For the best experience, open
https://m.punjabitribuneonline.com
on your mobile browser.
Advertisement

ਮਾਲਵਾ ਖੇਤਰ ਵਿੱਚ ਗਰਮੀ ਕਾਰਨ ਮੁੜਕੋ-ਮੁੜਕੀ ਹੋਏ ਲੋਕ

10:33 AM May 24, 2024 IST
ਮਾਲਵਾ ਖੇਤਰ ਵਿੱਚ ਗਰਮੀ ਕਾਰਨ ਮੁੜਕੋ ਮੁੜਕੀ ਹੋਏ ਲੋਕ
ਮਾਨਸਾ ਵਿੱਚ ਵੀਰਵਾਰ ਨੂੰ ਸਿਖ਼ਰ ਦੁਪਹਿਰੇ ਬੱਸ ਅੱਡੇ ਵਿੱਚ ਪੱਸਰੀ ਸੁੰਨ। -ਫੋਟੋ: ਸੁਰੇਸ਼
Advertisement

ਪੱਤਰ ਪ੍ਰੇਰਕ
ਮਾਨਸਾ, 23 ਮਈ
ਮਾਲਵਾ ਖੇਤਰ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਰਾਜ ਵਿੱਚ ਅੱਜ ਤਾਪਮਾਨ 44 ਡਿਗਰੀ ਤੋਂ ਉਪਰ ਰਿਹਾ ਹੈ। ਅਜਿਹੇ ਵਿਚ ਅਗਲੇ ਦਿਨਾਂ ਵਿਚ ਗਰਮੀ ਅਤੇ ਲੂ ਦੇ ਹੋਰ ਵੱਧਣ ਦੀ ਸੰਭਾਵਨਾ ਹੈ। ਗਰਮੀ ਵਧਣ ਕਾਰਨ ਬਾਜ਼ਾਰ ਤੇ ਬੱਸ ਅੱਡਿਆਂ ’ਤੇ ਸੁੰਨ ਪਸਰ ਗਈ ਹੈ। ਲੋਕ ਗਰਮੀ ਤੋਂ ਬਚਣ ਲਈ ਏਸੀ ਤੇ ਕੂਲਰ ਖਰੀਦ ਰਹੇ ਹਨ ਅਤੇ ਕੁਲਫ਼ੀਆਂ, ਆਈਸ ਕਰੀਮ, ਜੂਸ ਅਤੇ ਹੋਰ ਠੰਢੇ ਪਦਾਰਥ ਛਕ ਰਹੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਮੁਤਾਬਕ ਅਗਲੇ 4-5 ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਤਾਪਮਾਨ 45 ਤੋਂ 48 ਡਿਗਰੀ ਦੇ ਦਰਮਿਆਨ ਅਤੇ ਘੱਟ ਤੋਂ ਘੱਟ ਤਪਮਾਨ 28 ਤੋਂ 30 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਮਾਨਸਾ ਸਮੇਤ ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਬਰਨਾਲਾ, ਸੰਗਰੂਰ, ਮੁਕਤਸਰ, ਮੋਗਾ ਜ਼ਿਲ੍ਹਿਆਂ ਵਿੱਚ 23 ਤੋਂ 25 ਮਈ ਤੱਕ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਲੋਕ ਗਰਮ ਲੂ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਣ, ਲੱਸੀ ਅਤੇ ਤਰਲ ਪਦਾਰਥਾਂ ਦੀ ਵਰਤੋਂ ਕਰਨ, ਧੁੱਪ ਵਿੱਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਗਰਮੀਆਂ ਵਿੱਚ ਛਤਰੀ ਦੀ ਵਰਤੋਂ ਕਰਨੀ, ਗੱਡੀ ਵਿੱਚ ਬੈਠਣ ਸਮੇਂ ਗੱਡੀ ਦਾ ਤਾਪਮਾਨ ਪਹਿਲਾਂ ਨਾਰਮਲ ਕਰਨਾ ਚਾਹੀਦਾ ਹੈ।

Advertisement

ਪਾਣੀ ਦੀ ਕਿੱਲਤ ਕਾਰਨ ਕੌਂਸਲ ਵਿਰੁੱਧ ਪ੍ਰਦਰਸ਼ਨ

ਤਪਾ ਮੰਡੀ (ਸੀ. ਮਾਰਕੰਡਾ): ਢਿੱਲਵਾਂ ਰੋਡ ਦੇ ਗੁਰੂ ਗੋਬਿੰਦ ਸਿੰਘ ਨਗਰ ’ਚ ਪਾਣੀ ਦੀ ਕਿੱਲਤ ਖ਼ਿਲਾਫ਼ ਅੱਜ ਔਰਤਾਂ ਨੇ ਖਾਲੀ ਬਾਲਟੀਆਂ ਖੜਕਾ ਕੇ ਨਗਰ ਕੌਂਸਲ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਔਰਤਾਂ ਨੇ ਕਿਹਾ ਕਿ ਗਰਮੀ ਦਾ ਕਹਿਰ ਜਾਰੀ ਹੈ ਪਰ ਨਗਰ ਕੌਂਸਲ ਦੇ ਮਾੜੇ ਪ੍ਰਬੰਧਾਂ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਪਾਣੀ ਲੈਣ ਲਈ ਨਜ਼ਦੀਕੀ ਖੇਤਾਂ ਦੀਆਂ ਮੋਟਰਾਂ ਤੋਂ ਪਾਣੀ ਲਿਆਉਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹੋਰਨਾਂ ਵਾਰਡਾਂ ’ਚ ਸਬਮਰਸੀਬਲ ਪੰਪ ਲੱਗੇ ਹੋਏ ਹਨ ਪਰ ਇਸ ਵਾਰਡ ’ਚ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਦਿੱਕਤ ਆ ਰਹੀ ਹੈ। ਈਓ ਅਸ਼ੀਸ ਕੁਮਾਰ ਨੇ ਦੱਸਿਆ ਕਿ ਪਹਿਲਾਂ ਵਾਲਾ ਟਿਊਬਵੈੱਲ ਖਰਾਬ ਹੋਣ ਕਾਰਨ ਬੰਦ ਹੈਉਂ ਨਵੇਂ ਟਿਊਬਵੈੱਲ ਲਈ ਗਰਾਂਟ ਮਨਜ਼ੂਰ ਹੋ ਗਈ ਸੀ ਪਰ ਟਿਊਬਵੈਲ ਲੱਗਣ ਲਈ ਜਗ੍ਹ ਨਾ ਮਿਲਣ ਕਾਰਨ ਸਮੱਸਿਆ ਆ ਰਹੀ ਹੈ ਪਰ ਫਿਰ ਵੀ ਪੀਣ ਵਾਲੇ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਹਨ।

Advertisement
Author Image

joginder kumar

View all posts

Advertisement
Advertisement
×