ਇਹ ਰਕਬਾ ਰਾਸ ਆਉਣ ਲੱਗਿਆ ਹੈ। ਪਿੰਡਾਂ ਵਿੱਚ ਹੁਣ ਝੋਨਾ ਲਾਉਣ ਵਾਲੀਆਂ ਔਰਤਾਂ ਦੀ ਕਦਰ ਪੈਣ ਲੱਗੀ ਹੈ। ਭਾਵੇਂ ਪਰਵਾਸੀ ਮਜ਼ਦੂਰ ਝੋਨਾ ਲਾਉਣ ਲਈ ਪੁੱਜੇ ਹੋਏ ਹਨ, ਪਰ ਪੰਜਾਬ ਸਰਕਾਰ ਵੱਲੋਂ 11 ਜੂਨ ਤੋਂ ਝੋਨਾ ਲਾਉਣ ਨੂੰ ਦਿੱਤੀ ਮਨਜ਼ੂਰੀ ਨੇ ਪਰਵਾਸੀਆਂ ਦੇ ਨਾਲ-ਨਾਲ ਪੇਂਡੂ ਔਰਤਾਂ ਦੀ ਕਦਰ ਵਧਾ ਦਿੱਤੀ ਹੈ। ਹੁਣ ਇਹ ਔਰਤਾਂ ਮਾਲਵੇ ਦੇ ਖੇਤਾਂ ਵਿੱਚ ਝੋਨਾ ਲਾਉਣ ਲੱਗੀਆਂ ਹਨ। ਪੇਂਡੂ ਖੇਤਰਾਂ ਵਿੱਚ ਝੋਨੇ ਦੇ ਖੇਤਾਂ ਵਿੱਚ ਝੋਨਾ ਲਾਉਣ ਵਾਲੇ ਮਜ਼ਦੂਰਾਂ ਵਿੱਚੋਂ ਅੱਧ ਤੋਂ ਵੱਧ ਔਰਤਾਂ ਵਿਖਾਈ ਦਿੰਦੀਆਂ ਹਨ। ਨਰਮਾ ਪੱਟੀ ਦੇ ਜ਼ਿਲ੍ਹਿਆਂ ਵਿੱਚ ਪਹਿਲਾਂ ਨਰਮੇ ਦੀ ਚੁਗਾਈ ਦਾ ਜ਼ਿਆਦਾ ਕੰਮ ਔਰਤਾਂ ਕਰਦੀਆਂ ਸਨ, ਪਰ ਹੁਣ ਪਹਿਲੀ ਵਾਰ ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲੁਆਈ ਵਿੱਚ ਔਰਤਾਂ ਦੀ ਗਿਣਤੀ ਵਧੀ ਹੋਈ ਨਜ਼ਰ ਆਈ। ਮਿਲੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਪੇਂਡੂ ਔਰਤਾਂ ਨੇ ਆਪਣੇ ਗਰੁੱਪ ਬਣਾਏ ਹੋਏ ਹਨ ਅਤੇ ਕਿਸਾਨਾਂ ਦੇ ਖੇਤਾਂ ਵਿਚ ਠੇਕੇ ’ਤੇ ਪ੍ਰਤੀ ਏਕੜ 3200-4000 ਰੁਪਏ ਦੇ ਹਿਸਾਬ ਨਾਲ ਝੋਨਾ ਲਗਾ ਰਹੀਆਂ ਹਨ। ਆਮ ਤੌਰ ’ਤੇ 4-5 ਔਰਤਾਂ ਇੱਕ ਦਿਨ ਵਿਚ ਇੱਕ ਏਕੜ ਝੋਨਾ ਆਸਾਨੀ ਨਾਲ ਲਗਾ ਦਿੰਦੀਆਂ ਹਨ। ਇਸ ਹਿਸਾਬ ਨਾਲ ਉਨ੍ਹਾਂ ਦੀ ਪ੍ਰਤੀ ਔਰਤ ਰੋਜ਼ਾਨਾ ਦਿਹਾੜੀ 700-800 ਰੁਪਏ ਪੈਂਦੀ ਹੈ। ਆਮ ਤੌਰ ’ਤੇ ਔਰਤਾਂ ਦੇ ਇਹ ਗਰੁੱਪ ਇੱਕੋ ਹੀ ਪਿੰਡ ਦੇ ਇੱਕੋ ਹੀ ਮੁਹੱਲੇ ਜਾਂ ਵਿਹੜੇ ਨਾਲ ਸਬੰਧਤ ਹੁੰਦੇ ਹਨ, ਜਿਸ ਕਰਕੇ ਇਨ੍ਹਾਂ ਵਿਚ ਆਪਸੀ ਤਾਲਮੇਲ ਅਤੇ ਸਹਿਯੋਗ ਕਾਇਮ ਰਹਿੰਦਾ ਹੈ। ਇੱਕ ਖੇਤ ਵਿੱਚ ਝੋਨੇ ਦੀ ਪਨੀਰੀ ਲਗਾ ਰਹੀਆਂ ਗੁਰਮੀਤ ਕੌਰ, ਸਰਬਜੀਤ ਕੌਰ, ਗੇਲੋ ਕੌਰ, ਸੁਖਜੀਤ ਬੇਗਮ ਨੇ ਦੱਸਿਆ ਕਿ ਉਹ ਆਪਣੇ ਕੰਮ ਵਿੱਚ ਸੰਤੁਸ਼ਟੀ ਅਤੇ ਖੁਸ਼ੀ ਮਹਿਸੂਸ ਕਰ ਰਹੀਆਂ ਹਨ ਅਤੇ ਲਗਾਤਾਰ ਆਪਣੇ ਪਰਿਵਾਰ ਨੂੰ ਪਾਲਣ ਲਈ ਕਮਾਈ ਵੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰਾਂ ਦੇ ਮਰਦ ਵੀ ਇਸ ਕਾਰਜ ਵਿਚ ਉਨ੍ਹਾਂ ਦੀ ਮੱਦਦ ਕਰਦੇ ਹਨ।

Advertisement

Advertisement
Advertisement