ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ਵਿੱਚ ਬੁੱਢੇ ਨਾਲੇ ਤੇ ਸਤਲੁਜ ਦਾ ਕਹਿਰ ਜਾਰੀ

08:47 AM Jul 12, 2023 IST
ਲੁਧਿਆਣਾ ਦੇ ਆਲੋਵਾਲ ਪਿੰਡ ਨੇਡ਼ੇ ਪਾਣੀ ਵਿੱਚ ਡੁੱਬੇ ਹੋਏ ਖੇਤ। -ਫੋਟੋਆਂ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 11 ਜੁਲਾਈ
ਮੈਦਾਨੀ ਇਲਾਕਿਆਂ ’ਚ ਮੀਂਹ ਰੁਕਣ ਤੋਂ ਬਾਅਦ ਵੀ ਪਾਣੀ ਨੇ ਆਪਣਾ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ। ਬੁੱਢੇ ਨਾਲੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਕਰਕੇ ਮੰਗਲਵਾਰ ਨੂੰ ਸਵੇਰੇ ਬੁੱਢੇ ਨਾਲੇ ਦਾ ਪਾਣੀ ਸੜਕਾਂ ’ਤੇ ਆ ਗਿਆ। ਉਧਰ, ਸਤਲੁਜ ਦਰਿਆ ’ਤੇ ਮੰਗਲਵਾਰ ਨੂੰ ਪਾਣੀ ਦਾ ਪੱਧਰ ਥੱਲੇ ਜ਼ਰੂਰ ਹੋਇਆ। ਇੱਥੇ ਆਲ੍ਹੇ ਦੁਆਲੇ ਰਹਿੰਦੇ ਲੋਕਾਂ ਵਿੱਚ ਡਰ ਹਾਲੇ ਵੀ ਬਰਕਰਾਰ ਹੈ। ਲੋਕ ਰਾਤ ਨੂੰ ਖੁਦ ਹੀ ਠੀਕਰੀ ਪਹਿਰਾ ਦੇ ਕੇ ਪਾਣੀ ’ਤੇ ਨਜ਼ਰ ਰੱਖ ਰਹੇ ਹਨ। ਪਿੰਡ ਆਲੋਵਾਲ, ਭੋਲੇਵਾਲ ਖਾਦਿਮ, ਸ਼ਨੀ ਦੇਵ ਮੰਦਿਰ ਤੇ ਲਾਡੋਵਾਲ ਨੇੜੇ ਰਹਿੰਦੇ ਲੋਕ ਹੜ੍ਹ ਦੇ ਖਤਰੇ ਤੋਂ ਹਾਲੇ ਵੀ ਡਰੇ ਹੋਏ ਹਨ।
ਗਲੀ ਮੁਹੱਲਿਆਂ ਵਾਲਿਆਂ ਤੋਂ ਇਲਾਵਾ ਪਾਣੀ ਸਿਟੀ ਬੱਸਾਂ ਦੀ ਵਰਕਸ਼ਾਪ ਡਿੱਪੋਂ ’ਤੇ ਵੀ ਖੜ੍ਹ ਗਿਆ। ਉਥੇ ਪਿਛਲੇਂ ਕਾਫ਼ੀ ਸਮੇਂ ਤੋ ਖੜ੍ਹੀਆਂ ਸਿਟੀ ਬੱਸਾਂ ਡੁੱਬ ਗਈਆਂਂ ਉਥੇ ਦੇਖਭਾਲ ਕਰ ਰਹੇ ਮੁਲਾਜ਼ਮਾਂ ਨੇ ਤੁਰੰਤ ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ। ਜਦੋਂ ਤੱਕ ਪ੍ਰਸ਼ਾਸਨਿਕ ਅਮਲੇ ਦੀਆਂ ਗੱਡੀਆਂ ਉਥੇ ਪੁੱਜਦੀਆਂ, ਪਾਣੀ ਸੜਕਾਂ ’ਤੇ ਪੁੱਜ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ। ਜਲਦੀ ਜਲਦੀ ’ਚ ਰੇਤੇ ਦੀਆਂ ਬੋਰੀਆਂ ਲਾਈਆਂ ਗਈਆਂ ਅਤੇ ਉਸ ਦੇ ਨਾਲ ਨਾਲ ਮਿੱਟੀ ਤੇ ਮਲਬਾ ਸੁੱਟਿਆ ਗਿਆ ਜਿਸ ਤੋਂ ਬਾਅਦ ਪਾਣੀ ਨੂੰ ਸੜਕ ’ਤੇ ਆਉਣ ਤੋਂ ਰੋਕਿਆ ਗਿਆ ਤਾਂ ਕਿ ਨੁਕਸਾਨ ਜ਼ਿਆਦਾ ਨਾ ਹੋਵੇ।
ਉਧਰ, ਬੁੱਢੇ ਨਾਲੇ ਦੇ ਨਾਲ ਨਾਲ ਰਹਿਣ ਵਾਲੇ ਲੋਕਾਂ ਦੀ ਨੀਂਦ ਉਡੀ ਹੋਈ ਹੈ। ਜਦੋਂ ਤੱਕ ਪਾਣੀ ਦਾ ਪੱਧਰ ਘੱਟ ਨਹੀਂ ਹੁੰਦਾ ਪ੍ਰੇਸ਼ਾਨੀ ਬਣੀ ਰਹੇਗੀ। ਉਧਰ, ਦੁਪਹਿਰ ਨੂੰ ਬੁੱਢੇ ਨਾਲੇ ਦਾ ਪਾਣੀ ਬਾਹਰ ਆਉਣ ਦੀ ਖਬਰ ਮਿਲਦੇ ਹੀ ਆਪ ਵਿਧਾਇਕ ਦਲਜੀਤ ਭੋਲਾ ਗਰੇਵਾਲ ਵੀ ਮੌਕੇ ’ਤੇ ਦੌਰਾ ਕਰਨ ਪੁੱਜ ਗਏ। ਉਨ੍ਹਾਂ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਹੁਕਮ ਜਾਰੀ ਕੀਤੇ। ਬੁੱਢੇ ਨਾਲੇ ਦਾ ਪਾਣੀ ਸਿਟੀ ਬਸਾਂ ਦੇ ਡਿਪੂ ਰਾਹੀਂ ਇਲਾਕੇ ਵਿੱਚ ਆ ਗਿਆ ਜਿਸ ਦੇ ਸਾਹਮਣੇ ਹੀ ਬਿਜਲੀ ਘਰ ਵਿੱਚ ਵੀ ਪਾਣੀ ਜਾ ਰਿਹਾ ਸੀ। ਲੋਕਾਂ ਨੇ ਉਥੇ ਮਿੱਟੀ ਪਾ ਕੇ ਪਾਣੀ ਨੂੰ ਰੋਕਿਆ।

