For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ਗੈਂਗਸਟਰਾਂ ਨੂੰ ਮਰਜ਼ੀ ਮੁਤਾਬਕ ਜੇਲ੍ਹਾਂ ਮਿਲਣ ਲੱਗੀਆਂ: ਬਲਕੌਰ ਸਿੰਘ

10:47 AM Jul 03, 2023 IST
ਪੰਜਾਬ ’ਚ ਗੈਂਗਸਟਰਾਂ ਨੂੰ ਮਰਜ਼ੀ ਮੁਤਾਬਕ ਜੇਲ੍ਹਾਂ ਮਿਲਣ ਲੱਗੀਆਂ  ਬਲਕੌਰ ਸਿੰਘ
Advertisement

ਪੱਤਰ ਪ੍ਰੇਰਕ
ਮਾਨਸਾ, 2 ਜੁਲਾਈ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੇ ਗੈਂਗਸਟਰ ਪੰਜਾਬ ਦੀਆਂ ਜੇਲ੍ਹਾਂ ਤੋਂ ਡਰ ਮਹਿਸੂਸ ਕਰਦੇ ਸਨ, ਉਨ੍ਹਾਂ ਨੂੰ ਹੁਣ ਪੰਜਾਬ ਦੀਆਂ ਜੇਲ੍ਹਾਂ ਸਭ ਤੋਂ ਸੁਰੱਖਿਅਤ ਮਹਿਸੂਸ ਹੋਣ ਲੱਗੀਆਂ ਹਨ, ਇਸੇ ਕਰਕੇ ਹੀ ਲਾਰੈਂਸ ਬਿਸ਼ਨੋਈ ਦੀ ਅਪੀਲ ’ਤੇ ਉਸ ਨੂੰ ਦਿੱਲੀ ਤੋਂ ਬਠਿੰਡਾ ਦੀ ਜੇਲ੍ਹ ਵਿੱਚ ਭੇਜਿਆ ਗਿਆ ਹੈ। ਪਿੰਡ ਮੂਸਾ ਵਿਚ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਗੈਂਗਸਟਰਾਂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਜੇਲ੍ਹਾਂ ਮਿਲਣ ਲੱਗੀਆਂ ਹਨ। ਉਹ ਰਾਜ ਦੀ ਜਿਹੜੀ ਮਰਜ਼ੀ ਜੇਲ੍ਹ ਵਿੱਚ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉਥੇ ਭੇਜ ਦਿੱਤਾ ਜਾਂਦਾ ਹੈ ਜਿਸ ਲਈ ਭਗਵੰਤ ਮਾਨ ਸਰਕਾਰ ਨੇ ਕਦੇ ਕੋਈ ਵਿਰੋਧ ਨਹੀਂ ਕੀਤਾ। ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ ਜਦਕਿ ਇਨਸਾਫ਼ ਨੂੰ ਲੈ ਕੇ ਉਹ ਲਗਾਤਾਰ ਸਰਕਾਰ ਕੋਲੋਂ ਮੰਗ ਕਰਦੇ ਆ ਰਹੇ ਹਨ ਪਰ ਸਰਕਾਰ ਨੇ ਇਸ ਪਾਸੇ ਨਾ ਕੋਈ ਧਿਆਨ ਦਿੱਤਾ ਹੈ ਅਤੇ ਨਾ ਹੀ ਦੇਣਾ ਚਾਹੁੰਦੀ ਹੈ। ਦੂਜੇ ਪਾਸੇ ਸਰਕਾਰ ਗੈਂਗਸਟਰਾਂ ਦੀ ਭਲਾਈ ਲਈ ਕਦਮ ਚੁੱਕ ਰਹੀ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਗੈਂਗਸਟਰਾਂ ਦਾ ਆਮ ਲੋਕਾਂ ਦੇ ਦਿਲਾਂ ’ਚ ਖ਼ੌਫ਼ ਫੈਲਾਇਆ ਜਾ ਰਿਹਾ ਹੈ ਅਤੇ ਪੰਜਾਬ ਦੀਆਂ ਜੇਲ੍ਹਾਂ ’ਚ ਗੈਂਗਸਟਰ ਹੁਣ ਐਸ਼ ਕਰਨ ਲਈ ਆ ਰਹੇ ਹਨ, ਜਿਸ ਲਈ ਬਠਿੰਡਾ ਵਰਗੀਆਂ ਜੇਲ੍ਹਾਂ ਨੂੰ ਪਹਿਲੀ ਪਸੰਦ ਵਜੋਂ ਚੁਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲਾਰੈਂਸ ਬਿਸ਼ਨੋਈ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਆਉਣ ਸਮੇਂ ਖ਼ਤਰਾ ਹੋਣ ਦੀ ਅਰਜ਼ੀ ਦਿੱਤੀ ਸੀ ਪਰ ਹੁਣ ਉਹ ਆਪ ਪੰਜਾਬ ਦੀ ਜੇਲ੍ਹ ਵਿੱਚ ਆ ਰਿਹਾ ਹੈ।

Advertisement

Advertisement
Tags :
Author Image

Advertisement
Advertisement
×