For the best experience, open
https://m.punjabitribuneonline.com
on your mobile browser.
Advertisement

ਜਥੇਬੰਦੀ ਨੂੰ ਕਮਜ਼ੋਰ ਕਰਨ ਖਾਤਰ ਕਿਸਾਨ-ਮਜ਼ਦੂਰਾਂ ਦਾ ਮਸਲਾ ਬਣਾਇਆ: ਉਗਰਾਹਾਂ

07:05 AM Jun 18, 2024 IST
ਜਥੇਬੰਦੀ ਨੂੰ ਕਮਜ਼ੋਰ ਕਰਨ ਖਾਤਰ ਕਿਸਾਨ ਮਜ਼ਦੂਰਾਂ ਦਾ ਮਸਲਾ ਬਣਾਇਆ  ਉਗਰਾਹਾਂ
Advertisement

ਨਿਜੀ ਪੱਤਰ ਪ੍ਰੇਰਕ
ਸੰਗਰੂਰ, 17 ਜੂਨ
ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਮਨਜੀਤ ਸਿੰਘ ਘਰਾਚੋਂ ਵਲੋਂ ਦੋ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਘਟਨਾ ਬਾਰੇ ਸਪੱਸ਼ਟ ਰੂਪ ਵਿਚ ਪ੍ਰਤੀਕਰਮ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦਾ ਆਗੂ ਕੁੱਟਮਾਰ ਦੇ ਦੋਸ਼ਾਂ ਤਹਿਤ ਦਰਜ ਹੋਇਆ ਪੁਲੀਸ ਕੇਸ ਭੁਗਤਣ ਲਈ ਤਿਆਰ ਹੈ ਪਰੰਤੂ ਕੇਸ ਵਿਚ ਲਗਾਈ ਐਸਸੀ/ਐਸਟੀ ਐਕਟ ਦੀ ਧਾਰਾ ਅਤੇ ਕੇਸ ਵਿਚ ਬਲਾਕ ਆਗੂ ਜਗਤਾਰ ਸਿੰਘ ਲੱਡੀ ਨੂੰ ਝੂਠਾ ਫਸਾਉਣ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ੍ਰੀ ਉਗਰਾਹਾਂ ਨੇ ਦੋਸ਼ ਲਾਇਆ ਕਿ ਕਿਸਾਨ ਆਗੂਆਂ ਖ਼ਿਲਾਫ਼ ਐਫ.ਆਈ.ਆਰ. ਲਿਖਣ ਦੀ ਸਾਰੀ ਖੇਡ ਪੁਲੀਸ ਦੀ ਹੈ ਅਤੇ ਪੁਲੀਸ ਦੀ ਹੀ ਭਾਸ਼ਾ ਹੈ। ਐਸ.ਸੀ/ਐਸ.ਟੀ ਐਕਟ ਪੁਲੀਸ ਨੇ ਹੀ ਲਗਵਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਪਿੱਛੇ ਸਿਆਸੀ ਪਾਰਟੀਆਂ ਅਤੇ ਮੌਕੇ ਦੀ ਸਰਕਾਰ ਦਾ ਜ਼ੋਰ ਵੀ ਹੋ ਸਕਦਾ ਹੈ ਅਤੇ ਭਾਜਪਾ ਦਾ ਦਖ਼ਲ ਵੀ ਹੋ ਸਕਦਾ ਹੈ। ਲੰਮੇ ਸੰਘਰਸ਼ ਲੜਨ ਵਾਲੀ ਜਥੇਬੰਦੀ ਭਾਕਿਯੂ ਏਕਤਾ ਉਗਰਾਹਾਂ ਨੂੰ ਕਮਜ਼ੋਰ ਕਰਨ ਅਤੇ ਕਿਸਾਨ-ਮਜ਼ਦੂਰਾਂ ਦੀ ਆਪਸੀ ਸਾਂਝ ਤੋੜਨ ਖਾਤਰ ਇੱਕ ਘਟਨਾ ਨੂੰ ਕਿਸਾਨ-ਮਜ਼ਦੂਰਾਂ ਦਾ ਮਸਲਾ ਬਣਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਮਜ਼ਦੂਰ ਜਥੇਬੰਦੀਆਂ ਵਲੋਂ ਇੱਕ ਕਮੇਟੀ ਬਣਾਈ ਹੈ ਜਿਸ ਨਾਲ ਉਨ੍ਹਾਂ ਦੀ ਜਥੇਬੰਦੀ ਦੀ ਮੀਟਿੰਗ ਹੋਈ ਹੈ। ਮਜ਼ਦੂਰ ਜਥੇਬੰਦੀਆਂ ਦੀ ਜਾਂਚ ਕਮੇਟੀ ਦੀ ਬੇਨਤੀ ’ਤੇ ਭਾਕਿਯੂ ਏਕਤਾ ਉਗਰਾਹਾਂ ਵਲੋਂ ਸੰਗਰੂਰ ’ਚ ਪੱਕਾ ਮੋਰਚਾ ਲਾਉਣ ਅਤੇ ਮਨਜੀਤ ਸਿੰਘ ਘਰਾਚੋਂ ਨੂੰ ਭਲਕੇ 18 ਜੂਨ ਨੂੰ ਐਸਐਸਪੀ ਅੱਗੇ ਪੇਸ਼ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ।

Advertisement

Advertisement
Advertisement
Author Image

sukhwinder singh

View all posts

Advertisement