Advertisement

ਤਾਜਪੁਰ ਰੋਡ ’ਤੇ ਬੁੱਢੇ ਨਾਲੇ ਦਾ ਪੁਰਾਣਾ ਪੁਲ ਟੁੱਟਿਆ

ਤਾਜਪੁਰ ਰੋਡ ’ਤੇ ਬੁੱਢੇ ਨਾਲੇ ਦੇ ਪਾਣੀ ਨੂੰ ਰੇਤੇ ਦੀਆਂ ਬੋਰੀਆਂ ਲਗਾ ਕੇ ਰੋਕਦੇ ਹੋਏ ਲੋਕ।

ਤਾਜਪੁਰ ਰੋਡ ’ਤੇ ਸਥਿਤ ਭੂਖੜੀ ਕਲਾਂ ਪਿੰਡ ’ਚ ਬੁੱਢਾ ਦਰਿਆ ’ਤੇ ਬਣਿਆ ਪੁਲ ਅੱਜ ਸ਼ਾਮ ਵੇਲੇ ਟੁੱਟ ਗਿਆ ਜਿਸ ਕਾਰਨ ਦੋਵੇਂ ਪਾਸੇ ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਪੁਲ ਟੁੱਟਣ ਕਾਰਨ ਦਰਿਆ ਦੇ ਆਰਪਾਰ ਜਾਣਾ ਮੁਸ਼ਕਲ ਹੋ ਗਿਆ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪੁੱਲ ਕਾਫ਼ੀ ਪੁਰਾਣਾ ਸੀ ਤੇ ਕੁਝ ਸਮਾਂ ਪਹਿਲਾਂ ਹੀ ਉਸ ਦੀ ਮੁਰੰਮਤ ਕਰਵਾਈ ਗਈ ਸੀ। ਪੁਲ ਪਾਰ ਕਰ ਪਿੰਡ ਦੇ ਲੋਕ ਆਪਣੀਆਂ ਜ਼ਮੀਨਾਂ ’ਤੇ ਖੇਤੀ ਕਰਨ ਲਈ ਜਾਂਦੇ ਹਨ। ਕੁਝ ਲੋਕ ਖੇਤਾਂ ’ਚ ਗਏ ਹੋਏ ਸਨ। ਪਿੱਛੋਂ ਪੁਲ ਟੁੱਟ ਗਿਆ ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੂੰ ਇਸਦੀ ਜਾਣਕਾਰੀ ਦੇ ਦਿੱਤੀ ਗਈ ਹੈ।

