ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਨਸਾ ’ਚ ਕਣੀਆਂ ਮਗਰੋਂ ਝੋਨੇ ਦੀ ਲੁਆਈ ਨੇ ਜ਼ੋਰ ਫੜਿਆ

07:40 AM Jun 22, 2024 IST
ਮਾਨਸਾ ਨੇੜੇ ਭੈਣੀਬਾਘਾ ਵਿੱਚ ਝੋਨਾ ਲਾਉਂਦੇ ਹੋਏ ਪਰਵਾਸੀ ਮਜ਼ਦੂਰ।

ਪੱਤਰ ਪ੍ਰੇਰਕ
ਮਾਨਸਾ, 21 ਜੂਨ
ਮਾਲਵਾ ਪੱਟੀ ਵਿੱਚ ਲਗਾਤਾਰ ਦੋ ਦਿਨਾਂ ਤੋਂ ਪੈ ਰਹੀਆਂ ਕਣੀਆਂ ਕਾਰਨ ਪਾਰਾ ਕਾਫੀ ਡਿੱਗ ਗਿਆ ਹੈ ਅਤੇ ਕਿਸਾਨਾਂ ਨੇ ਖੇਤਾਂ ਵਿੱਚ ਤੇਜ਼ੀ ਨਾਲ ਝੋਨਾ ਲਾਉਣਾ ਆਰੰਭ ਕਰ ਦਿੱਤਾ ਹੈ। ਮੌਸਮ ਵਿੱਚ 10 ਡਿਗਰੀ ਤਾਪਮਾਨ ਥੱਲੇ ਆਉਣ ਤੋਂ ਬਾਅਦ ਖੇਤਾਂ ਵਿੱਚ ਰੌਣਕ ਲੱਗਣੀ ਸ਼ੁਰੂ ਹੋ ਗਈ ਹੈ। ਜਿਹੜੇ ਕਿਸਾਨਾਂ ਨੇ ਪਾਰਾ ਉਚਾ ਚੜ੍ਹਨ ਕਾਰਨ ਝੋਨਾ ਲਾਉਣਾ ਬੰਦ ਕਰ ਦਿੱਤਾ ਸੀ, ਉਹ ਕਿਸਾਨ ਵੀ ਹੁਣ ਕੱਲ੍ਹ ਅਤੇ ਅੱਜ ਖੇਤਾਂ ਵਿੱਚ ਝੋਨਾ ਲਾਉਣ ਲਈ ਜੁੱਟੇ ਹੋਏ ਹਨ। ਮਾਨਸਾ ਨੇੜਲੇ ਪਿੰਡ ਚੁਕੇਰੀਆਂ, ਕੋਟਲੱਲੂ, ਖਿੱਲਣ, ਫਫੜੇ ਭਾਈਕੇ, ਬੱਪੀਆਣਾ, ਖਿਆਲਾ ਕਲਾਂ, ਠੂਠਿਆਂਵਾਲੀ, ਭੈਣੀਬਾਘਾ, ਦੂਲੋਵਾਲ, ਘਰਾਂਗਣਾ, ਖੋਖਰ ਖੁਰਦ, ਗਾਗੋਵਾਲ, ਮੂਸਾ, ਕੋਟਧਰਮੂ, ਭੰਮੇ ਕਲਾਂ ਦੇ ਖੇਤਾਂ ਵਿੱਚ ਵੱਡੀ ਪੱਧਰ ’ਤੇ ਕਿਸਾਨ ਕੱਦੂ ਕਰ ਰਹੇ ਸਨ ਅਤੇ ਅਨੇਕਾਂ ਖੇਤਾਂ ਵਿੱਚ ਪਰਵਾਸੀ ਮਜ਼ਦੂਰਾਂ ਸਮੇਤ ਪੰਜਾਬੀਆਂ ਵੱਲੋਂ ਝੋਨਾ ਲਾਇਆ ਜਾ ਰਿਹਾ ਸੀ। ਪੰਜਾਬੀ ਮਜ਼ਦੂਰਾਂ ਵਿੱਚ ਔਰਤਾਂ ਦੀ ਗਿਣਤੀ ਵੀ ਵੱਡੀ ਪੱਧਰ ’ਤੇ ਵਿਖਾਈ ਦਿੰਦੀ ਸੀ। ਕਣੀਆਂ ਪੈਣ ਨਾਲ ਹੁਣ ਝੋਨਾ ਲਾਉਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਕਦਰ ਵੱਧ ਗਈ ਹੈ। ਇਸ ਖੇਤਰ ਵਿੱਚ ਜਿਹੜਾ ਤਾਪਮਾਨ ਪਿਛਲੇ ਕਈ ਦਿਨਾਂ ਤੋਂ 44 ਡਿਗਰੀ ਸੈਂਟੀਗਰੇਡ ਤੋਂ ਵੱਧ ਚੱਲ ਰਿਹਾ ਸੀ, ਉਹ ਹੁਣ 34 ਡਿਗਰੀ ’ਤੇ ਆਉਣ ਕਾਰਨ ਝੋਨੇ ਦੀ ਲੁਆਈ ਦੇ ਕਾਰਜ ਵਿੱਚ ਤੇਜ਼ੀ ਆ ਗਈ ਹੈ। ਲੋਕਾਂ ਨੂੰ ਅੱਜ ਠੰਢੀਆਂ ਹਵਾਵਾਂ ਨੇ ਰਾਹਤ ਦਿੱਤੀ ਹੈ ਤੇ ਲੋਕ ਘਰਾਂ ’ਚ ਬਾਹਰ ਨਿਕਲੇ।

Advertisement

Advertisement