For the best experience, open
https://m.punjabitribuneonline.com
on your mobile browser.
Advertisement

ਮਨੀਪੁਰ ’ਚ ਭੀੜ ਨੇ ਸੁਰੱਖਿਆ ਬਲਾਂ ਦੀਆਂ ਦੋ ਬੱਸਾਂ ਤੇ ਕਈ ਘਰ ਫੂਕੇ

11:27 AM Jul 26, 2023 IST
ਮਨੀਪੁਰ ’ਚ ਭੀੜ ਨੇ ਸੁਰੱਖਿਆ ਬਲਾਂ ਦੀਆਂ ਦੋ ਬੱਸਾਂ ਤੇ ਕਈ ਘਰ ਫੂਕੇ
Advertisement

ਇੰਫਾਲ, 26 ਜੁਲਾਈ
ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਭੀੜ ਨੇ ਸੁਰੱਖਿਆ ਬਲਾਂ ਦੀਆਂ ਦੋ ਬੱਸਾਂ ਨੂੰ ਅੱਗ ਲਾ ਦਿੱਤੀ। ਮੋਰੇਹ ਜ਼ਿਲ੍ਹੇ ਵਿੱਚ ਈ ਘਰਾਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਘਟਨਾ ਸਪੋਰਮੀਨਾ ਵਿਖੇ ਵਾਪਰੀ ਜਦੋਂ ਮੰਗਲਵਾਰ ਸ਼ਾਮ ਨੂੰ ਬੱਸਾਂ ਦੀਮਾਪੁਰ ਤੋਂ ਆ ਰਹੀਆਂ ਸਨ। ਹਿੰਸਾ ਵਿੱਚ ਸ਼ਾਮਲ ਇੱਕ ਭਾਈਚਾਰੇ ਦੇ ਲੋਕਾਂ ਨੇ ਸਪੋਰਮੀਨਾ ਵਿਖੇ ਮਨੀਪੁਰ ਰਜਿਸਟ੍ਰੇਸ਼ਨ ਨੰਬਰ ਵਾਲੀ ਬੱਸ ਨੂੰ ਰੋਕਿਆ। ਬੱਸ ਨੂੰ ਰੋਕਣ ਤੋਂ ਬਾਅਦ ਸਮੂਹ ਨੇ ਕਿਹਾ ਕਿ ਉਹ ਜਾਂਚ ਕਰਨਗੇ ਕਿ ਬੱਸ ਵਿੱਚ ਕਿਸੇ ਹੋਰ ਭਾਈਚਾਰੇ ਦਾ ਕੋਈ ਮੈਂਬਰ ਹੈ ਜਾਂ ਨਹੀਂ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਕੁਝ ਨੇ ਬੱਸਾਂ ਨੂੰ ਅੱਗ ਲਾ ਦਿੱਤੀ।

Advertisement

Advertisement
Author Image

Advertisement
Advertisement
×