ਪਟਿਆਲਾ ਜ਼ਿਲ੍ਹੇ ’ਚ 84 ਹੋਰ ਕਰੋਨਾ ਪਾਜ਼ੇਟਿਵ ਮਰੀਜ਼ ਆਏ
ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਜੁਲਾਈ
ਪਟਿਆਲਾ ਜ਼ਿਲ੍ਹੇ ਵਿੱਚ ਅੱਜ 84 ਹੋਰ ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ਼ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 1397 ਹੋ ਗਈ ਹੈ। ਇਨ੍ਹਾਂ ਵਿੱਚੋਂ 37 ਪਟਿਆਲਾ ਸ਼ਹਿਰ ਤੋਂ ਹਨ। ਜਨਿ੍ਹਾਂ ’ਚ ਗੁਰੂ ਨਾਨਕ ਨਗਰ ਤੋਂ ਪੰਜ, ਨਿਹਾਲ ਬਾਗ ਤੋਂ ਚਾਰ, ਆਰੀਆ ਸਮਾਜ, ਮਿਲਟਰੀ ਕੈਂਟ, ਨੇੜੇ ਆਤਮਾ ਰਾਮ ਕੁਮਾਰ ਸਭਾ ਸਕੂਲ ਤੇ ਆਦਰਸ਼ ਕਲੋਨੀ ਤੋਂ ਦੋ-ਦੋ, ਗੁਰਬਖਸ਼ ਕਲੋਨੀ, ਰਾਘੋਮਾਜਰਾ, ਦਰਸ਼ਨ ਨਗਰ, ਮਿਲਟਰੀ ਹਸਪਤਾਲ,ਅਰਬਨ ਅਸਟੇਟ ਵੰੰਨ, ਤੋਪਖਾਨਾ ਮੋੜ, ਮਾਰਕਲ ਕਲੋਨੀ, ਸਮਾਣੀਆਂ ਗੇਟ, ਸਫਾਬਾਦੀ ਗੇਟ, ਪ੍ਰੀਤ ਨਗਰ, ਘੁੰਮਣ ਨਗਰ, ਨਿਉ ਆਫੀਸਰ ਕਲੋਨੀ, ਗਲੀ ਨੰਬਰ 10 ਤ੍ਰਿਪੜੀ, ਅਬਚਲ ਨਗਰ, ਐੱਸਐੱਸਟੀ ਨਗਰ, ਮਥੁਰਾ ਕਲੋਨੀ, ਬੀ.ਟੈਂਕ, ਜੱਟਾਂ ਵਾਲਾ ਚੌਂਤਰਾ, ਪਟਿਆਲਾ, ਜਯੋਤੀ ਐਨਕਲੇਵ ਤੋਂ ਇੱਕ-ਇੱਕ ਕੇਸ ਹੈ। ਰਾਜਪੁਰਾ ਦੇ 16, ਨਾਭਾ ’ਚ 9,; ਸਮਾਣਾ ’ਚ 4 , ਪਾਤੜਾਂ ’ਚ 3 ਅਤੇ ਪਿੰਡਾਂ ਵਿੱਚੋਂ 15 ਕੇਸ ਆਏ ਹਨ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਰਾਜਪੁਰਾ ਦੇ ਆਰੀਆ ਸਮਾਜ ਮੰਦਰ ਏਰੀਆ, ਦੁਰਗਾ ਮੰਦਰ, ਗਰੂ ਨਾਨਕ ਨਗਰ ਨੇੜੇ ਅੰਬੇਦਕਰ ਚੌਕ ਅਤੇ ਬਹਾਦਰਗੜ੍ਹ ਦੀ ਹਰਗੋਬਿੰਦ ਕਲੋਨੀ ’ਤੇ ਮਾਈਕਰੋ ਕੰਟੈਨਮੈਂਟ ਜ਼ੋਨ ਲਗਾ ਕੇ 10 ਦਨਿਾਂ ਤੱਕ ਲੋਕਾਂ ਦੇ ਘਰਾਂ ਤੋਂ ਬਾਹਰ ਆਉਣ ’ਤੇ ਂ ਪਾਬੰਦੀ ਲਗਾ ਦਿੱਤੀ ਗਈ ਹੈ। ਨਾਭਾ ਵਿਚਲੀ ਹੀਰਾ ਆਟੋਮੋਬਾਈਲ ਵਰਕਸ਼ਾਪ ਨੂੰ ਅਗਲੇ ਹੁਕਮਾਂ ਤੱਕ ਬੰਦ ਕੀਤਾ ਗਿਆ ਹੈ।
ਸੰਗਰੂਰ (ਗੁਰਦੀਪ ਸਿੰਘ ਲਾਲੀ) ਜ਼ਿਲ੍ਹਾ ਸੰਗਰੂਰ ਵਿੱਚ 17 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂ ਕਿ 12 ਮਰੀਜ਼ ਕਰੋਨਾ ਖ਼ਿਲਾਫ ਜੰਗ ਜਿੱਤਣ ਮਗਰੋਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 936 ਹੋ ਚੁੱਕੀ ਹੈ ਜਨਿ੍ਹਾਂ ’ਚੋਂ 687 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਐਕਟਿਵ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 