ਮੀਂਹ ਕਾਰਨ ਦੋ ਘਰਾਂ ਦੀਆਂ ਛੱਤਾਂ ਡਿੱਗੀਆਂ

ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ ਦਿਖਾਉਂਦੀ ਹੋਈ ਬਿਰਧ ਔਰਤ।

ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਦੇ ਨੇੜਲੇ ਪਿੰਡ ਅਲੌੜ ਅਤੇ ਖੰਨਾ ਖੁਰਦ ਵਿਖੇ ਭਾਰੀ ਮੀਂਹ ਕਾਰਨ ਦੋ ਘਰਾਂ ਦੀਆਂ ਛੱਤਾਂ ਡਿੱਗ ਗਈਆਂ। ਦੋਵੇਂ ਹਾਦਸਿਆਂ ਵਿਚ ਦੋ ਬਜ਼ੁਰਗਾਂ ਸਮੇਤ ਦੋ ਪੋਤਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਜਦੋਂ ਕਿ ਦੂਜੇ ਹਾਦਸੇ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਇਸ ਦੌਰਾਨ ਇਕ ਮੱਝ ਵੀ ਮਰ ਗਈ। ਖੰਨਾ ਖੁਰਦ ਵਿਚ ਮੀਂਹ ਕਾਰਨ ਮਕਾਨ ਦੀ ਛੱਤ ਡਿੱਗ ਗਈ, ਜਿਸ ਵਿਚ ਬਜ਼ੁਰਗ ਜੋੜੇ ਪਾਲ ਸਿੰਘ, ਕੁਲਵੰਤ ਕੌਰ ਨੇ ਆਪਣੇ ਪੋਤੇ ਪੋਤੀਆਂ ਸਮੇਤ ਆਪਣੀ ਜਾਨ ਬਚਾਈ, ਹੁਣ ਬਜ਼ੁਰਗ ਬਨਿ੍ਹਾਂ ਛੱਤ ਤੋਂ ਹਨ। ਇਕ ਹੋਰ ਘਟਨਾ ਅਲੌੜ ਵਿਖੇ ਵਾਪਰੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮ ਰਤਨ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਮਕਾਨ ਦੀ ਛੱਤ ਡਿੱਗਣ ਨਾਲ ਇਕ ਮੱਝ ਦੀ ਮੌਤ ਹੋ ਗਈ ਅਤੇ ਕਈ ਪਸ਼ੂ ਤੇ ਘਰ ਦੇ 3 ਲੋਕ ਜ਼ਖ਼ਮੀ ਹੋ ਗਏ।

