For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਹੇਠ 15 ਫ਼ੀਸਦ ਰਕਬਾ ਵਧਿਆ

08:28 AM Jul 05, 2024 IST
ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਹੇਠ 15 ਫ਼ੀਸਦ ਰਕਬਾ ਵਧਿਆ
ਮਾਨਸਾ ਨੇੜੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਦਾ ਹੋਇਆ ਕਿਸਾਨ। -ਫੋਟੋ: ਮਾਨ
Advertisement

ਨਵੀਂ ਦਿੱਲੀ

Advertisement

ਕਾਂਗਰਸ ਦੇ ਸੰਸਦ ਮੈਂਬਰ ਮਨੀਕਮ ਟੈਗੋਰ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਸਦਨ ਵਿੱਚ ‘ਅਸਲ ਵਿੱਚ ਗਲਤ, ਤੱਥਹੀਣ ਅਤੇ ਗੁਮਰਾਹਕੁੰਨ ਬਿਆਨ’ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਵਿੱਚ ਢੁੱਕਵੀਂ ਕਾਰਵਾਈ ਦੀ ਮੰਗ ਕੀਤੀ ਹੈ। ਟੈਗੋਰ ਨੇ ਸਪੀਕਰ ਬਿਰਲਾ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਮੋਦੀ ਅਤੇ ਠਾਕੁਰ ਦੇ ਬਿਆਨਾਂ ’ਤੇ ਦਿਸ਼ਾ-ਨਿਰਦੇਸ਼ 115(1) ਦੀਆਂ ਵਿਵਸਥਾਵਾਂ ਲਾਗੂ ਕੀਤੀਆਂ ਜਾਣ। ਵਿਰੁਧੁਨਗਰ ਦੇ ਸੰਸਦ ਮੈਂਬਰ ਨੇ ਸਪੀਕਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਨੁਰਾਗ ਠਾਕੁਰ ਵੱਲੋਂ ਸਦਨ ਵਿੱਚ ਦਿੱਤੇ ਗਏ ਵਿਵਾਦਤ ਬਿਆਨਾਂ ਸਬੰਧੀ ਢੁੱਕਵੀਂ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦੀ ਮਤੇ ਦੇ ਜਵਾਬ ਵਿੱਚ ਕਿਹਾ ਸੀ ਕਿ ਕਾਂਗਰਸ ਨੇ ਔਰਤਾਂ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਣ ਦਾ ਝੂਠਾ ਵਾਅਦਾ ਕੀਤਾ, ਜਦੋਂ ਕਿ ਪਾਰਟੀ ਦਾ ਵਾਅਦਾ ਜਿੱਤ ਅਤੇ ਸਰਕਾਰ ਬਣਾਉਣ ਦੀ ਸ਼ਰਤ ਸੀ। -ਪੀਟੀਆਈ

Advertisement

Advertisement
Author Image

sanam grng

View all posts

Advertisement