ਪੰਚਕੂਲਾ ਵਿੱਚ ਕਰੋਨਾ ਦੇ 38 ਨਵੇਂ ਕੇਸ ਆਏ ਸਾਹਮਣੇ
03:07 PM Aug 22, 2020 IST
ਪੀ.ਪੀ. ਵਰਮਾ
Advertisement
ਪੰਚਕੂਲਾ, 22 ਅਗਸਤ
ਪੰਚਕੂਲਾ ਵਿੱਚ ਕਰੋਨਾ ਪਾਜ਼ੇਟਿਵ 38 ਨਵੇਂ ਕੇਸ ਸਾਹਮਣੇ ਆਏ ਹਨ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਰੋਨਾ ਪਾਜ਼ੇਟਿਵ ਕੇਸ ਪੰਚਕੂਲਾ ਦੇ ਵੱਖ ਵੱਖ ਸੈਕਟਰਾਂ ਅਤੇ ਖੇਤਰਾਂ ਵਿੱਚੋਂ ਆਏ ਹਨ। ਸਿਲਵ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਰੋਨਾ ਤੋਂ ਪ੍ਰਭਾਵਿਤ ਸਾਰੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ।
Advertisement
Advertisement