Advertisement

ਝੁੱਗੀ ਵਾਲਿਆਂ ਦੇ ਸਬਰ ਦਾ ਬੰਨ੍ਹ ਟੁੱਟਿਆ; ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਓਵਰਫਲੋਅ ਪਾਣੀ ਦੀ ਲਪੇਟ ’ਚ ਆਈਆਂ ਝੁੱਗੀਆਂ ’ਚ ਰਹਿਣ ਵਾਲੇ ਲੋਕਾਂ ਦਾ ਅੱਜ ਸਬਰ ਦਾ ਬੰਨ੍ਹ ਟੁੱਟ ਗਿਆ। ਝੁੱਗੀ ਝੌਪੜੀ ’ਚ ਰਹਿਣ ਵਾਲੇ ਲੋਕਾਂ ਨੇ ਵਿਧਾਇਕ ਭੋਲਾ ਖਿਲਾਫ਼ ਪ੍ਰਦਰਸ਼ਨ ਕੀਤਾ। ਲੋਕਾਂ ਨੇ ਦੋਸ਼ ਲਾਇਆ ਕਿ ਅੱਜ ਉਨ੍ਹਾਂ ਨੂੰ ਸੜਕ ’ਤੇ ਰਾਤਾਂ ਕੱਟਦਿਆਂ ਨੂੰ 5 ਦਨਿ ਬੀਤ ਗਏ ਹਨ। ਬੱਚੇ ਵੀ ਸੜਕ ’ਤੇ ਸੌਂ ਰਹੇ ਹਨ। ਤੇਜ਼ ਰਫ਼ਤਾਰ ਚਾਲਕ ਟੱਕਰ ਮਾਰ ਕੇ ਨਿਕਲ ਸਕਦੇ ਹਨ। ਲੋਕਾਂ ਅਨੁਸਾਰ ਉਨ੍ਹਾਂ ਕੋਲ ਖਾਣ ਲਈ ਕੋਈ ਸਾਮਾਨ ਨਹੀਂ ਹੈ। ਜੋ ਸਾਮਾਨ ਸੀ, ਉਹ ਪਾਣੀ ’ਚ ਰੁੜ੍ਹ ਗਿਆ। ਬੁੱਢਾ ਨਾਲਾ ਓਵਰਫਲੋਅ ਹੈ ਅਤੇ ਕਈ ਥਾਂਵਾਂ ਤੋਂ ਬੰਨ੍ਹ ਟੁੱਟ ਚੁੱਕੇ ਹਨ। ਸਿਰਫ਼ ਇੱਕ ਦਨਿ ਵਿਧਾਇਕ ਭੋਲਾ ਉਨ੍ਹਾਂ ਦਾ ਹਾਲ ਪੁੱਛਣ ਪੁੱਜੇ। ਉਸ ਤੋਂ ਬਾਅਦ ਕੋਈ ਅਧਿਕਾਰੀ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ। ਕਰੀਬ 200 ਤੋਂ ਜ਼ਿਆਦਾ ਝੁੱਗੀ ਝੌਪੜੀ ਵਾਲੇ ਇਸ ਸਮੇਂ ਤਾਜਪੁਰ ਰੋਡ ’ਤੇ ਬੇਘਰ ਹੋ ਚੁੱਕੇ ਹਨ। ਬੇਘਰ ਹੋਏ ਲੋਕਾਂ ਨੇ ਦੱਸਿਆ ਕਿ ਜਿਸ ਦਨਿ ਉਨ੍ਹਾਂ ਦੀਆਂ ਝੁੱਗੀਆਂ ਡੁੱਬੀਆਂ ਸਨ, ਉਸ ਦਨਿ ਜ਼ਰੂਰ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਉਨ੍ਹਾਂ ਕੋਲ ਆਏ ਸਨ। ਇਲਾਕੇ ’ਚ ਬਰੈੱਡ ਵਗੈਰਾ ਵੰਡੀ ਸੀ, ਪਰ ਉਸ ਦਨਿ ਤੋਂ ਬਾਅਦ ਉਨ੍ਹਾਂ ਦੇ ਹਾਲਤ ਦੇਖਣ ਕੋਈ ਨਹੀਂ ਆਇਆ। ਰੋਜ਼ਾਨਾ ਰਾਤ ਨੂੰ ਗੁਰਦੁਆਰੇ ਦੇ ਸੇਵਾਦਾਰ ਲੰਗਰ ਆਦਿ ਦੇ ਜਾਂਦੇ ਹਨ। ਆਲਮ ਇਹ ਹੈ ਕਿ ਪ੍ਰਸ਼ਾਸਨ ਬੱਚਿਆਂ ਨੂੰ ਦੁੱਧ ਤੇ ਖਾਣਾ ਮੁੱਹਈਆ ਨਹੀਂ ਕਰਵਾ ਪਾ ਰਿਹਾ। ਲੋਕਾਂ ਅਨੁਸਾਰ ਉਨ੍ਹਾਂ ਕੋਲ ਜੋ ਪੈਸੇ ਸਨ, ਉਹ ਪਾਣੀ ’ਚ ਰੁੜ੍ਹ ਗਏ। ਉਧਰ, ਝੁੱਗੀ ਝੌਪੜੀਆਂ ਵਾਲੇ ਲੋਕਾਂ ਨੇ ਪ੍ਸ਼ਾਸਨ ਵੱਲੋਂ ਮਦਦ ਨਾ ਦਿੱਤੇ ਜਾਣ ’ਤੇ ਪੰਜਾਬ ਸਰਕਾਰ ਤੇ ਵਿਧਾਇਕ ਭੋਲਾ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਿਵੇਂ ਹੀ ਵਿਧਾਇਕ ਭੋਲਾ ਨੂੰ ਸੂਚਨਾ ਮਿਲੀ ਕਿ ਲੋਕਾਂ ’ਚ ਸਰਕਾਰ ਤੇ ਉਨ੍ਹਾਂ ਪ੍ਰਤੀ ਗੁੱਸਾ ਹੈ ਤਾਂ ਉਹ ਤੁਰੰਤ ਲੋਕਾਂ ਵਿੱਚ ਪੁੱਜ ਗਏ। ਭੋਲਾ ਨੇ ਕਿਹਾ ਕਿ ਜੋ ਲੋਕ ਬੇਘਰ ਹੋਏ ਹਨ, ਉਨ੍ਹਾਂ ਨੂੰ ਸਰਕਾਰੀ ਸਕੂਲ ’ਚ ਪਹੁੰਚਾਇਆ ਗਿਆ ਸੀ, ਪਰ ਉਹ ਲੋਕ ਵਾਪਸ ਬੁੱਢੇ ਨਾਲੇ ਕਨਿਾਰੇ ਪੁੱਜ ਗਏ। ਲੋਕਾਂ ਨੂੰ ਸਕੂਲ ’ਚ ਖਾਣ ਪੀਣ ਤੇ ਦਵਾਈ ਦਾ ਪ੍ਰਬੰਧ ਕਰਕੇ ਦਿੱਤਾ ਗਿਆ ਹੈ। ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਸਰਕਾਰੀ ਸਕੂਲ ’ਚ ਸੁਰੱਖਿਅਤ ਥਾਂ ’ਤੇ ਰਹਿਣ। ਉਨ੍ਹਾਂ ਨੂੰ ਉਥੇ ਖਾਣ ਪੀਣ ਦੀ ਸਾਰੀ ਸਹੂਲਤ ਮਿਲੇਗੀ। ਜਿੱਥੋ ਤੱਕ ਸਵਾਲ ਦਰਿਆ ਕਨਿਾਰੇ ਜਾਂ ਸੜਕ ’ਤੇ ਮੰਜੇ ਆਦਿ ਲਾ ਕੇ ਸੌਣ ਦੀ ਹੈ ਤਾਂ ਇਹ ਲੋਕਾਂ ਲਈ ਸਹੀ ਨਹੀਂ ਹੈ। ਵਿਧਾਇਕ ਭੋਲਾ ਨੇ ਕਿਹਾ ਕਿ 24 ਘੰਟੇ ਲਗਾਤਾਰ ਬੁੱਢਾ ਦਰਿਆ ਦਾ ਜਨਿ੍ਹਾਂ ਇਲਾਕਿਆਂ ’ਚ ਪਾਣੀ ਗਿਆ ਹੈ, ਉਨ੍ਹਾਂ ਥਾਂਵਾਂ ’ਤੇ ਰਾਹਤ ਕਾਰਜ ਚੱਲ ਰਹੇ ਹਨ। ਬੰਨ੍ਹ ਜਿੰਨ੍ਹਾਂ ਥਾਂਵਾਂ ਤੋਂ ਟੁੱਟੇ ਹਨ, ਉਥੇਂ ਮਿੱਟੀ ਆਦਿ ਸੁਟਵਾਈ ਗਈ ਹੈ।

