For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼ ’ਚ 5 ਬੰਦਿਆਂ ਨੇ ਔਰਤ ਨੂੰ ਸ਼ਰੇਆਮ ਡੰਡੇ ਨਾਲ ਕੁੱਟਿਆ, ਵੀਡੀਓ ਵਾਇਰਲ

12:02 PM Jun 22, 2024 IST
ਮੱਧ ਪ੍ਰਦੇਸ਼ ’ਚ 5 ਬੰਦਿਆਂ ਨੇ ਔਰਤ ਨੂੰ ਸ਼ਰੇਆਮ ਡੰਡੇ ਨਾਲ ਕੁੱਟਿਆ  ਵੀਡੀਓ ਵਾਇਰਲ
Advertisement

ਧਾਰ (ਮੱਧ ਪ੍ਰਦੇਸ਼), 22 ਜੂਨ
ਮੱਧ ਪ੍ਰਦੇਸ਼ ਦੇ ਕਬਾਇਲੀ ਇਲਾਕੇ ਧਾਰ ਜ਼ਿਲ੍ਹੇ ਵਿੱਚ ਔਰਤ ਦੀ ਸ਼ਰੇਆਮ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਚਾਰ ਵਿਅਕਤੀਆਂ ਨੇ ਔਰਤ ਨੂੰ ਫੜਿਆ ਹੋਇਆ ਹੈ, ਜਦਕਿ ਇਕ ਵਿਅਕਤੀ ਉਸ ਨੂੰ ਡੰਡੇ ਨਾਲ ਕੁੱਟ ਰਿਹਾ ਹੈ। ਵੀਡੀਓ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਉੱਥੇ ਮੌਜੂਦ ਲੋਕ ਤਮਾਸ਼ਾ ਦੇਖ ਰਹੇ ਹਨ। ਇਹ ਘਟਨਾ 20 ਜੂਨ ਦੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਔਰਤ ਕਥਿਤ ਤੌਰ 'ਤੇ ਇਕ ਵਿਅਕਤੀ ਨਾਲ ਭੱਜ ਗਈ। ਇਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਕੀਤੀ। ਕਾਂਗਰਸ ਨੇ ਰਾਜ ਦੀ ਭਾਜਪਾ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਇਥੇ ਔਰਤਾਂ ਸੁਰੱਖਿਅਤ ਨਹੀਂ ਹਨ।

Advertisement

Advertisement
Advertisement
Author Image

Advertisement