ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਿਆਲਾ ਵਿੱਚ ‘ਆਪ’ ਨੇ ਨਿਗਮ ਚੋਣਾਂ ਲਈ ਤਿਆਰੀ ਖਿੱਚੀ

09:00 AM Jul 21, 2024 IST
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅਜੀਤਪਾਲ ਸਿੰਘ ਕੋਹਲੀ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਜੁਲਾਈ
ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਸੰਗਠਨ ਦੀ ਅੱਜ ਅਹਿਮ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਪਾਰਟੀ ਦੇ ਸੀਨੀਅਰ ਆਗੂ ਜਰਨੈਲ ਮਨੂ ਨੇ ਕੀਤੀ। ਇਸ ਮੌਕੇ ਪਾਰਟੀ ਸ਼ਹਿਰੀ ਕੋਆਰਡੀਨੇਟਰ ਮੋਨਿਕਾ ਸ਼ਰਮਾ, ਬਲਾਕ ਪ੍ਰਧਾਨ ਰੂਬੀ ਭਾਟੀਆ, ਰਵੇਲ ਸਿੰਘ ਸਿੱਧੂ, ਜਗਤਾਰ ਸਿੰਘ ਜੱਗੀ, ਮੁਖ਼ਤਿਆਰ ਸਿੰਘ ਗਿੱਲ, ਵਿਜੇ ਕਨੌਜੀਆ, ਸੁਸ਼ੀਲ ਮਿੱਡਾ, ਅਮਰਜੀਤ ਸਿੰਘ, ਕ੍ਰਿਸ਼ਨ ਕੁਮਾਰ, ਅਸ਼ੋਕ ਬਾਂਗੜ ਅਤੇ ਅਮਨ ਬਾਂਸਲ ਵੀ ਮੌਜੂਦ ਰਹੇ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਪਹਿਲਾਂ ਵੀ ਪਾਰਟੀ ਲਈ ਕੰਮ ਕਰਦੇ ਆ ਰਹੇ ਹਨ, ਪਰ ਹੁਣ ਆਗਾਮੀਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਵੱਧ ਚੜ੍ਹ ਕੇ ਪਾਰਟੀ ਦੇ ਸਮਾਗਮਾਂ ਵਿੱਚ ਹਿੱਸਾ ਲੈਣਾ ਹੈ। ਵਿਧਾਇਕ ਕੋਹਲੀ ਨੇ ਕਿਹਾ ਕਿ ਪਾਰਟੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਕੰਮ ਸ਼ੁਰੂ ਕਰ ਰਹੀ ਹੈ। ਹਰ ਇਕ ਵਾਲੰਟੀਅਰ ਅਤੇ ਆਗੂ ਲੋਕਾਂ ਦੇ ਘਰਾਂ ਤੱਕ ਉਨ੍ਹਾਂ ਦੇ ਕੰਮ ਕਾਰ ਕਰਵਾਉਣੇ ਸ਼ੁਰੂ ਕਰੇ ਤਾਂ ਕਿ ਉਹ ਆਪੋ ਆਪਣੇ ਇਲਾਕੇ ਦੇ ਲੋਕਾਂ ਨਾਲ ਨੇੜੇ ਤੋਂ ਜੁੜ ਸਕਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸਮਝ ਕੇ ਹੱਲ ਕੀਤਾ ਜਾ ਸਕੇ। ਵਿਧਾਇਕ ਕੋਹਲੀ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਹੀ ਵਾਲੰਟੀਅਰਾਂ ਦੀ ਮਜ਼ਬੂਤੀ ਹੈ। ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਲੋਕ ਹਿੱਤ ਫ਼ੈਸਲੇ ਲਏ ਗਏ ਹਨ। ਉਸ ਸਦਕਾ ਹੀ ਪਾਰਟੀ ਹਰ ਚੋਣਾਂ ਵਿਚ ਵੱਧ ਤੋਂ ਵੱਧ ਵੋਟਾਂ ਲੈ ਕੇ ਜਿੱਤ ਰਹੀ ਹੈ। ਜਰਨੈਲ ਮਨੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਵਿਚ ਰਾਜ ਕਰ ਰਹੀ ਹੈ। ਇਸ ਸਮੇਂ ਪਾਰਟੀ ਦੀ ਦੋ ਰਾਜਾਂ ਵਿਚ ਸਰਕਾਰ ਹੈ, ਜਦਕਿ ਹੋਰਨਾਂ ਸਟੇਟਾਂ ਵਿਚ ਵਿਧਾਇਕ ਅਤੇ ਮੇਅਰ ਹਨ।

Advertisement

Advertisement
Advertisement