ਮੁਸ਼ੱਕਤ ਤੋਂ ਬਾਅਦ ਬੁੱਢੇ ਨਾਲੇ ਦਾ ਪਾੜ ਪੂਰਿਆ

ਬੁੱਢੇ ਨਾਲੇ ਵਿੱਚ ਪਏ ਪਾੜ ਨੂੰ ਪੂਰਦੇ ਹੋਏ ਲੋਕ।

ਲੁਧਿਆਣਾ (ਸਤਵਿੰਦਰ ਬਸਰਾ): ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਪਿਛਲੇ ਕਈ ਦਨਿਾਂ ਤੋਂ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਨਾਲ ਲੈ ਕੇ ਹਲਕੇ ਅੰਦਰ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ। ਬੀਤੀ ਰਾਤ ਬੁੱਢੇ ਦਰਿਆ ਵਿੱਚ ਪਾੜ ਪੈਣ ਦੀ ਭਿਣਕ ਲਗਦੇ ਸਾਰ ਵਿਧਾਇਕ ਗਰੇਵਾਲ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਦਾ ਹੱਥ ਵਟਾਉਂਦੇ ਨਜ਼ਰ ਆਏ ਜੋ ਉਸ ਟੁੱਟੇ ਬੰਨ੍ਹ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਵੀ ਹਾਜ਼ਰ ਸਨ। ਸ੍ਰੀ ਗਰੇਵਾਲ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਆਪਣੀ ਸਮਾਜਿਕ ਡਿਊਟੀ ਨਿਭਾਉਣ ਲਈ ਤਤਪਰ ਰਹਿਣਾ ਚਾਹੀਦਾ ਹੈ।

Advertisement
Tags :
ਸਤਲੁਜਕਹਿਰ:ਜਾਰੀਨਾਲੇਬੁੱਢੇਲੁਧਿਆਣਾਵਿੱਚ