ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਵਾਂ ਗਰਾਉਂ ਵਿੱਚ ਬਰਸਾਤੀ ਤੇ ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਖੜ੍ਹਾ ਹੋਣ ਤੋਂ ਲੋਕ ਪ੍ਰੇਸ਼ਾਨ

06:22 AM Jul 05, 2024 IST
ਨਵਾਂ ਗਰਾਉਂ ਵਿੱਚ ਗਲੀਆਂ ’ਚ ਖੜ੍ਹੇ ਗੰਦੇ ਪਾਣੀ ਦੀ ਝਲਕ।

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 4 ਜੁਲਾਈ
ਨਗਰ ਕੌਂਸਲ ਨਵਾਂ ਗਰਾਉਂ ਅਧੀਨ ਪੈਂਦੇ ਕਰੀਬ ਸਾਰੇ ਇਲਾਕੇ ਵਿੱਚ ਬਰਸਾਤੀ ਅਤੇ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਅਤੇ ਗਲੀਆਂ ਵਿੱਚ ਬਣਾਏ ਹੋਏ ਮੈਨਹੋਲਾਂ ਵਿੱਚੋਂ ਨਿਕਲ ਕੇ ਇਹ ਗੰਦਾ ਪਾਣੀ ਸੜਕ ’ਤੇ ਆ ਰਿਹਾ ਹੈ, ਜਿਸ ਕਰ ਕੇ ਰਾਹਗੀਰਾਂ ਨੂੰ ਦਿਨ-ਰਾਤ ਇੱਥੋਂ ਲੰਘਣ ਵੇਲੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਮੈਨਹੋਲ ਬਿਨਾਂ ਢੱਕਣਾਂ ਤੋਂ ਖੁੱਲ੍ਹੇ ਪਏ ਹਨ ਅਤੇ ਇਨ੍ਹਾਂ ਦੀ ਹਾਲਤ ਬਦਤਰ ਹੋਈ ਪਈ ਹੈ। ਦੋ-ਪਹੀਆ ਵਾਹਨਾਂ ਅਤੇ ਪੈਦਲ ਚੱਲਣ ਵਾਲੇ ਲੋਕ ਗੰਦੇ ਪਾਣੀ ਵਿੱਚੋਂ ਲੰਘਣ ਵੇਲੇ ਆਮ ਡਿੱਗਦੇ ਰਹਿੰਦੇ ਹਨ ਅਤੇ ਨਗਰ ਕੌਂਸਲ ਦੀ ਕਥਿਤ ਘਟੀਆ ਕਾਰਗੁਜ਼ਾਰੀ ਨੂੰ ਕੋਸਦੇ ਵੀ ਰਹਿੰਦੇ ਹਨ।
ਸੜਕਾਂ ਅਤੇ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਵਿੱਚੋਂ ਜਦੋਂ ਕੋਈ ਕਾਰ, ਟਰੱਕ, ਬੱਸ ਆਦਿ ਲੰਘਦੀ ਹੈ ਤਾਂ ਵਾਹਨਾਂ ਦੇ ਟਾਇਰਾਂ ਨਾਲ ਗੰਦਾ ਪਾਣੀ ਟਕਰਾਅ ਕੇ ਸੜਕ ਕਿਨਾਰੇ ਬਣੀਆਂ ਦੁਕਾਨਾਂ ਵਿੱਚ ਖੜ੍ਹੇ ਗਾਹਕਾਂ, ਰਾਹਗੀਰਾਂ ਦੇ ਕੱਪੜੇ ਲਿਬੇੜ ਦਿੰਦਾ ਹੈ। ਇਸ ਦੌਰਾਨ ਲੋਕਾਂ ਵਿੱਚ ਬਹਿਸ ਹੋ ਜਾਂਦੀ ਹੈ ਤੇ ਨੌਬਤ ਲੜਾਈ ਤੱਕ ਪਹੁੰਚ ਜਾਂਦੀ ਹੈ। ਸੋਹਣ ਲਾਲ, ਬਲਵੀਰ ਸਿੰਘ, ਜੋਗਿੰਦਰ ਗੁੱਜਰ, ਜਥੇਦਾਰ ਬਲਜੀਤ ਸਿੰਘ ਖਾਲਸਾ, ਸੋਨੀਆ, ਕ੍ਰਿਸ਼ਨ ਬਿੱਲਾ ਆਦਿ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਕੋਲੋਂ ਮੰਗ ਕੀਤੀ ਹੈ ਕਿ ਨਵਾਂ ਗਾਉਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਖੜ੍ਹੇ ਹੁੰਦੇ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇ।
ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਵੀ ਕੁਮਾਰ ਜਿੰਦਲ ਨੇ ਕਿਹਾ ਕਿ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਹਰੇਕ ਵਾਰਡ ਵਿੱਚ ਵਾਰੋ ਵਾਰੀ ਕੰਮ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਨੂੰ ਸੜਕਾਂ ਤੇ ਗਲੀਆਂ ਵਿੱਚ ਸੁੱਟਣ ਦੀ ਬਜਾਏ ਥਾਂ-ਥਾਂ ਰੱਖੇ ਹੋਏ ਡਸਟਬਿੰਨਾਂ ਵਿੱਚ ਸੁੱਟਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਨਹੋਲਾਂ ਸਬੰਧੀ ਉਹ ਅੱਜ ਹੀ ਸੈਨੇਟਰੀ ਇੰਸਪੈਕਟਰ ਨੂੰ ਚੈਕਿੰਗ ਕਰਨ ਲਈ ਆਖਣਗੇ।

Advertisement

Advertisement
Advertisement