226 ਹੈ ਜਨਿ੍ਹਾਂ ’ਚੋਂ 2 ਦੀ ਹਾਲਤ ਗੰਭੀਰ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਅੱਜ 17 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਨਿ੍ਹਾਂ ’ਚੋਂ 6 ਲਹਿਰਾਗਾਗਾ/ਮੂਨਕ ਨਾਲ ਸਬੰਧਤ ਹਨ। ਮਲੇਰਕੋਟਲਾ ਨਾਲ ਸਬੰਧਤ 5 ਕਰੋਨਾ ਪੀੜਤ ਫੈਕਟਰੀ ਵਰਕਰ ਹਨ। ਅਮਰਗੜ੍ਹ ਨਾਲ ਸਬੰਧਤ 2 ਤੇ ਧੂਰੀ ਨਾਲ ਸਬੰਧਤ 3 ਮਰੀਜ਼ ਹਨ। ਇੱਕ ਮਰੀਜ਼ ਭਵਾਨੀਗੜ੍ਹ ਨਾਲ ਸਬੰਧਤ ਹੈ। ਉਧਰ, ਅੱਜ 12 ਮਰੀਜ਼ ਕਰੋਨਾ ਨੂੰ ਮਾਤ ਦੇਣ ਮਗਰੋਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਹਨ। ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਘਰਾਂ ਨੂੰ ਪਰਤਣ ਵਾਲਿਆਂ ’ਚ 4 ਕੋਵਿਡ ਕੇਅਰ ਸੈਂਟਰ ਘਾਬਦਾ ਤੋਂ, 1 ਸਿਵਲ ਹਸਪਤਾਲ ਸੰਗਰੂਰ ਤੋਂ, 3 ਕੋਵਿਡ ਕੇਅਰ ਸੈਂਟਰ ਭੋਗੀਵਾਲ ਤੋਂ, 3 ਸਿਵਲ ਹਸਪਤਾਲ ਮਲੇਰਕੋਟਲਾ ਤੋਂ ਅਤੇ 1 ਪਟਿਆਲਾ ਤੋਂ ਕਰੋਨਾ ਨੂੰ ਹਰਾ ਕੇ ਆਪਣੇ ਪਰਿਵਾਰਾਂ ’ਚ ਪਹੁੰਚੇ।
ਪਾਤੜਾਂ ਚ ਬੈਂਕ ਦੇ ਸੁਰੱਖਿਆ ਗਾਰਡ ਸਣੇ ਚਾਰ ਹੋਰ ਕਰੋਨਾ ਪਾਜ਼ੇਟਿਵ
ਪਾਤੜਾਂ (ਗੁਰਨਾਮ ਸਿੰਘ ਚੌਹਾਨ) ਕਰੋਨਾ ਵਾਇਰਸ ਦਾ ਪ੍ਰਭਾਵ ਸਬ ਡਵੀਜ਼ਨ ਪਾਤੜਾਂ ਅੰਦਰ ਦਨਿੋਂ ਦਨਿ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਅੰਦਰ ਭਾਰੀ ਚਿੰਤਾ ਪਾਈ ਜਾ ਰਹੀ ਹੈ। ਪਾਤੜਾਂ ਇਲਾਕੇ ਅੰਦਰ ਅੱਜ 5 ਹੋਰ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਸ ਨੂੰ ਲੈ ਕੇ ਹਲਕੇ ਦੇ ਲੋਕਾਂ ਅੰਦਰ ਸਹਿਮ ਹੈ। ਮੁਢਲਾ ਸਿਹਤ ਕੇਂਦਰ ਸ਼ੁਤਰਾਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਦਰਸ਼ਨ ਕੁਮਾਰ ਨੇ ਦੱਸਿਆ ਕਿ ਅੱਜ ਸਬ ਡਿਵੀਜ਼ਨ ਪਾਤੜਾਂ ’ਚ ਪੰਜ ਲੋਕਾਂ ਦੀ ਕਰੋਨਾਵਾਇਰਸ ਸਬੰਧੀ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਤਹਿਤ ਓਰੀਐਂਟਲ ਬੈਂਕ ਆਫ ਕਾਮਰਸ ਪਾਤੜਾਂ ਵਿੱਚ ਸੁਰੱਖਿਆ ਗਾਰਡ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪਾਤੜਾਂ ਸ਼ਹਿਰ ਦੇ ਵਾਰਡ ਨੰਬਰ 8 ਅੰਦਰ ਇੱਕ ਤੇ ਵਾਰਡ ਨੰਬਰ 11 ਅੰਦਰ ਵੀ ਇੱਕ ਵਿਅਕਤੀ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।