ਜ਼ਿਲ੍ਹਾ ਪਠਾਨਕੋਟ ’ਚ ਕਰੋਨਾ ਦੇ 32 ਤੇ ਹੁਸ਼ਿਆਰਪੁਰ ’ਚ 27 ਕੇਸ ਆਏ
ਹਰਪ੍ਰੀਤ ਕੌਰ
ਹੁਸ਼ਿਆਰਪੁਰ,23 ਅਗਸਤ
ਹੁਸ਼ਿਆਰਪੁਰ ਜ਼ਿਲ੍ਹੇ ’ਚ ਅੱਜ 27 ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦੋਂਕਿ ਦੋ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ। 8 ਕੇਸ ਹੁਸ਼ਿਆਰਪੁਰ ਦੇ ਮੁਹੱਲਾ ਗੁਰੂ ਨਾਨਕ ਨਗਰ, ਗੌਤਮ ਨਗਰ, ਰਾਮ ਕਲੋਨੀ ਕੈਂਪ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਐੱਮ.ਐੱਸ ਮਿੱਲ, ਬੀਰਬਲ ਨਗਰ, ਸੈਂਟਰਲ ਟਾਊਨ ਅਤੇ ਸ਼ੰਕਰ ਨਗਰ ਦੇ, 3 ਅੱਜੋਵਾਲ, 3 ਟਾਂਡਾ, 3 ਹਾਰਟਾ ਬਡਲਾ, 2 ਤਲਵਾੜਾ, 2 ਚੱਕੋਵਾਲ, 5 ਮੁਕੇਰੀਆਂ ਅਤੇ 1 ਹਰਿਆਣਾ ਦਾ ਕੇਸ ਹੈ। ਮਰਨ ਵਾਲਿਆਂ ਵਿੱਚ ਮੁਹੱਲਾ ਸੈਂਟਰਲ ਟਾਊਨ ਦੀ ਇੱਕ 61 ਸਾਲਾ ਬਜ਼ੁਰਗ ਔਰਤ ਅਤੇ ਇੱਕ ਮੁਹੱਲਾ ਸ਼ੰਕਰ ਨਗਰ ਦੀ 46 ਸਾਲਾ ਔਰਤ ਹੈ। ਪਠਾਨਕੋਟ (ਪੱਤਰ ਪ੍ਰੇਰਕ): ਅੱਜ ਜ਼ਿਲ੍ਹਾ ਪਠਾਨਕੋਟ ਅੰਦਰ 928 ਸੈਂਪਲਾਂ ਦੀ ਆਈ ਰਿਪੋਰਟ ਵਿੱਚੋਂ ਕਰੋਨਾ ਪਾਜ਼ੇਟਿਵ ਦੇ 32 ਨਵੇਂ ਕੇਸ ਆਏ। ਇਹ ਜਾਣਕਾਰੀ ਕਾਰਜਕਾਰੀ ਸਿਵਲ ਸਰਜਨ ਡਾ. ਭੁਪਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਆਈ ਰਿਪੋਰਟ ਵਿੱਚ 1 ਗੁਰਦਾਸਪੁਰ, 4 ਵਿਅਕਤੀ ਨਿੱਜੀ ਕੰਪਨੀ ਵਿੱਚ ਲੇਬਰ ਦਾ ਕੰਮ ਕਰਨ ਵਾਲੇ, ਪਿੰਡ ਚੌਹਾਨਾ ਤੋਂ 75 ਸਾਲਾ ਔਰਤ, ਘਰਥੋਲੀ ਮੁਹੱਲਾ ਤੋਂ 37 ਸਾਲਾ ਵਿਅਕਤੀ, ਉਸ ਦਾ 10 ਸਾਲਾ ਬੇਟਾ ਤੇ 1 ਹੋਰ 23 ਸਾਲਾ ਨੌਜਵਾਨ, 1 ਪਿੰਡ ਗੁੜਾ ਮਾਧੋਪੁਰ ਦਾ 41 ਸਾਲਾ ਵਿਅਕਤੀ, 2 ਅਬਰੋਲ ਨਗਰ ਤੋਂ 59 ਸਾਲਾ ਵਿਅਕਤੀ ਤੇ ਉਸ ਦਾ ਬੇਟਾ, 2 ਮਹਾਂਵੀਰ ਕਲੌਨੀ ਤੋਂ 45 ਸਾਲਾ ਔਰਤ ਅਤੇ ਇੱਕ 26 ਸਾਲਾ ਔਰਤ, ਬੀਐਸਐਫ ਮਾਧੋਪੁਰ ਤੋਂ 37 ਸਾਲਾ ਮੁਲਾਜ਼ਮ, ਸਥਾਨਕ ਮਿਸ਼ਨ ਰੋਡ ਤੋਂ 