For the best experience, open
https://m.punjabitribuneonline.com
on your mobile browser.
Advertisement

ਦੇਸ਼ ਨੂੰ ਸਰਮਾਏਦਾਰਾਂ ਤੋਂ ਬਚਾਉਣ ਲਈ ਭਾਜਪਾ ਸੱਤਾ ਤੋਂ ਲਾਂਭੇ ਕਰਨ ’ਤੇ ਜ਼ੋਰ

11:55 AM Dec 30, 2023 IST
ਦੇਸ਼ ਨੂੰ ਸਰਮਾਏਦਾਰਾਂ ਤੋਂ ਬਚਾਉਣ ਲਈ ਭਾਜਪਾ ਸੱਤਾ ਤੋਂ ਲਾਂਭੇ ਕਰਨ ’ਤੇ ਜ਼ੋਰ
Advertisement

ਪੱਤਰ ਪ੍ਰੇਰਕ
ਦੀਨਾਨਗਰ, 29 ਦਸੰਬਰ
ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਭੁਪਿੰਦਰ ਸਾਂਬਰ ਨੇ ਕਿਹਾ ਕਿ ਦੇਸ਼ ਨੂੰ ਸਰਮਾਏਦਾਰ ਲੋਕਾਂ ਦੇ ਹੱਥਾਂ ਵਿੱਚ ਜਾਣ ਤੋਂ ਬਚਾਉਣ ਲਈ ਭਾਜਪਾ ਸਰਕਾਰ ਨੂੰ ਲਾਂਭੇ ਕਰਨਾ ਸਮੇਂ ਦੀ ਮੰਗ ਹੈ ਤੇ ਜੇ ਇਸ ਵਾਰ ਵੀ ਲੋਕ ਅਜਿਹਾ ਨਾ ਕਰ ਪਾਏ ਤਾਂ ਇਸ ਦਾ ਖ਼ਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਕਾਮਰੇਡ ਸਾਂਬਰ ਦੀਨਾਨਗਰ ਦੇ ਪਿੰਡ ਕੱਤੋਵਾਲ ਵਿੱਚ ਕਮਿਊਨਿਸਟ ਆਗੂ ਕਾਮਰੇਡ ਗੁਰਦਿਆਲ ਸਿੰਘ ਕੱਤੋਵਾਲ ਦੀ 26ਵੀਂ ਬਰਸੀ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਹਮੇਸ਼ਾ ਸਰਮਾਏਦਾਰਾਂ ਨੂੰ ਫ਼ਾਇਦਾ ਪਹੁੰਚਾਉਣ ਅਤੇ ਗ਼ਰੀਬ ਤੇ ਕਿਸਾਨ ਮਾਰੂ ਫ਼ੈਸਲਿਆਂ ਨੂੰ ਤਰਜ਼ੀਹ ਦਿੱਤੀ ਹੈ। ਇਸ ਕਾਰਨ ਅਮੀਰ ਹੋਰ ਅਮੀਰ ਅਤੇ ਗ਼ਰੀਬ ਪਹਿਲਾਂ ਨਾਲੋਂ ਵੀ ਵੱਧ ਗ਼ਰੀਬ ਹੋਇਆ ਹੈ। ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਗੁਲਜ਼ਾਰ ਸਿੰਘ ਬਸੰਤਕੋਟ, ਜ਼ਿਲ੍ਹਾ ਆਗੂ ਡਾ. ਗੁਰਚਰਨ ਸਿੰਘ ਗਾਂਧੀ, ਜਸਬੀਰ ਸਿੰਘ ਕੱਤੋਵਾਲ ਅਤੇ ਬਲਬੀਰ ਸਿੰਘ ਕੱਤੋਵਾਲ ਨੇ ਆਪਣੇ ਭਾਸ਼ਣ ਵਿੱਚ ਕੇਂਦਰ ਸਰਕਾਰ ਨੂੰ ਦੇਸ਼ ਲਈ ਮਾੜਾ ਦੱਸਿਆ। ਇਸ ਤੋਂ ਪਹਿਲਾਂ ਬੁਲਾਰਿਆਂ ਨੇ ਕਾਮਰੇਡ ਗੁਰਦਿਆਲ ਸਿੰਘ ਕੱਤੋਵਾਲ ਨੂੰ ਪਾਰਟੀ ਤੇ ਗ਼ਰੀਬਾਂ ਦਾ ਵੱਡਾ ਲੀਡਰ ਆਖਦਿਆਂ ਲੋਕਾਂ ਲਈ ਉਨ੍ਹਾਂ ਦੁਆਰਾ ਕੀਤੇ ਗਏ ਅਥਾਹ ਕੰਮਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਇਮਾਨਦਾਰ ਸਖ਼ਸ਼ੀਅਤ ਗਰਦਾਨਿਆ।
ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਏਟਕ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਕੈਰੇ, ਕਾਮਰੇਡ ਸ਼ਿਵ ਦੱਤ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਰਗੜੇ ਲਾਏ ਅਤੇ ਸੁਆਲ ਕੀਤਾ ਕਿ ਔਰਤਾਂ ਨੂੰ 1000 ਰੁਪਏ ਮਹੀਨਾ ਕਦੋਂ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਲਾਰਾ ਲੱਪਾ ਸਰਕਾਰ ਸਾਬਤ ਹੋ ਰਹੀ ਹੈ ਅਤੇ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖ਼ਰਚ ਕਰ ਕੇ ਇਸ ਨੇ ਥੋੜ੍ਹੀਆਂ ਪ੍ਰਾਪਤੀਆਂ ਨੂੰ ਵੀ ਵੱਡਾ ਦੱਸ ਕੇ ਲੋਕਾਂ ਨੂੰ ਗੁਮਰਾਹਕੁਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੋਰਨਾਂ ਬੁਲਾਰਿਆਂ ’ਚ ਜ਼ਿਲ੍ਹਾ ਆਗੂ ਹਰਚਰਨ ਸਿੰਘ ਔਜਲਾ, ਸਤਬਿੀਰ ਸਿੰਘ ਸੁਲਤਾਨੀ, ਸਮਿਤੀ ਮੈਂਬਰ ਬਲਕਾਰ ਚੰਦ ਅਵਾਂਖਾ ਅਤੇ ਸੁਖਦੇਵ ਸਿੰਘ ਕਾਹਲੋਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਗੁਰਦੀਪ ਸਿੰਘ ਕਲੀਜਪੁਰ, ਸਰਪੰਚ ਯਗਦੱਤ ਆਹਲੂਵਾਲ, ਪ੍ਰੀਤਮ ਸਿੰਘ ਬਿਆਨਪੁਰ, ਗੁਰਚਰਨ ਸਿੰਘ ਵਾਲੀਆ, ਸਰਪੰਚ ਜੋਗਿੰਦਰ ਸਿੰਘ, ਰਣਜੀਤ ਸਿੰਘ, ਰੂਪ ਲਾਲ ਕੈਰੇ, ਸੋਮ ਰਾਜ, ਕੁਲਦੀਪ ਸਿੰਘ ਘੁੱਲਾ, ਬਲਬੀਰ ਸਿੰਘ ਮੱਲ੍ਹੀ, ਗੁਰਦਿਆਲ ਸਿੰਘ ਭਗਵਾਨਪੁਰ, ਜਨਕ ਰਾਜ ਭਗਵਾਨਪੁਰ, ਦਰਸ਼ਨ ਅਵਾਂਖਾ, ਸੁਖਦੇਵ ਰਾਜ ਅਵਾਂਖਾ, ਰੂਪ ਲਾਲ ਪਨਿਆੜ, ਬਊ ਮਸੀਹ ਹਾਜ਼ਰ ਸਨ।

Advertisement

Advertisement
Advertisement
Author Image

Advertisement