58 ਸਾਲਾ ਔਰਤ ਤੇ ਇੱਕ 66 ਸਾਲਾ ਬਜੁਰਗ ਕਰੋਨਾ ਪਾਜ਼ੇਟਿਵ ਸ਼ਾਮਲ ਹਨ। ਇਸੇ ਤਰ੍ਹਾਂ ਪਿੰਡ ਲਾਹੜੀ ਬ੍ਰਾਹਮਣਾ ਤੋਂ 40 ਸਾਲਾ ਵਿਅਕਤੀ, ਪਿੰਡ ਭਵਾਨੀ ਤੋਂ 34 ਸਾਲਾ ਵਿਅਕਤੀ, ਪਿੰਡ ਸ਼ਰੀਫ ਚੱਕ ਤੋਂ 48 ਸਾਲਾ ਵਿਅਕਤੀ ਅਤੇ 19 ਤੇ 29 ਸਾਲਾ 2 ਲੜਕੀਆਂ, ਪਿੰਡ ਕੀੜੀ ਖੁਰਦ ਤੋਂ 36 ਸਾਲਾ ਵਿਅਕਤੀ ਤੇ ਉਸ ਦੀ 2 ਸਾਲਾ ਬੇਟੀ, ਰਾਮ ਨਗਰ ਡਲਹੌਜ਼ੀ ਰੋਡ ਤੋਂ 36 ਸਾਲਾ ਔਰਤ, ਮਾਮੂਨ ਕੈਂਟ ਤੋਂ 34 ਸਾਲਾ ਸੈਨਿਕ, ਇੰਦਰਾ ਕਲੌਨੀ ਤੋਂ 50 ਸਾਲਾ ਮਹਿਲਾ ਤੇ 30 ਸਾਲਾ ਨੌਜਵਾਨ, ਪਿੰਡ ਫਤਹਿਗੜ੍ਹ ਤੋਂ 31 ਸਾਲਾ ਔਰਤ, ਢਾਂਗੂ ਰੋਡ ਤੋਂ 32 ਸਾਲਾ ਔਰਤ ਤੇ 40 ਸਾਲਾ ਵਿਅਕਤੀ ਅਤੇ ਪਿੰਡ ਜਗਤਪੁਰ ਤੋਂ 36 ਸਾਲਾ ਵਿਅਕਤੀ ਪਾਜ਼ੇਟਿਵ ਆਏ ਹਨ।
ਤਰਨ ਤਾਰਨ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 11 ਕੁਲੈਕਸ਼ਨ ਸੈਂਟਰਾਂ ਵਿੱਚੋਂ ਜਾਂਚ ਲਈ ਅੱਜ 457 ਹੋਰ ਸੈਂਪਲ ਲਏ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਦੀ ਜਾਂਚ ਲਈ ਭੇਜੇ ਗਏ 1096 ਨਮੂਨਿਆਂ ਵਿੱਚੋਂ 1081 ਨਮੂਨਿਆਂ ਦੀ ਰਿਪੋਰਟ ’ਚ ਵਿਅਕਤੀ ਕਰੋਨਾ ਵਾਇਸ ਤੋਂ ਪੀੜਤ ਪਾਏ ਗਏ ਹਨ।
ਡਾਕਟਰ ਦੀ ਕਰੋਨਾ ਨਾਲ ਮੌਤ
ਬਟਾਲਾ(ਦਲਬੀਰ ਸੱਖੋਵਾਲੀਆ): ਇੱਥੋਂ ਦੇ ਮਾਨਿਕ ਹਸਪਤਾਲ ਦੇ ਮਾਲਕ ਅਤੇ ਨਾਮਵਰ ਡਾਕਟਰ ਆਰ ਕੇ ਗੁਪਤਾ ਦੀ ਕਰੋਨਾ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਉਸ ਨੇ ਸ਼ੱਕ ਵੱਜੋਂ ਅੰਮ੍ਰਿਤਸਰ ਦੇ ਇੱਕ ਨਾਮਵਰ ਹਸਪਤਾਲ ਤੋਂ ਕਰੋਨਾ ਟੈਸਟ ਕਰਵਾਇਆ ਸੀ,ਜੋ ਪਾਜ਼ੇਟਿਵ ਆਇਆ ਪਰ ਅੱਜ ਸਵੇਰੇ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਡਾਕਟਰ ਦੀ ਮੌਤ ਹੋ ਗਈ। ਉਸ ਦੀ ਮੌਤ ’ਤੇ ਡਾਕਟਰਾਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।